ਬਲੈਕ ਹੋਲ ਦੀ ਪਹਿਲੀ ਤਸਵੀਰ ਦਾ ਜਲਦ ਹੋਵੇਗਾ ਦੀਦਾਰ
Sunday, Apr 07, 2019 - 01:41 AM (IST)

ਪੈਰਿਸ - ਦੁਨੀਆ ਨੂੰ ਬਲੈਕ ਹੋਲ ਦੀ ਪਹਿਲੀ ਤਸਵੀਰ ਦਾ ਜਲਦ ਹੀ ਦੀਦਾਰ ਹੋਣ ਦੀ ਉਮੀਦ ਹੈ। ਦੁਨੀਆ ਭਰ ਦੇ ਖਗੋਲੀਵਿਦ ਬੁੱਧਵਾਰ ਨੂੰ ਇਕੱਠੇ '6 ਵੱਡੇ ਪੱਤਰਕਾਰ ਸੰਮੇਲਨ' ਆਯੋਜਿਤ ਕਰਨਗੇ ਅਤੇ 'ਇਵੈਂਟ ਹਾਰੀਜਨ ਟੈਲੀਸਕੋਪ' (ਈ. ਐੱਚ. ਟੀ.) ਦੇ ਪਹਿਲੇ ਨਤੀਜਿਆਂ ਦਾ ਐਲਾਨ ਕਰਨਗੇ ਜਿਸ ਨੂੰ ਮੁੱਖ ਤੌਰ 'ਤੇ ਤਸਵੀਰ ਲੈਣ ਲਈ ਬਣਾਇਆ ਗਿਆ ਹੈ। ਇਸ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ।
ਯੂਰਪੀ ਪੁਲਾੜ ਏਜੰਸੀ ਦੇ ਖਗੋਲਵਿਦ ਅਤੇ ਬਲੈਕ ਹੋਲ ਦੇ ਇਕ ਮਾਹਿਰ ਪਾਲ ਮੈਕਨਮਾਰਾ ਨੇ ਕਿਹਾ ਕਿ ਪਿਛਲੇ 50 ਸਾਲਾ ਤੋਂ ਜ਼ਿਆਦਾ ਸਮੇਂ ਤੱਕ ਵਿਗਿਆਨਕਾਂ ਨੇ ਦੇਖਿਆ ਕਿ ਸਾਡੀ ਆਕਾਸ਼ਗੰਗਾ ਦੇ ਕੇਂਦਰ 'ਚ ਬਹੁਤ ਕੁਝ ਚਮਕੀਲਾ ਹੈ। ਉਨ੍ਹਾਂ ਦੱਸਿਆ ਕਿ ਬਲੈਕ ਹੋਲ 'ਚ ਇੰਨੀ ਤੇਜ਼ ਗਰੇਵਿਟੀ ਹੈ ਕਿ ਤਾਰੇ 20 ਸਾਲ 'ਚ ਇਸ ਦੀ ਪ੍ਰੀਕਰਮਾ ਕਰਦੇ ਹਨ। ਸਾਡੇ ਸੋਲਰ ਸਿਸਟਮ 'ਚ ਆਕਾਸ਼ਗੰਗਾ ਦੀ ਪ੍ਰੀਕਰਮਾ 'ਚ 23 ਕਰੋੜ ਸਾਲ ਲੱਗਦੇ ਹਨ।
ਜ਼ਿਕਰਯੋਗ ਹੈ ਕਿ ਪ੍ਰਿੰਸੀਪਲ ਆਫ ਜਨਰਲ ਰਿਲੈਟੀਵਿਟੀ ਮੁਤਾਬਕ, ਬਲੈਕ ਹੋਲ ਅਜਿਹੀ ਖਗੋਲੀ ਚੀਜ਼ ਹੁੰਦੀ ਹੈ ਜਿਸ ਦਾ ਗਰੇਵਿਟੀ ਖੇਤਰ ਇੰਨਾ ਸ਼ਕਤੀਸ਼ਾਲੀ ਹੈ ਕਿ ਪ੍ਰਕਾਸ਼ ਸਮੇਤ ਕੁਝ ਵੀ ਇਸ ਦੇ ਖਿਚਾਅ ਤੋਂ ਬਚ ਨਹੀਂ ਸਕਦਾ। ਇਸ ਨੂੰ ਬਲੈਕ ਹੋਲ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਆਪਣੇ ਉਪਰ ਪੈਣ ਵਾਲੇ ਸਾਰੇ ਪ੍ਰਕਾਸ਼ ਨੂੰ ਅਬਜ਼ਾਰਬ ਕਰ ਲੈਂਦਾ ਹੈ ਅਤੇ ਕੁਝ ਵੀ ਰਿਫੈਲਕਟ (ਪ੍ਰਤੀਬੰਧਿਤ) ਨਹੀਂ ਕਰਦਾ।