ਅਮਰੀਕਾ ''ਚ ਭਾਰਤੀ ਮੂਲ ਦੀ ਸੈਨੇਟਰ ਨੇ ਭਾਰਤੀ ਨੇਤਾਵਾਂ ਨੂੰ ਕੀਤੀ ਇਹ ਅਪੀਲ

06/08/2018 11:34:31 PM

ਵਾਸ਼ਿੰਗਟਨ — ਭਾਰਤੀ ਮੂਲ ਦੀ ਪਹਿਲੀ ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਅਮਰੀਕਾ ਦੇ ਭਾਰਤੀ ਮੂਲ ਦੇ ਨੇਤਾਵਾਂ ਤੋਂ ਸਚ ਬੋਲਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੂੰ ਨਫਰਤ ਅਤੇ ਦੇਸ਼ 'ਚ ਪ੍ਰਵਾਸੀਆਂ ਖਿਲਾਫ ਵਧਦੀ ਗਲਤ ਭਾਵਨਾ ਖਿਲਾਫ ਸਮੂਹਿਕ ਲੜਾਈ 'ਚ ਸ਼ਾਮਲ ਹੋਣ ਦੀ ਉਨ੍ਹਾਂ ਤੋਂ (ਭਾਰਤੀ ਮੂਲ ਦੇ ਨੇਤਾਵਾਂ) ਤੋਂ ਅਪੀਲ ਕੀਤੀ ਹੈ।
ਕਮਲਾ ਨੇ ਭਾਰਤੀ ਮੂਲ ਦੇ 200 ਤੋਂ ਜ਼ਿਆਦਾ ਉਮੀਦਵਾਰਾਂ, ਚੁਣੇ ਗਏ ਅਧਿਕਾਰੀਆਂ, ਕਮਿਊਨਿਟੀ ਲੀਡਰਾਂ ਅਤੇ ਹੋਰਨਾਂ ਨੂੰ ਸੰਬੋਧਿਤ ਕਰਦੇ ਹੋਏ ਭਾਰਤੀ ਮੂਲ ਦੇ ਸਾਥੀਆਂ ਤੋਂ ਆਪਣੇ ਮੂਲ ਦੇਸ਼ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ ਹੈ, ਉਨ੍ਹਾਂ ਨੇ ਕਿਹਾ ਕਿ, 'ਸਚ ਬੋਲੀਏ, ਇਸ ਦੇਸ਼ ਦੀ ਸਥਾਪਨਾ ਪ੍ਰਵਾਸੀਆਂ ਨੇ ਹੀ ਕੀਤੀ ਹੈ।' ਕਮਲਾ ਦੀ ਮਾਂ ਦਾ ਜਨਮ ਭਾਰਤ 'ਚ ਹੋਇਆ ਅਤੇ ਉਨ੍ਹਾਂ ਦੇ ਨਾਨਾ ਭਾਰਤ ਦੇ ਸੁਤੰਤਰਤਾ ਸੈਨਾਨੀਆਂ 'ਚੋਂ ਇਕ ਸਨ।' ਕਮਲਾ ਨੇ ਕਿਹਾ, 'ਮੈਂ ਉਸ ਸਮੇਂ ਦੇ ਉਨ੍ਹਾਂ ਕੁਝ ਨਜ਼ਾਰਿਆਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ, ਜਦੋਂ ਭਾਰਤ ਦੇ ਸੁਤੰਤਰਤਾ ਸੰਗ੍ਰਾਮ 'ਚ ਉਨ੍ਹਾਂ ਨੇ ਹਿੱਸਾ ਲਿਆ ਸੀ ਕਿਉਂਕਿ ਮੈਂ ਇਸ ਗੱਲ ਨੂੰ ਲੈ ਕੇ ਵਿਸ਼ਵਾਸ ਹੈ ਕਿ ਅੱਜ ਦੀ ਦੁਨੀਆ 'ਚ ਕੁਝ ਦਾ ਉਪਯੋਗ ਕੀਤਾ ਜਾ ਰਿਹਾ ਹੈ।' ਉਨ੍ਹਾਂ ਨੇ ਕਿਹਾ, 'ਇਹ ਉਹ ਪਲ ਹੈ ਜਦੋਂ ਅਮਰੀਕੀ ਲੋਕਾਂ ਨੂੰ ਸ਼ੀਸ਼ੇ 'ਚ ਦੇਖਣ ਅਤੇ ਇਸ ਸਵਾਲ ਦਾ ਜਵਾਬ ਦੇਣ ਦੀ ਜ਼ਰੂਰਤ ਹੈ ਕਿ ਅਸੀਂ ਕੌਣ ਹਾਂ।'


Related News