ਅਮਰੀਕਾ ''ਚ ਪੁਲਸ ਅਧਿਕਾਰੀਆਂ ਦਾ ਆਤਮ-ਹੱਤਿਆ ਕਰਨ ਦਾ ਦੌਰ ਜਾਰੀ

Monday, Jul 29, 2019 - 09:34 PM (IST)

ਅਮਰੀਕਾ ''ਚ ਪੁਲਸ ਅਧਿਕਾਰੀਆਂ ਦਾ ਆਤਮ-ਹੱਤਿਆ ਕਰਨ ਦਾ ਦੌਰ ਜਾਰੀ

ਵਾਸ਼ਿੰਗਟਨ - ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਪੁਲਸ ਅਧਿਕਾਰੀਆਂ ਦੇ ਆਤਮ-ਹੱਤਿਆ ਦੇ ਮਾਮਲੇ ਵਧ ਰਹੇ ਹਨ। ਉਥੇ ਹੀ ਐਤਵਾਰ ਨੂੰ ਇਕ ਪੁਲਸ ਅਧਿਕਾਰੀ ਨੇ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ। ਉਹ ਸ਼ਨੀਵਾਰ ਨੂੰ ਸਟੇਟਨ ਆਈਲੈਂਡ ਸਥਿਤ ਆਪਣੇ ਘਰ 'ਚ ਮ੍ਰਿਤਕ ਪਾਇਆ ਗਿਆ। ਆਤਮ-ਹੱਤਿਆ ਦੀ ਨਵੀਂ ਘਟਨਾ ਨੇ ਪੁਲਸ ਕਰਮੀਆਂ ਦੀ ਤਣਾਅਗ੍ਰਸਤ ਮਾਨਸਿਕ ਹਾਲਤ ਨੂੰ ਚਿੰਨਹਿੱਤ ਕੀਤਾ ਹੈ।

ਨਿਊਯਾਰਕ ਸ਼ਹਿਰ 'ਚ ਹਰ ਸਾਲ ਡਿਊਟੀ ਕਰਦੇ ਹੋਏ ਜਿੰਨੇ ਪੁਲਸ ਅਧਿਕਾਰੀ ਨਹੀਂ ਮਾਰੇ ਜਾਂਦੇ, ਉਸ ਤੋਂ ਕਿਤੇ ਜ਼ਿਆਦਾ ਖੁਦ ਜਾਨ ਦੇ ਕੇ ਮਰ ਰਹੇ ਹਨ। ਪੁਲਸ ਵਿਭਾਗ ਮੁਤਾਬਕ 2014 ਤੋਂ ਬਾਅਦ ਨਿਊਯਾਰਕ ਪੁਲਸ ਦੇ 5 ਅਧਿਕਾਰੀਆਂ ਨੇ ਆਤਮ-ਹੱਤਿਆ ਕੀਤੀ ਹੈ। ਜੂਨ 'ਚ 4 ਅਧਿਕਾਰੀਆਂ ਨੇ ਆਤਮ-ਹੱਤਿਆ ਕਰ ਲਈ ਸੀ। ਇਨਾਂ 'ਚ ਡਿਪਟੀ ਚੀਫ ਸਟੀਵਨ ਸਿਲਕ ਸ਼ਾਮਲ ਹਨ।

