ਆਪਣੇ ਰਾਸ਼ਟਰਪਤੀ ਦੇ ਜ਼ੁਲਮਾਂ ਤੋਂ ਤੰਗ ਆ ਲੋਕਾਂ ਨੇ ਕੀਤਾ ਇਹ ਅਭਿਆਨ ਸ਼ੁਰੂ

Sunday, Oct 22, 2017 - 09:38 PM (IST)

ਆਪਣੇ ਰਾਸ਼ਟਰਪਤੀ ਦੇ ਜ਼ੁਲਮਾਂ ਤੋਂ ਤੰਗ ਆ ਲੋਕਾਂ ਨੇ ਕੀਤਾ ਇਹ ਅਭਿਆਨ ਸ਼ੁਰੂ

ਗਾਂਬੀਆ — ਇਥੋਂ ਦੇ ਸਾਬਕਾ ਰਾਸ਼ਟਰਪਤੀ ਯਾਹਚਾ ਜਮੇਹ ਦੇ ਸ਼ਾਸਨਕਾਲ ਦੇ ਪੀੜਤਾਂ ਨੇ ਨਿਆਂ ਲਈ ਇਕ ਅੰਤਰ-ਰਾਸ਼ਟਰੀ ਅਭਿਆਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪਹਿਲਾਂ ਫੌਜੀ ਰਹੇ ਜਮੇਹ ਨੇ ਪੱਛਮੀ ਅਫਰੀਕਾ ਦੇ ਇਸ ਛੋਟੇ ਤੋਂ ਅਗਰੇਜ਼ੀ ਭਾਸ਼ੀ ਦੇਸ਼ 'ਤੇ ਸਾਲ 1994 ਤੋਂ ਫਰਵਰੀ 2017 ਤੱਕ ਆਪਣਾ ਸ਼ਾਸਨ ਚਲਾਇਆ। 
ਫਿਲਹਾਲ ਉਹ ਇਕਵੇਟੋਰੀਅਲ ਗਿਨੀ 'ਚ ਆਪਣੀ ਰਹਿ ਰਹੇ ਹਨ। ਮਨੁੱਖੀ ਅਧਿਕਾਰ ਵਰਕਰਾਂ ਨੇ ਉਸ ਦੇ ਸ਼ਾਸਨਕਾਲ ਦੇ ਦੌਰਾਨ ਰਾਜਨੀਤਕ ਵਿਰੋਧੀਆਂ ਅਤੇ ਪੱਤਰਕਾਰਾਂ 'ਤੇ ਦਬਾਅ ਪਾਉਣ, ਮੌਤ ਦੀ ਸਜ਼ਾ ਦੇਣ ਅਤੇ ਗਲਤ ਤਰੀਕੇ, ਹਿਰਾਸਤ 'ਚ ਰੱਖਣ ਅਤੇ ਲੋਕਾਂ ਨੂੰ ਡਰਾ-ਧਮਕਾ ਕੇ ਰੱਖਣ ਦੇ ਦੋਸ਼ ਲਾਏ ਹਨ।


Related News