ਦੁਨੀਆ ਭਰ ''ਚ ਹੋ ਰਹੀ ਔਰਤਾਂ ਦੀ ਦੁਰਦਸ਼ਾ, ਸਾਲ 2023 ''ਚ ਇਟਲੀ ''ਚ ਹੋਈ 109 ਔਰਤਾਂ ਦੀ ਬੇਰਹਿਮੀ ਨਾਲ ਹੱਤਿਆ

Wednesday, Dec 13, 2023 - 02:42 AM (IST)

ਰੋਮ (ਦਲਵੀਰ ਕੈਂਥ)- ਇਟਲੀ ਮਹਿਲਾ ਪ੍ਰਧਾਨ ਦੇਸ਼ ਹੋਣ ਦੇ ਬਾਵਜੂਦ ਇੱਥੇ ਔਰਤਾਂ ਉਪੱਰ ਅੱਤਿਆਚਾਰ ਨਹੀਂ ਰੁਕ ਰਿਹਾ, ਜਿਸ ਦਾ ਖੁਲਾਸਾ ਹਾਲ ਹੀ ਵਿੱਚ ਇਟਲੀ ਦੀ ਅਪਰਾਧਿਕ ਪੁਲਸ ਨੇ ਇੱਕ ਰਿਪੋਰਟ ਦੌਰਾਨ ਕੀਤਾ। ਪੁਲਸ ਨੇ ਦੱਸਿਆ ਕਿ 1 ਜਨਵਰੀ 2023 ਤੋਂ 3 ਦਸੰਬਰ 2023 ਤੱਕ 109 ਔਰਤਾਂ ਦੀ ਹੱਤਿਆ ਕੀਤੀ ਗਈ ਹੈ, ਜਿਹਨਾਂ ਨੂੰ ਮਾਰਨ ਵਾਲੇ ਪਰਿਵਾਰਕ ਮੈਂਬਰ ਜਾਂ ਸਾਬਕਾ ਪ੍ਰੇਮੀ ਸਨ।

ਸਾਲ ਦੇ ਮਹਿਲੇ 9 ਮਹੀਨਿਆਂ ਵਿੱਚ ਇਟਲੀ ਵਿੱਚ ਕਤਲੇਆਮ ਦੀਆਂ ਪੀੜਤ ਔਰਤਾਂ ਦੀ ਗਿਣਤੀ 30 ਸਤੰਬਰ ਤੱਕ ਸਾਲ 2022 ਨਾਲੋਂ 5 ਫੀਸਦੀ ਵੱਧ ਹੈ। ਰਿਪੋਰਟ ਅਨੁਸਾਰ ਨਾਰੀ ਹੱਤਿਆ ਦੇ 65% ਮਾਮਲਿਆਂ ਵਿੱਚ ਪੀੜਤ ਨੂੰ ਮੌਜੂਦਾ ਜਾਂ ਸਾਬਕਾ ਸਾਥੀ ਦੁਆਰਾ ਮਾਰਿਆ ਗਿਆ, ਜੋ ਕਿ 2022 ਦੇ ਪਹਿਲੇ 9 ਮਹੀਨਿਆਂ ਵਿੱਚ 59 % ਤੋਂ ਵੱਧ ਹੈ। ਇਸ ਤੋਂ ਇਲਾਵਾ ਜਨਵਰੀ ਤੋਂ ਸਤੰਬਰ 2023 ਤੱਕ ਘਰੇਲੂ ਹਿੰਸਾ ਲਈ ਪੁਲਸ ਦੁਆਰਾ ਜਾਰੀ ਕੀਤੀ ਗਈ ਸਾਵਧਾਨੀ ਦੀ ਗਿਣਤੀ ਵਿੱਚ 33% ਅਤੇ ਜਾਸੂਸੀ ਕਰਨ ਵਿੱਚ 17% ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ- Shaadi.Com 'ਤੇ ਜੀਵਨ ਸਾਥੀ ਭਾਲਣ ਵਾਲੀਆਂ ਕੁੜੀਆਂ ਹੋ ਜਾਣ ਸਾਵਧਾਨ!, ਪੜ੍ਹੋ ਪੂਰਾ ਮਾਮਲਾ

