ਸ਼ਾਨਦਾਰ ਹੋਵੇਗੀ ਪੈਰਿਸ ਉਲੰਪਿਕ ਦੀ ਓਪਨਿੰਗ ਸੈਰੇਮਨੀ, ਜਾਣੋ ਟਿਕਟ ਦੀ ਕੀਮਤ
Saturday, Jan 27, 2024 - 01:15 PM (IST)
ਪੈਰਿਸ- ਪੈਰਿਸ ਉਲੰਪਿਕ ਦੀ ਓਪਨਿੰਗ ਸੈਰੇਮਨੀ ਸ਼ਾਨਦਾਰ ਹੋਵੇਗੀ। ਸੀਨ ਦੇ ਚਮਕਦੇ ਪਾਣੀ ਦੇ ਉਪਰ ਤੈਰਦੇ ਹੋਈਆਂ ਕਿਸ਼ਤੀਆਂ 10 ਹਜ਼ਾਰ ਖਿਡਾਰੀਆਂ ਆਈਫਲ ਟਾਵਰ ਦੀ ਸੈਰ ਕਰਵਾਏਗੀ, ਇਸ ਨਜ਼ਾਰੇ ਨੂੰ 5 ਲੱਖ ਦਰਸ਼ਕ ਚਾਰ ਮੀਲ ਲੰਬੇ ਰੂਟ 'ਚ ਉਤਸ਼ਾਹਿਤ ਕਰਦੇ ਹੋਏ ਸ਼ਤਾਬਦੀ ਦੇ ਇਸ ਮਹੱਤਵਪੂਰਨ ਪਲ ਦਾ ਆਨੰਦ ਲੈਂਦੇ ਨਜ਼ਰ ਆਉਣਗੇ। ਸਾਡੀਆਂ ਸ਼ੁਭਕਾਮਨਾਵਾਂ ਉਨ੍ਹਾਂ ਇਕ ਲੱਖ ਦਰਸ਼ਕਾਂ ਨੂੰ ਹਨ ਜੋ ਟਿਕਟਾਂ ਲੈ ਕੇ ਸਭ ਤੋਂ ਅੱਗੇ ਵਾਲੀ ਲਾਈਨ ਅਤੇ ਵਿਚਕਾਰ ਬੈਠ ਕੇ ਇਨ੍ਹਾਂ ਸ਼ਾਨਦਾਰ ਪਲਾਂ ਦਾ ਆਨੰਦ ਲੈਣਗੇ। ਜ਼ਿਆਦਾਤਰ ਟਿਕਟਾਂ ਵਿਕ ਚੁੱਕੀਆਂ ਹਨ ਅਤੇ ਬਹੁਤ ਥੋੜ੍ਹੀਆਂ ਟਿਕਟਾਂ ਬਾਕੀ ਹਨ, ਇਥੇ ਹੈਰਾਨੀਜਨਕ ਗੱਲ ਦੇਖਣਯੋਗ ਹੈ ਕਿ ਇਕ ਟਿਕਟ ਦੀ ਕੀਮਤ ਲਗਭਗ 2700 ਯੂਰੋ ਜਾਂ 2930 ਡਾਲਰ ਦੱਸੀ ਜਾ ਰਹੀ ਹੈ। ਉਲੰਪਿਕ ਦੇ ਪ੍ਰਸਿੱਧੀ ਇਵੈਂਟ ਜਿਵੇਂ ਕਿ 10 ਮੀਟਰ ਪੁਰਸ਼ਾਂ ਦੀ ਪਲੇਟਫਾਰਮ ਡਾਈਵਿੰਗ ਨੂੰ ਦੇਖਣ ਲਈ ਸਪੈਸ਼ਲ ਹਾਸਪਿਟੈਲਿਟੀ ਪੈਕੇਜ ਸ਼ੁਰੂ ਕੀਤੇ ਗਏ ਹਨ ਜਿਨ੍ਹਾਂ ਦੀ ਕੀਮਤ 875 ਯੂਰੋ ਤੋਂ ਸ਼ੁਰੂ ਹੋ ਰਹੀ ਹੈ। ਮਹਿਲਾਵਾਂ ਦਾ ਆਰਟਿਸਟਿਕ ਜਿਮਨੈਸਟਿਕ ਫਾਈਨਲ ਜੋ ਕਿ ਪ੍ਰਸਿੱਧੀ ਇਵੈਂਟ ਹੈ ਉਨ੍ਹਾਂ ਦੇ ਪੈਕੇਜ 1799 ਯੂਰੋ ਤੋਂ ਸ਼ੁਰੂ ਹੋ ਰਹੇ ਹਨ।
ਇਹ ਵੀ ਪੜ੍ਹੋ--ਖਵਾਜਾ ਨੂੰ ਸਾਲ ਦੇ ਸਰਵਸ੍ਰੇਸ਼ਠ ਪੁਰਸ਼ ਟੈਸਟ ਕ੍ਰਿਕਟਰ ਦਾ ਪੁਰਸਕਾਰ
ਪੈਰਿਸ ਉਲੰਪਿਕ ਦੇ ਆਰਗੇਨਾਈਜ਼ਰ ਨੇ ਟੀਚਾ ਮਿੱਥਿਆ ਹੋਇਆ ਹੈ ਜਿਸ ਨੂੰ ਉਨ੍ਹਾਂ ਵਲੋਂ 'ਦਿ ਪੀਪੁਲਸ ਗੇਮਜ਼' ਦਾ ਨਾਂ ਦਿੱਤਾ ਗਿਆ ਹੈ ਤੇ ਉਨ੍ਹਾਂ ਵਲੋਂ ਕੀਤਾ ਗਿਆ ਹੈ ਕਿ ਇਸ ਨੂੰ ਦੁਨੀਆ ਦਾ ਸਭ ਤੋਂ ਅਈਕਾਨਿਕ ਖੇਡ ਇਵੈਂਟ ਬਣਾਇਆ ਜਾਵੇਗਾ ਜੋ ਲੋਕਾਂ ਦੀ ਪਹੁੰਚ ਦੇ ਵਿੱਚ ਲਿਆਂਦਾ ਜਾਵੇਗਾ ਤਾਂ ਜੋ ਵਧ ਤੋਂ ਵਧ ਦਰਸ਼ਕ ਇਸ ਦਾ ਲਾਈਵ ਆਨੰਦ ਮਾਣ ਸਕਣ ਪਰ ਪੈਸੇ ਖਰਚਣ ਲਈ ਤਿਆਰ ਰਹਿਣਾ ਹੋਵੇਗਾ।
ਇਹ ਵੀ ਪੜ੍ਹੋ--ਆਸਟ੍ਰੇਲੀਅਨ ਓਪਨ: ਯਾਨਿਕ ਸਿਨਰ ਨੇ ਜੋਕੋਵਿਚ ਨੂੰ ਹਰਾ ਕੇ ਉਲਟਫੇਰ ਕੀਤਾ
ਸੱਤ ਮਹੀਨੇ ਪਹਿਲਾਂ ਉਲੰਪਿਕ ਦਿ ਟਾਰਚ ਨੇ ਲਾਈਟਾਂ ਦੇ ਸ਼ਹਿਰ ਦੇ ਵਿੱਚ ਆਪਣਾ ਚਾਨਣ ਬਿਖੇਰਿਆ ਹੈ। ਦੁਨੀਆ ਦੇ ਸਭ ਤੋਂ 'ਇਨ-ਡਿਮਾਂਡ' ਖੇਡ ਪ੍ਰਤੀਯੋਗਿਤਾ ਦਾ ਆਨੰਦ ਲੈਣ ਦੀ ਕੀਮਤ ਵਧ ਗਈ ਹੈ, ਇਥੇ ਦੇਖਣਯੋਗ ਹੈ ਕਿ ਕਮਰੇ ਦੀ ਕੀਮਤ ਅਤੇ ਟ੍ਰਾਂਸਪੋਰਟੇਸ਼ਨ ਦਾ ਖਰਚ਼ਾ ਵੀ ਉਲੰਪਿਕ ਪਰਪੋਰਸ਼ਨਸ ਦੇ ਵਿੱਚ ਵਧ ਚੁੱਕਾ ਹੈ। ਕਈ ਹੋਟਰ ਅਤੇ ਰੈਟੇਲ ਅਪਾਰਟਮੈਂਟ ਨੇ ਆਪਣਾ ਕਿਰਾਇਆ ਆਮ ਗਰਮੀਆਂ ਦੇ ਮੌਸਮ 'ਚ ਦੁੱਗਣਾ ਜਾਂ ਤਿੰਨ ਗੁਣਾ ਕਰ ਦਿੱਤਾ ਹੈ। ਪਹਿਲਾਂ 300 ਯੂਰੋ ਇਕ ਰਾਤ ਦਾ ਕਿਰਾਇਆ ਦੇਖਣ 'ਚ ਆਇਆ ਸੀ ਜੋ ਕਿ ਇਕ ਹਜ਼ਾਰ ਯੂਰੋ ਤੱਕ ਵਧ ਚੁੱਕਾ ਹੈ। ਹਵਾਈ ਯਾਤਰਾ ਦਾ ਕਿਰਾਇਆ ਵਧ ਰਿਹਾ ਹੈ। ਪੈਰਿਸ ਦੀ ਮੈਟਰੋ ਟਿਕਟ ਦਾ ਕਿਰਾਇਆ ਕੱਚੇ ਤੌਰ 'ਤੇ ਦੁੱਗਣਾ ਹੋ ਗਿਆ ਹੈ। ਲੂਫ ਮਿਊਜ਼ੀਅਮ ਤੇ ਪੈਲੇਸ ਆਫ ਵਰਸੇਲਜ਼ ਦੀ ਦਾਖ਼ਲਾ ਫੀਸ ਵੀ ਵਧ ਚੁੱਕੀ ਹੈ। ਹਾਲੇ ਵੀ ਜਾਣਾ ਚਾਹੁੰਦੇ ਹੋ ਤਾਂ ਘਬਰਾਓ ਨਾ ਇਹ ਖੇਡਾਂ ਜੋ ਕਿ ਜੁਲਾਈ 26 ਤੋਂ 11 ਅਗਸਤ ਤੱਕ ਚੱਲਣਗੀਆਂ ਇਨ੍ਹਾਂ ਦਾ ਆਨੰਦ ਲੈਣ ਲਈ ਕਈ ਡੀਲਜ਼ ਆਨਲਾਈਨ ਮੌਜੂਦ ਹਨ। ਜਿਸ 'ਚ ਤੁਸੀਂ ਸਾਕਰ ਅਤੇ ਬਾਸਕਟਬਾਲ ਦਾ ਖੇਡ ਲਾਈਵ ਦੇਖ ਸਕਦੇ ਹੋ। ਪੈਰਾਲੰਪਿਕਸ ਜੋ ਕਿ 28 ਅਗਸਤ ਤੋਂ ਸਤੰਬਰ 8 ਤੱਕ ਚੱਲਣਗੀਆਂ ਉਨ੍ਹਾਂ ਲਈ ਵੀ ਸਪਾਟ ਮੌਜੂਦ ਹਨ ਅਤੇ ਜਿਵੇਂ-ਜਿਵੇਂ ਖੇਡਾਂ ਨੇੜੇ ਆ ਰਹੀਆਂ ਹਨ ਕੀਮਤਾਂ ਦੇ ਵਿੱਚ ਗਿਰਾਵਟ ਦੇਖਣ ਦੀ ਉਮੀਦ ਕੀਤੀ ਜਾ ਸਕਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8