ਲੰਡਨ ‘ਚ ਸਿੰਧੀ ਮੰਦਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਰੱਖਣ ਦਾ ਮਾਮਲਾ ਪਹੁੰਚਿਆ ਕੋਰਟ

Friday, Jun 09, 2023 - 12:51 PM (IST)

ਲੰਡਨ ‘ਚ ਸਿੰਧੀ ਮੰਦਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਰੱਖਣ ਦਾ ਮਾਮਲਾ ਪਹੁੰਚਿਆ ਕੋਰਟ

ਲੰਡਨ (ਸਰਬਜੀਤ ਸਿੰਘ ਬਨੂੜ)- ਲੰਡਨ ਦੇ ਇੱਕ ਮੰਦਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋ ਰਹੇ ਨਿਰਾਦਰ ਦਾ ਮਾਮਲਾ ਲੰਡਨ ਦੀ ਹੈਰੋ ਕ੍ਰਾਊਨ ਕੋਰਟ ਵਿੱਚ ਪਹੁੰਚ ਗਿਆ ਹੈ। ਇਹ ਕੇਸ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਗੁਰੂ ਮੰਨਣ ਤੇ ਸਿੰਧੀਆਂ ਵੱਲੋਂ ਕਿਤਾਬ ਚੋਰੀ ਕਰਨ ਦੇ ਕੇਸ ਦਾ ਸਾਹਮਣਾ ਕਰ ਰਹੇ ਤਿੰਨ ਸਿੱਖਾਂ ਸਮੇਤ ਸਮੁੱਚੀ ਸਿੱਖ ਕੌਮ ਲਈ ਵੱਡਾ ਸਵਾਲ ਖੜ੍ਹਾ ਕਰ ਗੰਭੀਰ ਹਾਲਾਤ ਪੈਦਾ ਕਰ ਦਿੱਤੇ ਗਏ, ਜਿਸ 'ਤੇ ਵਿਦੇਸ਼ੀ ਸਿੱਖਾਂ ਵੱਲੋਂ ਸ਼੍ਰੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੱਕ ਪਹੁੰਚ ਕਰ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਦੇਸ਼ ਵਿਦੇਸ਼ ਵਿੱਚ ਲਿਖਤੀ ਸਖ਼ਤ ਹੁਕਮ ਦੇਣ ਦੀ ਲਈਂ ਆਖਿਆ ਜਾ ਰਿਹਾ ਹੈ। 

ਭਾਵੇਂ ਕਿ ਬੀਤੇ ਸਮੇਂ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਪੁਲਸ ਦੀ ਮੌਜੂਦਗੀ ਵਿੱਚ ਗੁਰੂ ਗ੍ਰੰਥ ਸਾਹਿਬ ਨਜਦੀਕੀ ਗੁਰਦੁਆਰਾ ਸਾਹਿਬ ਸਤਿਕਾਰ ਨਾਲ ਭੇਜੇ ਗਏ ਸਨ ਪਰ ਕਮੇਟੀ ਨੇ ਸ਼ਬਦ ਗੁਰੂ ਨੂੰ ਕਿਤਾਬ ਕਹਿ ਚੋਰੀ ਦੀ ਰਿਪੋਰਟ ਦਰਜ ਕਰਾਉਣ ਦਾ ਮਾਮਲਾ ਹੈਰੋ ਕਾਰਉਨ ਕੋਰਟ ਸਾਹਮਣੇ ਚੱਲਿਆ ਗਿਆ, ਜਿਸ ਵਿੱਚ ਸਿੰਧੀ ਮੰਦਰ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਕ ਮੇਜ਼ 'ਤੇ ਰੱਖ ਕੇ ਕੁਰਸੀ 'ਤੇ ਬੈਠ ਕੇ ਪੜ੍ਹਦੇ ਸਨ। ਇਸੇ ਹਾਲ ਵਿੱਚ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਵੀ ਸੁਸ਼ੋਭਿਤ ਹਨ ਅਤੇ ਇੱਥੇ ਹੀ ਹਿੰਦੂ ਧਰਮ ਦੇ ਰੀਤੀ ਰਵਾਇਤਾਂ ਮੁਤਾਬਿਕ ਹੋਰ ਕਾਰਜ ਵੀ ਕੀਤੇ ਜਾਂਦੇ ਹਨ ਪਰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਾ ਹੋਣ ਕਾਰਨ ਸਿੱਖਾਂ ਵੱਲੋਂ ਲਗਾਤਾਰ ਕਾਫੀ ਇਤਰਾਜ਼ ਕੀਤਾ ਜਾਂਦਾ ਰਿਹਾ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ 'ਸਵਾਸਤਿਕ' ਸਮੇਤ ਇਨ੍ਹਾਂ ਚਿੰਨ੍ਹਾਂ 'ਤੇ ਪਾਬੰਦੀ ਲਗਾਉਣ ਦੀ ਤਿਆਰੀ

