ਦੁਨੀਆ ਦੇ ਸਭ ਤੋਂ ਮਹਿੰਗੇ ਤੇ ਸ਼ਾਨਦਾਰ ਇਨ੍ਹਾਂ ਸ਼ਹਿਰਾਂ ਦੇ ਬਾਰੇ ਜਾਣ ਰਹਿ ਜਾਓਗੇ ਹੈਰਾਨ !
Thursday, Nov 05, 2020 - 11:37 PM (IST)
ਦੁਬਈ-ਜਦੋਂ ਅਸੀਂ ਇਹ ਪਤਾ ਕਰਨਾ ਹੋਵੇ ਕਿ ਦੁਨੀਆ ਭਰ ਦੇ ਸਭ ਤੋਂ ਸ਼ਾਨਦਾਰ ਅਤੇ ਮਹਿੰਗੇ ਸ਼ਹਿਰ ਕਿਹੜੇ ਹਨ ਤਾਂ ਅਸੀਂ ਕਈ ਚੀਜਾਂ ’ਤੇ ਧਿਆਨ ਦਿੰਦੇ ਹਾਂ। ਸਾਨੂੰ ਦੇਖਣਾ ਹੁੰਦਾ ਹੈ ਕਿ ਉੱਥੇ ਨੌਕਰੀ ਤੋਂ ਲੋਕਾਂ ਨੂੰ ਔਸਤਨ ਕਿੰਨੀ ਆਮਦਨੀ ਹੁੰਦੀ ਹੈ। ਲੋਕਾਂ ਦੀ ਜੀਵਨ ਗੁਣਵੱਤਾ ਕਿਵੇਂ ਦੀ ਹੈ। ਅਜਿਹੇ ’ਚ ਕਈ ਸਰਵੇਅ ਅਤੇ ਸਟੱਡੀਜ਼ ਨੂੰ ਧਿਆਨ ’ਚ ਰੱਖਦੇ ਹੋਏ ਇਕ ਲਿਸਟ ਬਣਾਈ ਗਈ ਹੈ ਜਿਸ ’ਚ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰ ਦੱਸੇ ਗਏ ਹਨ। ਇਸ ਸੂਚੀ ਨੂੰ ਵਰਲਡ ਵਾਇਡ ਕਾਸਟ ਆਫ ਲਿਵਿੰਗ ਡਾਟਾ ਸੈੱਟ ਨੇ ਬਣਾਇਆ ਹੈ। ਇਸ ਨੂੰ ਤੈਅ ਕਰਨ ਤੋਂ ਪਹਿਲਾਂ 160 ਉਤਪਾਦਾਂ ਅਤੇ ਸੇਵਾਵਾਂ ਦੀਆਂ ਕੀਮਤਾਂ ਨੂੰ ਧਿਆਨ ’ਚ ਰੱਖਿਆ ਗਿਆ ਹੈ। ਇਸ ਸਰਵੇਅ ’ਚ 90 ਵੱਖ-ਵੱਖ ਦੇਸ਼ਾਂ ਦੇ 130 ਸ਼ਹਿਰ ਸ਼ਾਮਲ ਸਨ। ਇਸ ਤੋਂ ਇਲਾਵਾ ਇਸ ’ਚ ਸੇਵਾਵਾਂ, ਜਨਤਕ ਆਵਾਜਾਈ, ਕਿਰਾਏ, ਨਿੱਜੀ ਸਕੂਲਾਂ ਆਦਿ ਦਾ ਵੀ ਧਿਆਨ ਰੱਖਿਆ ਗਿਆ ਹੈ। ਲਿਸਟ ਮੁਤਾਬਕ ਇਹ ਹਨ ਦੁਨੀਆ ਦੇ ਸਭ ਤੋਂ ਸ਼ਾਨਦਾਰ ਅਤੇ ਮਹਿੰਗੇ ਸ਼ਹਿਰ।
ਦੁਬਈ-ਕੁਝ ਦਹਾਕੇ ਪਹਿਲਾਂ ਤੱਕ ਦੁਬਈ, ਸੰਯੁਕਤ ਅਰਬ ਅਮੀਰਾਤ ’ਚ ਸਥਿਤ ਇਕ ਰੇਗੀਸਤਾਨ ਸੀ। ਅੱਜ ਕੱਲ ਦੁਬਈ ਤੇਲ ਦੇ ਪੈਸਿਆਂ ਨਾਲ ਅਮੀਰ ਹੋਏ ਲੋਕਾਂ ਵੱਲੋਂ ਵਿਕਸਿਤ ਇਕ ਅਮੀਰ ਸ਼ਹਿਰ ਹੈ। ਬੁਰਜ-ਅਲ-ਅਰਬ ਵਰਗ-7 ਸਟਾਰ ਹੋਟਲ ਇਸ ਸ਼ਹਿਰ ਦੇ ਹਾਈ-ਫਾਈ ਹੋਣ ਦੇ ਸਬੂਤ ਦਿੰਦੇ ਹਨ। ਜਿਥੇ ਇਕ ਰਾਤ ਰਹਿਣ ਦਾ ਖਰਚ ਕਰੀਬ 15 ਲੱਖ ਰੁਪਏ ਹੈ। ਇਥੇ 160 ਮੰਜ਼ਿਲਾਂ ਦੀ ਸਭ ਤੋਂ ਉੱਚੀ ਇਮਾਰਤ ਵੀ ਹੈ ਜਿਸ ਨੂੰ ਪੂਰੀ ਦੁਨੀਆ ਬੁਰਜ-ਖਲੀਫਾ ਦੇ ਨਾਂ ਨਾਲ ਜਾਂਦੀ ਹੈ।
