ਕੈਪੀਟਲ ਹਿੰਸਾ ’ਚ ਮਰਨ ਵਾਲਿਆਂ ਲਈ ਪੋਪ ਨੇ ਕੀਤੀ ਪ੍ਰਾਥਨਾ, ਸ਼ਾਂਤੀ ਕਾਇਮ ਕਰਨ ਦੀ ਕੀਤੀ ਅਪੀਲ
Sunday, Jan 10, 2021 - 10:01 PM (IST)
ਵੈਟੀਕਲ ਸਿਟੀ-ਪੋਪ ਫ੍ਰਾਂਸਿਸ ਨੇ ਐਤਵਾਰ ਨੂੰ ਕਿਹਾ ਕਿ ਉਹ ਅਮਰੀਕੀ ਸੰਸਦ ਭਵਨ ਕੈਪੀਟਲ ’ਚ ਹੋਏ ਦੰਗਿਆਂ ’ਚ ਮਰਨ ਵਾਲੇ ਲੋਕਾਂ ਲਈ ਪ੍ਰਾਥਨਾ ਕਰ ਰਹੇ ਹਨ, ਇਸ ਦੇ ਨਾਲ ਹੀ ਉਨ੍ਹਾਂ ਨੇ ਅਮਰੀਕਾ ’ਚ ਸ਼ਾਂਤੀ ਕਾਇਮ ਕਰਨ ਦੀ ਵੀ ਅਪੀਲ ਕੀਤੀ ਤਾਂ ਕਿ ਦੇਸ਼ ਦੇ ਲੋਕਤੰਤਰੀ ਮੂਲਾਂ ਦੀ ਰੱਖਿਆ ਕੀਤੀ ਜਾ ਸਕੇ। ਐਤਵਾਰ ਦੁਪਹਿਰ ਵੈਟੀਕਲ ’ਚ ਰਵਾਇਤੀ ਭਾਸ਼ਣ ’ਚ ਪੋਪ ਨੇ ਕੈਪੀਟਲ ’ਚ ਹੋਈ ਹਿੰਸਾ ਦੌਰਾਨ ਪੰਜ ਲੋਕਾਂ ਨੇ ਜਾਨ ਗੁਆਉਣ ਦਾ ਜ਼ਿਕਰ ਕਰਦੇ ਹੋਏ ਕਿਹਾ ‘‘ਹਿੰਸਾ ਹਮੇਸ਼ਾ ਹੀ ਸਵੈ-ਵਿਨਾਸ਼ਕਾਰੀ ਹੁੰਦੀ ਹੈ’’।
ਇਹ ਵੀ ਪੜ੍ਹੋ -ਇਜ਼ਰਾਈਲ ’ਚ ਲਾਕਡਾਊਨ ਦਰਮਿਆਨ ਨੇਤਨਯਾਹੂ ਵਿਰੁੱਧ ਪ੍ਰਦਰਸ਼ਨ
ਉਨ੍ਹਾਂ ਨੇ ਨੇਤਾਵਾਂ ਵੱਲੋਂ ਜ਼ਿੰਮੇਵਾਰੀ ਦੀ ਉੱਚ ਭਾਵਨਾ’ ਰੱਖੇ ਜਾਣ ਦੀ ਅਪੀਲ ਕੀਤੀ ਤਾਂ ਕਿ ‘‘ਲੋਕਾਂ ਨੂੰ ਸ਼ਾਂਤ’’ ਕੀਤਾ ਜਾ ਸਕੇ ਅਤੇ ਅਗੇ ਹਿੰਸਾ ਤੋਂ ਬੱਚਿਆ ਜਾ ਸਕੇ। ਅਮਰੀਕੀ ਸੰਸਦ ਭਵਨ ’ਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਹਮਲਾ ਬੋਲਿਆ ਸੀ ਅਤੇ ਹਿੰਸਾ ਕੀਤੀ ਸੀ ਜਿਸ ’ਚ ਕੈਪੀਟਲ ਪੁਲਸ ਦੇ ਇਕ ਅਧਿਕਾਰੀ ਅਤੇ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ ਸੀ। ਪੋਪ ਨੇ ਕਿਹਾ ਕਿ ਜਾਨ ਗੁਆਉਣ ਵਾਲੇ ਲੋਕਾਂ ਲਈ ਮੈਂ ਪ੍ਰਾਥਨਾ ਕਰਦਾ ਹਾਂ। ਹਿੰਸਾ ਤੋਂ ਕੁਝ ਹਾਸਲ ਨਾ ਹੋਣ ਵਾਲਾ, ਸਗੋਂ ਇਸ ਦੇ ਕਾਰਣ ਬਹੁਤ ਕੁਝ ਗੁਆ ਦਿੱਤਾ।
ਇਹ ਵੀ ਪੜ੍ਹੋ -ਇੰਡੋਨੇਸ਼ੀਆ ’ਚ ਹਾਦਸਾਗ੍ਰਸਤ ਜਹਾਜ਼ ਦਾ ਮਿਲਿਆ ਮਲਬਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।