ਇਸ ਨੂੰ ਇੱਕ ਵੱਡਾ ਦੁਖਾਂਤ ਹੀ ਮੰਨਿਆ ਜਾ ਸਕਦਾ ਹੈ ਕਿ ਦੁਨੀਆ ਭਰ ਵਿੱਚ ਔਰਤਾਂ ਉੱਪਰ ਅੱਤਿਆਚਾਰ ਹੁੰਦਾ ਹੈ। ਸੰਯੁਕਤ ਰਾਸ਼ਟਰ ਦੇ ਡਰੱਗਜ਼ ਐਂਡ ਕ੍ਰਾਈਮ ਦਫ਼ਤਰ ਦੇ ਅੰਕੜਿਆਂ ਅਨੁਸਾਰ ਸੰਨ 2022 ਦੌਰਾਨ ਦੁਨੀਆ ਭਰ ਵਿੱਚ 89000 ਔਰਤਾਂ ਨੂੰ ਜਾਣ-ਬੁੱਝ ਕੇ ਮਾਰਿਆ ਗਿਆ। ਗੱਲ ਯੂਰਪ ਦੀ ਕੀਤੀ ਜਾਵੇ ਤਾਂ ਸੰਨ 2020 ਵਿੱਚ ਪੋਲੈਂਡ ਵਿੱਚ 400, ਜਰਮਨੀ ਵਿੱਚ 117, ਇਟਲੀ ਵਿੱਚ 102 ਤੇ ਹੰਗਰੀ ਵਿੱਚ 99 ਔਰਤਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਤੇ ਜ਼ਿਆਦਾਤਰ ਇਨ੍ਹਾਂ ਔਰਤਾਂ ਨੂੰ ਆਪਣਿਆਂ ਨੇ ਹੀ ਮੌਤ ਦੇ ਘਾਟ ਉਤਾਰਿਆ ਹੈ।

ਇਹ ਵੀ ਪੜ੍ਹੋ- ਮੀਂਹ ਭਿੱਜੇ ਮੁਕਾਬਲੇ 'ਚ ਦੱਖਣੀ ਅਫਰੀਕਾ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ, ਲੜੀ 'ਚ 1-0 ਦੀ ਬੜ੍ਹਤ ਕੀਤੀ ਹਾਸਲ

ਇੱਕ ਰਿਪੋਰਟ ਅਨੁਸਾਰ ਸੰਨ 2022 ਦੌਰਾਨ ਅਫਰੀਕਾ ਵਿੱਚ ਸਭ ਤੋਂ ਵੱਧ ਕਰੀਬ 20,000 ਔਰਤਾਂ ਦੀ ਹੱਤਿਆ ਗੂੜੇ ਸਾਥੀ ਜਾਂ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਗਈ, ਜਦਕਿ ਇਹ ਅੰਕੜਾ ਏਸ਼ੀਆ ਵਿੱਚ 18400, ਅਮਰੀਕਾ ਵਿੱਚ 7900 ਤੇ ਯੂਰਪ ਵਿੱਚ 2300 ਰਿਹਾ। ਇਹ ਅੰਕੜੇ ਹੈਰਾਨ ਕਰਨ ਵਾਲੇ ਹਨ ਕਿ ਬੇਸ਼ੱਕ ਅਸੀਂ ਚੰਦਰਮਾ ਉਪੱਰ ਦੁਨੀਆ ਵਸਾਉਣ ਦੀਆਂ ਬੁਣਤਾ ਬੁਣ ਰਹੇ ਹਾਂ ਪਰ ਜਗਤ ਜਨਣੀ ਔਰਤ ਦੀ ਕਿਉਂ ਅੱਜ ਵੀ ਇਹ ਦੁਰਦਸ਼ਾ ਹੋ ਰਹੀ ਹੈ। ਇਹ ਸਮੁੱਚੀ ਮਰਦ ਸਮਾਜ ਲਈ ਵਿਚਾਰਯੋਗ ਗੰਭੀਰ ਮਸਲਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News