Image result for news york police man dies

ਅਧਿਕਾਰੀਆਂ ਨੇ ਐਤਵਾਰ ਨੂੰ ਆਤਮ-ਹੱਤਿਆ ਕਰਨ ਵਾਲੇ ਅਫਸਰ ਦਾ ਨਾਂ ਅਤੇ ਉਸ ਦੇ ਰੈਂਕ ਦਾ ਬਿਊਰਾ ਨਹੀਂ ਦਿੱਤਾ ਹੈ। ਸਾਰਜੇਂਟ ਐਸੋਸੀਏਸ਼ਨ ਨੇ ਟਵਿੱਟਰ 'ਤੇ ਦੱਸਿਆ ਕਿ ਮ੍ਰਿਤਕ ਅਧਿਕਾਰੀ ਸਾਰਜੇਂਟ ਸੀ। ਮੈਸੇਜ 'ਚ ਆਖਿਆ ਗਿਆ ਕਿ ਇਕ ਵਾਰ ਫਿਰ ਭਿਆਨਕ ਖਬਰ ਹੈ। ਨਿਊਯਾਰਕ ਪੁਲਸ ਦੇ ਇਕ ਅਧਿਕਾਰੀ ਨੇ ਖੁਦ ਜਾਨ ਦੇ ਦਿੱਤੀ। ਪੁਲਸ ਦਾ ਸਖਤ ਦੌਰ ਜਾਰੀ ਹੈ। ਪੁਲਸ ਵਿਭਾਗ ਨੇ ਇਕ ਬਿਆਨ 'ਚ ਕਿਹਾ ਕਿ ਦੁਖ ਭਰੀ ਖਬਰ ਹੈ ਕਿ ਸਾਡੇ ਇਕ ਸਾਥੀ ਨੇ ਆਤਮ-ਹੱਤਿਆ ਕਰ ਲਈ ਹੈ। ਇਸ ਨਾਲ ਸਾਡਾ ਦਿੱਲ ਟੁੱਟ ਗਿਆ ਹੈ। ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਕਮਜ਼ੋਰ ਮਹਿਸੂਸ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਹੈ। ਜੂਨ ਤੋਂ ਬਾਅਦ ਸ਼ਹਿਰ ਦੇ 5 ਪੁਲਸ ਅਧਿਕਾਰੀ ਆਤਮ-ਹੱਤਿਆ ਕਰ ਚੁੱਕੇ ਹਨ।

ਇਨਾਂ ਘਟਨਾਵਾਂ ਤੋਂ ਬਾਅਦ ਪੁਲਸ ਕਮਿਸ਼ਨਰ ਜੇਮਸ ਓਨੀਲ ਨੇ ਵਿਭਾਗ 'ਚ ਮਾਨਸਿਕ ਸਿਹਤ ਦਾ ਸੰਕਟ ਹੋਣ ਦਾ ਐਲਾਨ ਕੀਤਾ। ਉਨ੍ਹਾਂ ਨੇ ਅਧਿਕਾਰੀਆਂ ਤੋਂ ਵਿਭਾਗ ਦੇ ਪਾਦਰੀਆਂ, ਆਪਣੇ ਸਹਿਯੋਗੀਆਂ ਅਤੇ ਫੋਨ, ਮੈਸੇਜ ਹਾਟਲੀਈਨ ਦੀਆਂ ਸੇਵਾਵਾਂ ਲੈਣ ਲਈ ਕਿਹਾ ਸੀ। ਦੂਸਰਿਆਂ ਤੋਂ ਸਲਾਹ ਲੈਣ 'ਚ ਕੋਈ ਹਰਜ਼ ਨਹੀਂ ਹੈ ਪਰ ਜਾਰਜ਼ੀਆ ਕੋਰਟ ਯੂਨੀਵਰਸਿਟੀ 'ਚ ਕ੍ਰਿਮੀਨਲ ਜਸਟਿਸ ਦੇ ਪ੍ਰੋਫੈਸਰ ਰਾਬਰਟ ਲਾਓਡਨ ਨੇ ਆਖਿਆ ਕਿ ਪੁਲਸ ਅਧਿਕਾਰੀ ਅਕਸਰ ਸੋਚਦੇ ਹਨ ਕਿ ਕਿਸੇ ਦੀ ਸਹਾਇਤਾ ਲੈਣ ਦੀ ਬਜਾਏ ਉਨ੍ਹਾਂ ਨੂੰ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।


author

Khushdeep Jassi

Content Editor

Related News