ਇਹ ਗੰਭੀਰ ਮੁੱਦਾ ਸਿੱਖ ਭਾਵਨਾਵਾਂ ਨਾਲ ਜੁੜਿਆ ਹੈ। ਸੂਤਰਾਂ ਮੁਤਾਬਕ ਸਿੰਧੀ ਲੋਕ ਵੀ ਮੰਦਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਸਨ ਪਰ ਸਤਿਕਾਰ ਨਾ ਹੋਣ ਕਾਰਨ ਸਿੰਧੀ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਲਈ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹਨਾਂ ਨੇ ਕਿਸੇ ਵੀ ਗੱਲ 'ਤੇ ਸਹਿਮਤੀ ਨਹੀਂ ਬਣ ਸਕੀ। ਇਸੇ ਦੌਰਾਨ ਸਿੰਧੀ ਮੰਦਰ ਵਾਲਿਆਂ ਨੇ ਤਿੰਨ ਸਿੱਖਾਂ 'ਤੇ ਚੋਰੀ ਕਰਨ ਦਾ ਕੇਸ ਕੋਰਟ ਵਿੱਚ ਦਾਖਲ ਕਰ ਦਿੱਤਾ ਤੇ ਕੋਰਟ ਦੇ ਹਲਫ਼ਨਾਮੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਇਕ ਕਿਤਾਬ ਮੰਨਦੇ ਹੋਏ ਨਵਾਂ ਵਿਵਾਦ ਪੈਦਾ ਕਰ ਦਿੱਤਾ ਜਦ ਕਿ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਹਾਜ਼ਰ ਨਾਜ਼ਰ ਗੁਰੂ ਮੰਨਦੇ ਹਨ। ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਹਿਣ 'ਤੇ ਸਿੱਖਾਂ ਵਿੱਚ ਕਾਫੀ ਗੁੱਸਾ ਪਾਇਆ ਜਾ ਰਿਹਾ।  

ਇਹ ਕੇਸ ਹੈਰੋ ਕਰਊੰਨ ਕੋਰਟ ਵਿਚ ਸੁਣਿਆ ਜਾ ਰਿਹਾ ਹੈ। ਸਿੱਖ ਭਾਵਨਾਵਾਂ ਨਾਲ ਜੁੜੇ ਇਸ ਕੇਸ ਵਿੱਚ ਬ੍ਰਿਟਿਸ਼ ਸਿੱਖ ਕੌਂਸਲ ਦੇ ਜਨਰਲ ਸਕੱਤਰ ਭਾਈ ਤਰਸੇਮ ਸਿੰਘ ਦਿਉਲ, ਭਾਈ ਮਨਵੀਰ ਸਿੰਘ ਅਤੇ ਬੀਬੀ ਬਲਵਿੰਦਰ ਕੌਰ ਨੂੰ ਧਿਰ ਬਣਾਇਆ ਗਿਆ ਹੈ ਜੋ ਇਸ ਮਾਮਲੇ ਵਿੱਚ ਸਾਂਝੀਆਂ ਜਥੇਬੰਦੀਆਂ ਵੱਲੋਂ ਭੇਜੇ ਗਏ ਸਨ ਜੋ ਸਿੱਖਾਂ ਵਿੱਚ ਅੱਗੇ ਹੋ ਪੰਥਕ ਸੇਵਾਵਾਂ ਵਿਚ ਵੱਧ ਚੜ੍ਹ ਹਿੱਸਾ ਲੈੰਦੇ ਹਨ। ਸੂਤਰਾਂ ਮੁਤਾਬਕ ਸਿੰਧੀ ਮੰਦਰ ਤੇ ਸਿੱਖ ਜਥੇਬੰਦੀਆਂ ਦੇ ਇਲਾਚੀਆਂ ਵੱਲੋਂ ਇਸ ਕੇਸ 'ਤੇ ਨੇੜੇ ਤੋਂ ਨਿਗ੍ਹਾ ਬਣਾ ਕੇਸ ਨੂੰ ਸ਼ਾਂਤੀ ਨਾਲ ਹੱਲ ਕਰਨ ਦੀ ਭਾਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਦੇਸ਼ ਵਿਦੇਸ਼ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਿਆ ਜਾ ਸਕੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News