ਜ਼ਿਊਰਿਖ,ਸਵਿਟਜ਼ਰਲੈਂਡ-ਜ਼ਿਊਰਿਖ ਦੁਨੀਆ ਦੇ ਸਭ ਤੋਂ ਅਸਾਧਾਰਣ ਸ਼ਹਿਰਾਂ ’ਚੋਂ ਇਕ ਹੈ ਕਿਉਂਕਿ ਇਥੇ ਰਹਿਣ ਦੀ ਲਾਗਤ ਦੁਨੀਆ ਭਰ ਦੇ ਜ਼ਿਆਦਾਤਰ ਸ਼ਹਿਰਾਂ ਦੀ ਤੁਲਨਾ ’ਚ ਬਹੁਤ ਜ਼ਿਆਦਾ ਹੈ। ਇਥੇ ਤੱਕ ਕਿ ਸਿਰਫ ਬੁਨਿਆਦੀ ਸੁਵਿਧਾਵਾਂ ਲਈ ਤੁਹਾਨੂੰ ਕਿਸੇ ਹੋਰ ਸ਼ਹਿਰਾਂ ਦੇ ਮੁਕਾਬਲੇ ਦੁਗਣੀ ਰਾਸ਼ੀ ਖਰਚ ਕਰਨਾ ਹੋਵੇਗੀ। ਉਦਾਹਰਣ ਲਈ ਇਕ ਦਰਜਨ ਅੰਡਿਆਂ ਦੀ ਕੀਮਤ ਇਥੇ 500 ਰੁਪਏ ਤੋਂ ਜ਼ਿਆਦਾ ਹੈ ਅਤੇ ਜੁਕਾਮ ਦੀ ਦਵਾਈ ਲੈਣ ਲਈ ਵੀ ਤੁਹਾਨੂੰ ਕਰੀਬ 1500 ਰੁਪਏ ਖਰਚ ਕਰਨੇ ਪੈਣਗੇ।
ਹਾਂਗਕਾਂਗ-ਪੈਸਿਆਂ ਦੇ ਮਾਮਲੇ ’ਚ ਹਾਂਗਕਾਂਗ ਨੂੰ ਏਸ਼ੀਆ ਦੀ ਰਾਜਧਾਨੀ ਮੰਨਿਆ ਜਾਂਦਾ ਹੈ। ਇਸ ਸ਼ਹਿਰ ’ਚ ਬਹੁਤ ਸਾਰੇ ਅਰਬਪਤੀਆਂ ਦਾ ਘਰ ਹੈ। ਕਿਰਾਏ ਅਤੇ ਰਹਿਣ ਦੀ ਲਾਗਤ ਦੇ ਬਾਰੇ ’ਚ, ਕੁਝ ਘਰਾਂ ਦੀ ਕੀਮਤ 745 ਕਰੋੜ ਰੁਪਏ ਤੱਕ ਹੈ।
ਨਿਊਯਾਰਕ-ਇਹ ਇਕ ਅਜਿਹਾ ਸ਼ਹਿਰ ਹੈ ਜਿਸ ਦਾ ਨਾਂ ਇਸ ਲਿਸਟ ’ਚ ਹੋਣਾ ਹੀ ਸੀ। ਇਸ ਦੇ ਬਾਰੇ ’ਚ ਕਿਹਾ ਜਾਂਦਾ ਹੈ ਕਿ ਉਹ ਸ਼ਹਿਰ ਜੋ ਕਦੇ ਵੀ ਨਹੀਂ ਸੋਂਦਾ ਹੈ। ਇਥੇ ਤੁਹਾਨੂੰ ਦੁਨੀਆ ਭਰ ਦੇ ਵੱਖ-ਵੱਖ ਭਾਈਚਾਰੇ ਦੇ ਲੋਕ ਮਿਲਣਗੇ ਅਤੇ ਉਨ੍ਹਾਂ ’ਚੋਂ ਕੁਝ ਦੁਨੀਆ ਦੇ ਸਭ ਤੋਂ ਅਮੀਰ ਹਨ। ਖਾਸ ਕਰ ਕੇ ਅਪਰ ਈਸਟ ਸਾਈਡ ’ਚ ਸਭ ਤੋਂ ਅਮੀਰ ਲੋਕ ਰਹਿੰਦੇ ਹਨ। ਜੋ ਲੋਕ ਇਸ ਖੇਤਰ ’ਚ ਰਹਿੰਦੇ ਹਨ ਉਹ ਆਪਣੇ ਬੱਚਿਆਂ ਨੂੰ ਪ੍ਰੀ-ਸਕੂਲਾਂ ’ਚ ਭੇਜਣ ਲਈ 3 ਲੱਖ ਰੁਪਏ ਤੱਕ ਦਾ ਭੁਗਤਾਨ ਕਰਦੇ ਹਨ। ਇਥੇ ਸਿਰਫ ਇਕ ਚੀਜ ਜੋ ਮਹਿੰਗੀ ਨਹੀਂ ਹੋ ਸਕਦੀ ਹੈ ਉਹ ਹੈ ਸੁਪਰਮਾਰਕਿਟ ਅਤੇ ਸ਼ਾਇਦ ਆਊਟਲੇਟ। ਪਰ ਕਿਰਾਇਆ, ਰੈਸਟੋਰੈਂਟ ਅਤੇ ਬਾਕੀ ਸਾਰੀਆਂ ਚੀਜਾਂ ਬਹੁਤ ਮਹਿੰਗੀਆਂ ਹਨ।