ਨੇਪਾਲ ''ਚ ਕੋਰੋਨਾ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਹੋਈ 5 ਲੱਖ ਤੋਂ ਪਾਰ
Saturday, May 22, 2021 - 09:49 PM (IST)
ਕਾਠਮੰਡੂ-ਨੇਪਾਲ 'ਚ ਸ਼ਨੀਵਾਰ ਨੂੰ 8,980 ਹੋਰ ਲੋਕਾਂ ਦੇ ਕੋਰੋਨਾ ਵਾਇਰਸ ਇਨਫੈਕਟਿਡ ਪਾਏ ਜਾਣ ਤੋਂ ਬਾਅਦ ਇਨਫੈਕਟਿਡਾਂ ਦੀ ਕੁੱਲ ਗਿਣਤੀ ਵਧ ਕੇ ਪੰਜ ਲੱਖ ਤੋਂ ਵਧੇਰੇ ਹੋ ਗਈ। ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲਾ ਮੁਤਾਬਕ ਸ਼ਨੀਵਾਰ ਨੂੰ 24 ਘੰਟੇ ਦੌਰਾਨ ਦੇਸ਼ 'ਚ ਇਨਫੈਕਸ਼ਨ ਨਾਲ 129 ਲੋਕਾਂ ਦੀ ਮੌਤ ਹੋ ਗਈ ਜਿਸ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ ਵਧ ਕੇ 6,153 ਹੋ ਗਈ ਹੈ। ਮੰਤਰਾਲਾ ਨੇ ਕਿਹਾ ਕਿ ਨੇਪਾਲ 'ਚ ਹੁਣ ਤੱਕ ਇਨਫੈਕਟਿਡ ਪਾਏ ਗਏ ਲੋਕਾਂ ਦੀ ਕੁੱਲ ਗਿਣਤੀ 50 ਲੱਖ ਤੋਂ ਵਧੇਰੇ ਹੋ ਗਈ ਹੈ। 383,684 ਲੋਕ ਇਨਫੈਕਸ਼ਨ ਤੋਂ ਠੀਕ ਹੋ ਚੁੱਕੇ ਹਨ। ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਗਿਣਤੀ 115,803 ਹੈ।
ਇਹ ਵੀ ਪੜ੍ਹੋ-ਬ੍ਰਾਜ਼ੀਲ 'ਚ ਇਕ ਦਿਨ 'ਚ ਕੋਰੋਨਾ ਦੇ 76,000 ਤੋਂ ਵਧੇਰੇ ਮਾਮਲੇ ਆਏ ਸਾਹਮਣੇ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।