ਅਮਰੀਕਾ 'ਚ ਸਿੱਖ 'ਤੇ ਹਮਲਾ ਕਰਨ ਵਾਲੇ ਸ਼ੱਕੀ ਦੀ ਤਸਵੀਰ ਜਾਰੀ, ਦਸਤਾਰ ਲਾਹੁਣ ਦੀ ਕੀਤੀ ਸੀ ਕੋਸ਼ਿਸ਼

Tuesday, Oct 17, 2023 - 12:50 PM (IST)

ਇੰਟਰਨੈਸ਼ਨਲ ਡੈਸਕ- ਅਮਰੀਕਾ ਵਿਚ ਸਿੱਖ ਭਾਈਚਾਰੇ ਵਿਰੁੱਧ ਨਸਲੀ ਹਮਲੇ ਜਾਰੀ ਹਨ। ਤਾਜ਼ਾ ਮਾਮਲੇ ਵਿਚ ਇਕ ਨੌਜਵਾਨ ਸਿੱਖ 'ਤੇ ਹਮਲਾ ਕੀਤਾ ਗਿਆ। ਨਿਊਯਾਰਕ ਪੁਲਸ ਡਿਪਾਰਟਮੈਂਟ ਦੀ ਹੇਟ ਕ੍ਰਾਈਮ ਯੂਨਿਟ ਹਫ਼ਤੇ ਦੇ ਅੰਤ ਵਿੱਚ ਵਾਪਰੀ ਨਫ਼ਰਤ ਅਪਰਾਧ ਹਮਲੇ ਦੀ ਘਟਨਾ ਦੀ ਜਾਂਚ ਕਰ ਰਹੀ ਹੈ। ਇਹ ਹਮਲਾ ਐਤਵਾਰ ਸਵੇਰੇ 9 ਵਜੇ ਦੇ ਕਰੀਬ 118 ਸਟਰੀਟ ਅਤੇ ਲਿਬਰਟੀ ਐਵੇਨਿਊ ਨੇੜੇ ਕੀਤਾ ਗਿਆ।

PunjabKesari

ਜਾਣਕਾਰੀ ਮੁਤਾਬਕ ਘਟਨਾ ਐਤਵਾਰ ਸਵੇਰੇ ਕੁਈਨਜ਼ ਵਿੱਚ ਇੱਕ ਮੈਟਰੋਪੋਲੀਟਨ ਟ੍ਰਾਂਸਪੋਰਟੇਸ਼ਨ ਅਥਾਰਟੀ (ਐਮਟੀਏ) ਦੀ ਬੱਸ ਵਿੱਚ ਵਾਪਰੀ। ਚਸ਼ਮਦੀਦਾਂ ਅਨੁਸਾਰ ਸ਼ੱਕੀ ਨੌਜਵਾਨ ਸਿੱਖ ਕੋਲ ਗਿਆ, ਜਿਸ ਨੇ ਪੱਗ ਬੰਨ੍ਹੀ ਹੋਈ ਸੀ। ਸ਼ੱਕੀ ਨੇ ਸਿੱਖ ਦੀ ਪੱਗ ਨੂੰ ਲੈਕੇ ਟਿੱਪਣੀ ਕੀਤੀ ਅਤੇ ਕਿਹਾ,"ਅਸੀਂ ਇਸ ਨੂੰ ਦੇਸ਼ ਵਿੱਚ ਨਹੀਂ ਪਹਿਨਦੇ, ਇਸ ਲਈ ਤੁਸੀਂ ਵੀ ਪੱਗ ਉਤਾਰ ਦਿਓ!" ਫਿਰ ਸ਼ੱਕੀ ਨੇ ਉਸ ਦੇ ਚਿਹਰੇ, ਪਿੱਠ ਅਤੇ ਸਿਰ ਦੇ ਪਿਛਲੇ ਹਿੱਸੇ 'ਤੇ ਵਾਰ ਕੀਤੇ ਅਤੇ ਜ਼ਬਰਦਸਤੀ ਉਸ ਦੀ ਪੱਗ ਲਾਹੁਣ ਦੀ ਕੋਸ਼ਿਸ਼ ਕੀਤੀ। ਹਮਲੇ ਕਾਰਨ ਸਿੱਖ ਜ਼ਖ਼ਮੀ ਹੋ ਗਿਆ।

