ਗੁਲੇਨ ਨਾਲ ਸਬੰਧਾਂ ਨੂੰ ਲੈ ਕੇ ਤੁਰਕੀ ''ਚ ਲੋਕਾਂ ਦੀ ਗ੍ਰਿਫਤਾਰੀ ਦੀ ਯੋਜਨਾ
Tuesday, Jan 15, 2019 - 11:58 PM (IST)

ਅੰਕਾਰਾ — ਤੁਰਕੀ ਪੁਲਸ ਨੇ 2016 'ਚ ਤਖਤਾ ਪਲਟ ਦਾ ਯਤਨ ਕਰਨ ਦੇ ਜ਼ਿੰਮੇਵਾਰ ਠਹਿਰਾਏ ਗਏ ਸੰਗਠਨ ਨਾਲ ਸਬੰਧ ਰੱਖਣ ਦੇ ਸ਼ੱਕ 'ਚ ਜਵਾਨਾਂ ਸਮੇਤ 200 ਤੋਂ ਵੱਧ ਲੋਕਾਂ ਨੂੰ ਹਿਰਾਸਤ 'ਚ ਲੈਣ ਲਈ ਦੇਸ਼ ਭਰ 'ਚ ਅਭਿਆਨ ਸ਼ੁਰੂ ਕੀਤਾ ਹੈ।
ਅਖਬਾਰ ਏਜੰਸੀਆਂ ਅਨਾਦੋਲੂ ਅਤੇ ਡੀ. ਐੱਚ. ਏ. ਦੀ ਖਬਰ ਮੁਤਾਬਕ ਅਮਰੀਕੀ ਮੁਸਲਿਮ ਮੌਲਵੀ ਫੇਤੁੱਲਾ ਗੁਲੇਨ ਦੇ ਚੇਲਿਆਂ ਤੋਂ ਪੁੱਛਗਿਛ ਦੇ ਤਹਿਤ ਅੰਕਾਰਾ ਸਮੇਤ ਕਈ ਸੂਬਿਆਂ 'ਚ ਪ੍ਰੌਸੀਕਿਊਟਰਾਂ ਨੇ 222 ਸ਼ੱਕੀਆਂ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤੇ ਹਨ। ਤੁਰਕੀ ਨੇ ਗੁਲੇਨ 'ਤੇ ਜੁਲਾਈ 2016 'ਚ ਰਾਸ਼ਟਰਪਤੀ ਰਜ਼ਬ ਤਇਬ ਐਦਰੋਗਨ ਨੂੰ ਸੱਤਾ 'ਚੋਂ ਬੇਦਖਲ ਕਰਨ ਦੀ ਸਾਜਿਸ਼ ਰੱਚਣ ਦਾ ਦੋਸ਼ ਲਾਇਆ ਸੀ। ਗੁਲੇਨ ਨੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਸੀ।