ਆਕਸਫੋਰਡ ਦੀ ਕੋਰੋਨਾ ਵੈਕਸੀਨ ਨੂੰ ਲੈ ਕੇ ਚੰਗੀ ਖਬਰ, ਸਤੰਬਰ ਤੱਕ ਹੋ ਜਾਵੇਗੀ ਉਪਲੱਬਧ

Thursday, Jul 16, 2020 - 02:26 AM (IST)

ਆਕਸਫੋਰਡ ਦੀ ਕੋਰੋਨਾ ਵੈਕਸੀਨ ਨੂੰ ਲੈ ਕੇ ਚੰਗੀ ਖਬਰ, ਸਤੰਬਰ ਤੱਕ ਹੋ ਜਾਵੇਗੀ ਉਪਲੱਬਧ

ਲੰਡਨ - ਅਮਰੀਕਾ ਦੀ ਮੋਡੇਰਨਾ ਇੰਟ (Moderna Inc) ਤੋਂ ਬਾਅਦ ਹੁਣ ਬਿ੍ਰਟੇਨ ਦੀ ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ ਦੇ ਨਤੀਜੇ ਵੀ ਸਫਲ ਆਏ ਹਨ। ਆਕਸਫੋਰਡ ਦੀ ਦਵਾਈ ਵਿਚ ਵੀ ਵਾਲੰਟੀਅਰਸ ਖਿਲਾਫ ਪ੍ਰਤੀਰੋਧਕ ਸਮਰੱਥਾ ਵਿਕਸਤ ਹੁੰਦੀ ਪਾਈ ਗਈ ਹੈ। ਆਕਸਫੋਰਡ ਦੇ ਸਾਇੰਸਦਾਨ ਨਾ ਸਿਰਫ ਵੈਕਸੀਨ ChAdOx1 nCoV-19 (ਹੁਣ AZD1222) ਦੇ ਪੂਰੀ ਤਰ੍ਹਾਂ ਸਫਲ ਹੋਣ ਨੂੰ ਲੈ ਕੇ ਭਰੋਸੇਮੰਦ ਹਨ ਬਲਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਸਤੰਬਰ ਤੱਕ ਵੈਕਸੀਨ ਉਪਲੱਬਧ ਹੋ ਜਾਵੇਗੀ। ਆਕਸਫੋਰਡ ਦੀ ਵੈਕਸੀਨ ਦਾ ਉਤਪਾਦਨ AstraZeneca ਕਰੇਗੀ।

ਵਾਲੰਟੀਅਰਸ 'ਚ ਦੇਖੀ ਗਈ ਇਮਿਊਨਿਟੀ
ਆਕਸਫੋਰਡ ਦੇ ਟ੍ਰਾਇਲ ਦੇ ਨਤੀਜਿਆਂ ਦਾ ਅਧਿਕਾਰਕ ਐਲਾਨ ਅਜੇ ਨਹੀਂ ਹੋਇਆ ਹੈ ਅਤੇ ਇਨ੍ਹਾਂ ਦੇ ਵੀਰਵਾਰ ਨੂੰ ਦਿ ਲੈਂਸੇਟ ਵਿਚ ਛੱਪਣ ਦੀ ਉਮੀਦ ਹੈ। ਇਸ ਦਾ ਟ੍ਰਾਇਲ 15 ਵਾਲੰਟੀਅਰਸ 'ਤੇ ਕੀਤਾ ਗਿਆ ਸੀ ਅਤੇ ਆਉਣ ਵਾਲੇ ਹਫਤਿਆਂ ਵਿਚ ਕਰੀਬ 200-300 ਹੋਰ ਵਾਲੰਟੀਅਰਸ 'ਤੇ ਇਸ ਦਾ ਟ੍ਰਾਇਲ ਕੀਤਾ ਜਾਵੇਗਾ। ਦਾਅਵਾ ਕੀਤਾ ਗਿਆ ਹੈ ਕਿ ਆਕਸਫੋਰਡ ਦੇ ਟ੍ਰਾਇਲ ਵਿਚ ਜਿਨਾਂ ਲੋਕਾਂ ਨੂੰ ਵੈਕਸੀਨ ਦਿੱਤੀ ਗਈ ਸੀ ਉਨ੍ਹਾਂ ਵਿਚ ਐਂਟੀਬਾਡੀ ਅਤੇ ਵਾਈਟ ਬਲੱਡ ਸੈੱਲ ਵਿਕਸਤ ਹੁੰਦੇ ਪਾਏ ਗਏ ਹਨ ਜਿਨ੍ਹਾਂ ਦੀ ਮਦਦ ਨਾਲ ਵਾਇਰਸ ਨਾਲ ਇਨਫੈਕਸ਼ਨ ਹੋਣ 'ਤੇ ਉਨ੍ਹਾਂ ਦੇ ਸਰੀਰ ਪ੍ਰਤੀਰੋਧਕ ਸਮਰੱਥਾ ਦੇ ਨਾਲ ਤਿਆਰ ਹੋ ਸਕਦੇ ਹਨ।

ਸਫਲ ਹੋਏ ਟੈਸਟ ਤਾਂ ਹਜ਼ਾਰਾਂ 'ਤੇ ਟ੍ਰਾਇਲ
ਖਾਸ ਗੱਲ ਇਹ ਹੈ ਕਿ ਅਮੂਮਨ ਵੈਕਸੀਨ ਦੇ ਜ਼ਰੀਏ ਐਂਟੀਬਾਡੀ ਪੈਦਾ ਹੋਣ 'ਤੇ ਗੌਰ ਕੀਤਾ ਜਾਂਦਾ ਹੈ ਪਰ ਆਕਸਫੋਰਡ ਦੀ ਵੈਕੀਸਨ ਵਿਚ ਐਂਟੀਬਾਡੀ ਦੇ ਨਾਲ-ਨਾਲ ਵਾਈਟ ਬਲੱਡ ਸੈੱਲ ਵੀ ਪੈਦਾ ਹੋ ਰਹੇ ਹਨ। ਸ਼ੁਰੂਆਤੀ ਟ੍ਰਾਇਲਸ ਵਿਚ ਬਿਨਾਂ ਕਿਸੇ ਨੁਕਸਾਨ ਦੇ ਸਫਲ ਰਹਿਣ 'ਤੇ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ 'ਤੇ ਇਸ ਦਾ ਟੈਸਟ ਕਰਨ ਵੱਲ ਵਧ ਸਕੇਗਾ। ਇਸ ਵੈਕਸੀਨ ਦੇ ਟ੍ਰਾਇਲ ਵਿਚ ਬਿ੍ਰਟੇਨ ਵਿਚ 8 ਹਜ਼ਾਰ ਅਤੇ ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਵਿਚ 6 ਹਜ਼ਾਰ ਲੋਕ ਸ਼ਾਮਲ ਹਨ। ਆਕਸਫੋਰਡ ਦੀ ਵੈਕਸੀਨ ਦਾ ਬਿ੍ਰਟੇਨ ਵਿਚ ਸਭ ਤੋਂ ਪਹਿਲਾ ਇਨਸਾਨਾਂ 'ਤੇ ਟ੍ਰਾਇਲ ਕੀਤਾ ਗਿਆ ਸੀ।


author

Khushdeep Jassi

Content Editor

Related News