ਦੇਸ਼ ਦੇ ਸਭ ਤੋਂ ਵੱਡੇ ਮੁਸਲਿਮ ਨਾਗਰਿਕ ਅਧਿਕਾਰਾਂ ਅਤੇ ਵਕਾਲਤ ਸੰਗਠਨ ਦੇ ਸਥਾਨਕ ਚੈਪਟਰ, ਅਮਰੀਕਨ-ਇਸਲਾਮਿਕ ਰਿਲੇਸ਼ਨਜ਼ (CAIR-NY) ਦੇ ਨਿਊਯਾਰਕ ਚੈਪਟਰ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਹਮਲੇ ਦੀ ਨਿੰਦਾ ਕੀਤੀ। ਪੁਲਸ ਰਿਪੋਰਟਾਂ ਅਨੁਸਾਰ ਪੀੜਤ 19 ਸਾਲਾ ਸਿੱਖ ਵਿਅਕਤੀ ਹੈ ਅਤੇ ਹਮਲਾਵਰ ਅਜੇ ਤੱਕ ਫੜਿਆ ਨਹੀਂ ਗਿਆ ਹੈ। CAIR-NY ਦੇ ਕਾਰਜਕਾਰੀ ਨਿਰਦੇਸ਼ਕ Afaf Nasher ਨੇ ਕਿਹਾ “ਅਸੀਂ ਸਿੱਖ ਭਾਈਚਾਰੇ ਖ਼ਿਲਾਫ਼ ਇਸ ਪੱਖਪਾਤ ਤੋਂ ਪ੍ਰੇਰਿਤ ਨਫਰਤ ਅਪਰਾਧ ਹਮਲੇ ਦੀ ਨਿੰਦਾ ਕਰਦੇ ਹਾਂ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਇਸ ਹਿੰਸਕ ਹਮਲੇ ਦਾ ਪੀੜਤ ਜਲਦੀ ਠੀਕ ਹੋ ਜਾਵੇ ਅਤੇ ਇਸ ਸਦਮੇ ਤੋਂ ਉਭਰ ਜਾਵੇ।”

ਪੜ੍ਹੋ ਇਹ ਅਹਿਮ ਖ਼ਬਰ-ਬੈਲਜੀਅਮ 'ਚ ਗੋਲੀਬਾਰੀ 'ਚ ਦੋ ਸਵੀਡਿਸ਼ ਨਾਗਰਿਕਾਂ ਦੀ ਮੌਤ, PM ਨੇ 'ਅੱਤਵਾਦੀ' ਹਮਲਾ ਦਿੱਤਾ ਕਰਾਰ (ਤਸਵੀਰਾਂ)

ਸਿੱਖ ਕਲਚਰਲ ਸੋਸਾਇਟੀ ਦੇ ਸਾਬਕਾ ਪ੍ਰਧਾਨ ਹਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਜਦੋਂ ਪਿਛਲੇ ਹਫ਼ਤੇ ਇਜ਼ਰਾਈਲ ਅਤੇ ਹਮਾਸ ਦਰਮਿਆਨ ਜੰਗ ਛਿੜ ਗਈ ਸੀ, ਤਾਂ ਉਨ੍ਹਾਂ ਨੂੰ ਨਫ਼ਰਤੀ ਅਪਰਾਧਾਂ ਵਿੱਚ ਵਾਧਾ ਹੋਣ ਦਾ ਡਰ ਸੀ ਭਾਵੇਂ ਕਿ ਸਿੱਖ ਭਾਈਚਾਰਾ ਸੰਘਰਸ਼ ਵਿੱਚ ਸ਼ਾਮਲ ਨਹੀਂ ਹੈ। ਉਹਨਾਂ ਸਵਾਲ ਕੀਤਾ ਕਿ “ਸਾਨੂੰ ਕਿਉਂ ਨਿਸ਼ਾਨਾ ਬਣਾਇਆ। ਸਿਰਫ਼ ਇਸ ਲਈ ਕਿ ਅਸੀਂ ਆਪਣੇ ਧਾਰਮਿਕ ਵਿਸ਼ਵਾਸ ਦੀ ਪਾਲਣਾ ਕਰਦੇ ਹਾਂ?'' ਉੱਧਰ ਪੁਲਸ ਸ਼ੱਕੀ ਵਿਅਕਤੀ ਦੀ ਤਲਾਸ਼ ਕਰ ਰਹੀ ਹੈ ਅਤੇ ਇਸ ਮਾਮਲੇ ਸਬੰਧੀ ਜਾਣਕਾਰੀ ਲਈ NYPD ਦੀ ਕ੍ਰਾਈਮ ਸਟੌਪਰਸ ਹਾਟਲਾਈਨ 1-800-577-TIPS (8477) ਜਾਂ ਸਪੈਨਿਸ਼ ਲਈ 1-888-57-PISTA (74782) 'ਤੇ ਕਾਲ ਕਰਨ ਦੀ ਅਪੀਲ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।         


Vandana

Content Editor

Related News