ਕ੍ਰਿਸਮਸ ਤੋਂ ਪਹਿਲਾਂ ਘਟੀ ''ਯੈਲੋ ਵੈਸਟ'' ਪ੍ਰਦਰਸ਼ਨਕਾਰੀਆਂ ਦੀ ਗਿਣਤੀ

Saturday, Dec 22, 2018 - 09:26 PM (IST)

ਕ੍ਰਿਸਮਸ ਤੋਂ ਪਹਿਲਾਂ ਘਟੀ ''ਯੈਲੋ ਵੈਸਟ'' ਪ੍ਰਦਰਸ਼ਨਕਾਰੀਆਂ ਦੀ ਗਿਣਤੀ

ਪੈਰਿਸ— ਫਰਾਂਸ 'ਚ ਰਾਸ਼ਟਰ ਵਿਆਪੀ 'ਯੈਲੋ ਵੈਸਟ' ਪ੍ਰਦਰਸ਼ਨਕਾਰੀਆਂ ਦੀ ਗਿਣਤੀ ਲਗਾਤਾਰ 6ਵੇਂ ਸ਼ਨੀਵਾਰ ਨੂੰ ਪ੍ਰਦਰਸ਼ਨ ਦੇ ਦੌਰਾਨ ਪਹਿਲਾਂ ਦੇ ਮੁਕਾਬਲੇ ਘੱਟ ਰਹੀ ਤੇ ਇਸ ਦੌਰਾਨ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹ ਹੋ ਗਈ। ਪਿਛਲੇ ਮਹੀਨੇ ਸ਼ੁਰੂ ਹੋਏ ਪ੍ਰਦਰਸ਼ਨ ਤੋਂ ਬਾਅਦ ਤੋਂ ਇਹ 10ਵੀਂ ਮੌਤ ਹੈ।

ਕ੍ਰਿਸਮਿਸ ਤੋਂ ਪਹਿਲਾਂ ਹਫਤੇ ਦੇ ਅਖੀਰ 'ਚ ਪੈਰਿਸ 'ਚ ਸਵੇਰੇ ਆਵਾਜਾਈ ਆਮ ਰਹੀ ਤੇ ਕੁਝ ਲਗਜ਼ਰੀ ਬੁਟੀਕਾਂ ਨੂੰ ਛੱਡ ਕੇ ਜ਼ਿਆਦਾਤਰ ਦੁਕਾਨਾਂ ਖੁੱਲੀਆਂ ਰਹੀਆਂ। ਹਾਲਾਂਕਿ ਪਹਿਲਾਂ ਦੇ ਸ਼ਨੀਵਾਰਾਂ ਦੌਰਾਨ ਪ੍ਰਦਰਸ਼ਨ ਦੌਰਾਨ ਹਿੰਸਕ ਝੜਪਾਂ ਵੀ ਦੇਖਣ ਨੂੰ ਮਿਲੀਆਂ ਸਨ। ਆਰਕ ਡੀ ਟ੍ਰਾਯੰਫ ਦੇ ਨੇੜੇ ਕਰੀਬ 20 ਪ੍ਰਦਰਸ਼ਨਕਾਰੀਆਂ 'ਚ ਡੇਵਿਡ ਡੇਲਬੁਰਯੇਰੇ ਵੀ ਸ਼ਾਮਲ ਸਨ ਜੋ ਮੰਗਲਵਾਰ ਨੂੰ ਲਗਾਤਾਰ ਪੰਜਵੀਂ ਵਾਰ ਪ੍ਰਦਰਸ਼ਨ 'ਚ ਸ਼ਾਮਲ ਹੋਣ ਆਏ ਸਨ। ਪਰ ਇਥੇ ਮੌਜੂਦ ਲੋਕਾਂ ਦੀ ਘੱਟ ਗਿਣਤੀ ਨੂੰ ਦੇਖ ਕੇ ਉਨ੍ਹਾਂ ਨੂੰ ਨਿਰਾਸ਼ਾ ਹੋਈ।

ਡੇਵਿਡ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਹੋਣ ਜਾ ਰਿਹਾ ਹੈ। ਪੈਰਿਸ ਦੇ ਸੈਲਾਨੀ ਇਲਾਕੇ ਮੋਨਮਾਰਟੇ ਤੇ ਸੇਕਰੇ ਕੋਇਰ ਬੇਸੇਲਿਕਾ 'ਚ ਕਰੀਬ 200 ਪ੍ਰਦਰਸ਼ਨਕਾਰੀ ਹੀ ਇਕੱਠੇ ਹੋਏ। ਪੁਲਸ ਨੇ ਕਿਹਾ ਕਿ ਦੁਪਹਿਰ ਤੱਕ ਰਾਜਧਾਨੀ 'ਚ ਕਰੀਬ 800 'ਯੈਲੋ ਵੈਸਟ' ਪ੍ਰਦਰਸ਼ਕਾਰੀ ਇਕੱਠੇ ਹੋਏ ਸਨ।


author

Baljit Singh

Content Editor

Related News