ਜਾਪਾਨ ’ਚ ਕੀਤਾ ਜਾ ਰਿਹੈ ਸੈਕਸ ਡੌਲ ਦਾ ਅੰਤਿਮ ਸਸਕਾਰ

Saturday, Feb 08, 2020 - 09:27 PM (IST)

ਜਾਪਾਨ ’ਚ ਕੀਤਾ ਜਾ ਰਿਹੈ ਸੈਕਸ ਡੌਲ ਦਾ ਅੰਤਿਮ ਸਸਕਾਰ

ਟੋਕੀਓ - ਤੁਹਾਨੂੰ ਇਹ ਪੜ੍ਹ ਕੇ ਸ਼ਾਇਦ ਅਜੀਬ ਲੱਗੇ ਕਿ ਜਾਪਾਨ ’ਚ ਇਕ ਕੰਪਨੀ ਸੈਕਸ ਡੌਲ ਦਾ ਅੰਤਿਮ ਸਸਕਾਰ ਕਰ ਰਹੀ ਹੈ। ਜਾਪਾਨ ’ਚ ਇਕ ਕੰਪਨੀ ਨੇ ਅਣਚਾਹੀ (ਵਰਤੀ ਜਾ ਚੁੱਕੀ) ਸੈਕਸ ਡੌਲ ਦਾ ਅੰਤਿਮ ਸਸਕਾਰ ਕਰਨ ਦੀ ਜ਼ਿੰਮੇਵਾਰੀ ਉਠਾਈ ਹੈ। ਇਸ ਦੇ ਲਈ ਕੰਪਨੀ 630 ਪੌਂਡ ਤੱਕ ਲੈ ਰਹੀ ਹੈ। ਇਕ ਮਸ਼ੀਨ ’ਚ ਲਾਈਫ-ਸਾਈਜ਼ ਖਿਡੌਣਿਆਂ ਨੂੰ ਪਾਉਣ ਅਤੇ ਨਸ਼ਟ ਕਰਨ ਤੋਂ ਪਹਿਲਾਂ ਇਕ ਪੋਰਨ ਸਟਾਰ ਬਾਕਾਇਦਾ ਇਨ੍ਹਾਂ ਲਈ ਪ੍ਰਾਰਥਨਾ ਵੀ ਕਰਦੀ ਹੈ।

ਜੋ ਲੋਕ ਆਪਣੇ ਸੈਕਸ ਟੁਆਏਜ਼ ਨੂੰ ਮਸ਼ੀਨ ’ਚ ਨਹੀਂ ਮਾਰਨਾ ਚਾਹੁੰਦੇ, ਉਹ ਜ਼ਿਆਦਾ ਪੈਸੇ ਅਦਾ ਕਰ ਕੇ ਅੰਤਿਮ ਸਸਕਾਰ ਦਾ ਬਦਲ ਚੁਣ ਸਕਦੇ ਹਨ। ਇਸ ਤਰ੍ਹਾਂ ਦੇ ਅੰਤਿਮ ਸਸਕਾਰ ’ਚ ਡੌਲ ਨੂੰ ਡਿਸਮੈਂਟਲ ਕਰ ਕੇ ਇਕ ਸਮੇਂ ’ਚ ਇਕ ਪੀਸ ਨਸ਼ਟ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੇ ਅੰਤਿਮ ਸਸਕਾਰ ਨੂੰ ਜਾਪਾਨ ਦੀ ‘ਹਿਊਮਨ ਲਵ ਡੌਲ’ ਕੰਪਨੀ ਨੇ ਆਫਰ ਕੀਤਾ ਹੈ। ਕੰਪਨੀ ਦਾ ਮੰਨਣਾ ਹੈ, ‘‘ਲਵ ਡੌਲ ਦਾ ਜਨਮ ਪਿਆਰ ਲਈ ਹੁੰਦਾ ਹੈ।’’

ਧਿਆਨ ਦੇਣ ਵਾਲੀ ਗੱਲ ਹੈ ਕਿ ਜਾਪਨ ’ਚ ਅਜਿਹਾ ਮੰਨਿਆ ਜਾਂਦਾ ਹੈ ਕਿ ਸਾਰੇ ਤਰ੍ਹਾਂ ਦੀਆਂ ਡੌਲਜ਼ ’ਚ ਇਨਸਾਨਾਂ ਵਾਂਗ ਆਤਮਾ ਹੁੰਦੀ ਹੈ, ਇਸ ਲਈ ਉਨ੍ਹਾਂ ਕੂੜੇ ’ਚ ਸੁੱਟਣਾ ਬੁਰਾ ਮੰਨਿਆ ਜਾਂਦਾ ਹੈ। ਕੰਪਨੀ ਦੀ ਵੈੱਬਸਾਈਟ ’ਤੇ ਪੋਸਟ ਕੀਤੀਆਂ ਗਈਆਂ ਫੋਟੋਆਂ ਤੋਂ ਪਤਾ ਲੱਗਦਾ ਹੈ ਕਿ ਛੋਟੀਆਂ-ਛੋਟੀਆਂ ਫੀਮੇਲ ਡੌਲਜ਼ ਨੂੰ ਚਾਰੇ ਪਾਸੇ ਫੁੱਲਾਂ ਨਾਲ ਢਕ ਕੇ ਰੱਖਿਆ ਗਿਆ ਹੈ। ਜਾਪਾਨ ’ਚ ਹਰ ਸਾਲ ਲਗਭਗ 2000 ਸੈਕਸ ਡੌਲਜ਼ ਦੀ ਵਿਕਰੀ ਹੁੰਦੀ ਹੈ।


author

Khushdeep Jassi

Content Editor

Related News