PAK ’ਚ ਮੀਂਹ ਨਾਲ ਢਹਿ ਰਹੀ ਚੀਨ ਵੱਲੋਂ ਬਣਾਏ ਇਸਲਾਮਾਬਾਦ ਏਅਰਪੋਰਟ ਦੀ ਛੱਤ (ਦੇਖੋ ਵੀਡੀਓ)
Wednesday, Jul 21, 2021 - 07:55 PM (IST)
ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਸੋਮਵਾਰ ਨੂੰ ਭਾਰੀ ਮੀਂਹ ਤੋਂ ਬਾਅਦ ਚੀਨ ਵੱਲੋਂ ਬਣਾਏ ਅੰਤਰਰਾਸ਼ਟਰੀ ਏਅਰਪੋਰਟ ਦੀ ਛੱਤ ਢਹਿ ਗਈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ। ਮੀਂਹ ਦਾ ਪਾਣੀ ਇਮੀਗ੍ਰੇਸ਼ਨ ਸਣੇ ਕਈ ਕਾਊਂਟਰਾਂ ਦੇ ਉਪਰ ਛੱਤ ਤੋਂ ਹੇਠਾਂ ਡਿੱਗਿਆ ਤੇ ਕੰਪਿਊਟਰ ਤੇ ਹੋਰ ਉਪਕਰਨਾਂ ’ਚ ਖਰਾਬੀ ਦਾ ਕਾਰਣ ਬਣਿਆ। ‘ਡਾਨ’ ਦੀ ਰਿਪੋਰਟ ਅਨੁਸਾਰ ਏਅਰਪੋਰਟ ਦੇ ਕਰਮਚਾਰੀ ਅਸਹਿਜ ਹੋ ਕੇ ਖੜ੍ਹੇ ਰਹੇ ਕਿਉਂਕਿ ਛੱਤ ਦੇ ਕੁਝ ਹਿੱਸੇ ਪਾਣੀ ਦੇ ਭਾਰ ਕਾਰਨ ਢਹਿ ਗਏ ਸਨ।
ਅਧਿਕਾਰੀਆਂ ਨੇ ਉਮੀਦ ਜਤਾਈ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਹੀਂ ਵਾਪਰਨਗੀਆਂ। 2018 ’ਚ ਚਾਲੂ ਕੀਤੇ ਹਵਾਈ ਅੱਡੇ ਦੀ ਉਸਾਰੀ ਚੀਨ ’ਚ ਸਭ ਤੋਂ ਵੱਡੀ ਸਰਕਾਰੀ ਏਕਾਧਿਕਾਰ ਵਾਲੀਆਂ ਉਸਾਰੀ ਕੰਪਨੀਆਂ ’ਚੋਂ ਇਕ ਚੀਨ ਨਿਰਮਾਣ ਇੰਜੀਨੀਅਰਿੰਗ ਨਿਗਮ (ਸੀ. ਐੱਸ. ਸੀ. ਈ. ਸੀ.) ਵੱਲੋਂ ਕੀਤੀ ਗਈ ਹੈ।
اسلام آباد کے ایرپورٹ پر اور پھر اندر بھی بارش کا ایک منظر ایر پورٹ کی تعمیر کے گھپلوں میں پاکستان کی کئی مقدس گائیں ملوث ہیں ان میں کئی بے شرم ٹی وی پر تبصرے کرتے بھی نظر آتے ہیں لیکن ان پر کوئی ہاتھ نہیں ڈال سکتا pic.twitter.com/1Y2W9ZAs0p
— Mohsin Raza KHAN (@mohsinrz) July 19, 2021
ਇਸ ਤੋਂ ਪਹਿਲਾਂ ਹਵਾਈ ਅੱਡੇ ਦੇ ਅੰਤਰਰਾਸ਼ਟਰੀ ਡਿਪਾਰਚਰ ਤੇ ਕਾਨਕੋਰਸ ਹਾਲ ਦਾ ਇਕ ਵੱਡਾ ਹਿੱਸਾ ਅਗਸਤ 2020 ’ਚ ਭਾਰੀ ਮੀਂਹ ਨਾਲ ਢਹਿ ਗਿਆ ਸੀ। ਉਸ ਘਟਨਾ ਤੋਂ ਬਾਅਦ ਹਾਲ ’ਚ ਪਾਣੀ ਜਮ੍ਹਾ ਹੋ ਗਿਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਐਵੀਏਸ਼ਨ ਡਵੀਜ਼ਨ ਦੇ ਬੁਲਾਰੇ ਸੀਨੀਅਰ ਸੰਯੁਕਤ ਸਕੱਤਰ ਅਬਦੁਲ ਸੱਤਾਰ ਖੋਖਰ ਨੇ ਕਿਹਾ ਕਿ ਬਾਹਰੀ ਛੱਤ ਦਾ ਡਿਜ਼ਾਈਨ ਅਜਿਹਾ ਹੈ ਕਿ ਇਹ ਉਨ੍ਹਾਂ ਖੇਤਰਾਂ ’ਚ ਹਵਾ ਦੀ ਵੈਂਟੀਲੇਸ਼ਨ ਦੀ ਇਜਾਜ਼ਤ ਦਿੰਦਾ ਹੈ, ਜਿਥੇ ਏਅਰਕੰਡੀਸ਼ਨਿੰਗ ਨਹੀਂ ਹੈ। ਤੇਜ਼ ਹਵਾਵਾਂ ਦੌਰਾਨ ਕਦੀ-ਕਦੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦੇਈਏ ਕਿ ਹਵਾਈ ਅੱਡੇ ਦੇ ਚਾਲੂ ਹੋਣ ਦੇ 7 ਮਹੀਨਿਆਂ ਤੋਂ ਬਾਅਦ ਹੀ ਛੱਤ ਢਹਿਣ, ਸੀਵਰੇਜ ਲਾਈਨਾਂ ਦੇ ਜਾਮ ਹੋਣ ਤੇ ਦਫਤਰਾਂ ’ਚ ਬਦਬੂ ਵਾਲੇ ਪਾਣੀ ਵਰਗੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।