ਸੰਯੁਕਤ ਰਾਸ਼ਟਰ ਜਲਵਾਯੂ ਵਾਰਤਾ ਦੇ ਪ੍ਰਧਾਨ ਨੇ ਤੁਰੰਤ ਕਾਰਵਾਈ ਦੀ ਕੀਤੀ ਮੰਗ

Thursday, Nov 11, 2021 - 12:42 AM (IST)

ਸੰਯੁਕਤ ਰਾਸ਼ਟਰ ਜਲਵਾਯੂ ਵਾਰਤਾ ਦੇ ਪ੍ਰਧਾਨ ਨੇ ਤੁਰੰਤ ਕਾਰਵਾਈ ਦੀ ਕੀਤੀ ਮੰਗ

ਗਲਾਸਗੋ-ਗਲਾਸਗੋ 'ਚ ਸੰਯੁਕਤ ਰਾਸ਼ਟਰ ਜਲਵਾਯੂ ਵਾਰਤਾ ਦੇ ਬ੍ਰਿਟਿਸ਼ ਚੇਅਰਮੈਨ ਨੇ ਕਿਹਾ ਕਿ ਪ੍ਰਮੁੱਖ ਮਤਭੇਦਾਂ ਨੂੰ ਸੁਲਝਾਉਣ ਦਾ ਸਮਾਂ ਨਿਕਲਦਾ ਜਾ ਰਿਹਾ ਹੈ। ਸਪੀਕਰ ਆਲੋਕ ਸ਼ਰਮਾ ਨੇ ਬੁੱਧਵਾਰ ਨੂੰ ਵਾਰਤਾਕਾਰਾਂ ਨੂੰ ਕਿਹਾ ਕਿ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਕਿਰਪਾ ਸਮਝੌਤੇ ਦੀ ਭਾਵਨਾ ਨਾਲ ਆਓ। ਗਲਾਸਗੋ 'ਚ ਜੋ ਸਹਿਮਤੀ ਬਣੇਗੀ, ਉਸ ਨਾਲ ਸਾਡੇ ਬੱਚਿਆਂ ਅਤੇ ਨਾਨੀ-ਪੋਤਿਆਂ ਦਾ ਭਵਿੱਖ ਤੈਅ ਹੋਵੇਗਾ।

ਇਹ ਵੀ ਪੜ੍ਹੋ : ਫੋਰਡ ਤੇ ਵਾਲਵੋ ਸਮੇਤ ਇਨ੍ਹਾਂ ਕੰਪਨੀਆਂ ਨੇ ਲਿਆ ਫੈਸਲਾ, ਸਾਲ 2040 ਤੋਂ ਨਹੀਂ ਬਣਾਉਣਗੇ ਪੈਟਰੋਲ-ਡੀਜ਼ਲ ਵਾਲੇ ਵਾਹਨ

ਸ਼ਰਮਾ ਨੇ ਕਿਹਾ ਕਿ ਮੇਰੀ ਬੇਨਤੀ ਹੈ ਕਿ ਅਸੀਂ ਸਾਰੇ ਮਿਲ ਕੇ ਕੰਮ ਕਰੀਏ। ਯੂਰਪੀਨ ਯੂਨੀਅਨ ਦੇ ਜਲਵਾਯੂ ਪ੍ਰਮੁੱਖ ਫਰਾਂਸ ਟਿਮਰਮੈਂਸ ਨੇ ਕਿਹਾ ਕਿ ਮੇਰੇ ਵੱਲੋਂ ਪੂਰਾ ਸਾਥ ਰਹੇਗਾ। ਚੀਨ, ਰੂਸ ਅਤੇ ਸਾਊਦੀ ਅਰਬ ਵਰਗੇ ਵੱਡੀ ਪ੍ਰਦੂਸ਼ਨਕਾਰੀ ਦੇਸ਼ਾਂ ਨੂੰ ਲੰਮੇ ਹੱਥੀ ਲੈਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਵੱਡੇ ਨਿਕਾਸਾਂ ਦੀ ਜ਼ਿਆਦਾ ਜ਼ਿੰਮੇਵਾਰੀ ਹੈ।

ਇਹ ਵੀ ਪੜ੍ਹੋ : ਗਲਾਸਗੋ 'ਚ ਅਮਰੀਕੀ ਸੰਸਦ ਮੈਂਬਰਾਂ ਨੇ ਬਾਈਡੇਨ ਦੇ ਸ਼ਾਸਨ 'ਚ ਜਲਵਾਯੂ ਖੇਤਰ 'ਚ ਪ੍ਰਗਤੀ ਦੀ ਦਿੱਤੀ ਜਾਣਕਾਰੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News