ਪਾਕਿਸਤਾਨ ''ਚ ''Mpox'' ਦਾ ਪੰਜਵਾਂ ਮਾਮਲਾ ਆਇਆ ਸਾਹਮਣੇ, ਕਰਾਚੀ ''ਚ ਵੀ ਵਾਇਰਸ ਦਾ 1 ਸ਼ੱਕੀ ਕੇਸ ਮਿਲਿਆ
Sunday, Sep 01, 2024 - 02:41 AM (IST)
ਪੇਸ਼ਾਵਰ/ਕਰਾਚੀ (ਭਾਸ਼ਾ) : ਪਾਕਿਸਤਾਨ ਦੇ ਪੇਸ਼ਾਵਰ ਵਿਚ ਇਕ ਜਹਾਜ਼ ਦੇ ਯਾਤਰੀ ਵਿਚ 'ਮੰਕੀਪੌਕਸ' (ਐੱਮਪੌਕਸ) ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਦੇਸ਼ ਵਿਚ 'ਐੱਮਪੌਕਸ' ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 5 ਹੋ ਗਈ ਹੈ, ਜਦੋਂਕਿ ਕਰਾਚੀ ਵਿਚ ਘਾਤਕ ਵਾਇਰਸ ਦਾ ਇਕ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ। ਸਿਹਤ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਖੈਬਰ ਪਖਤੂਨਖਵਾ ਦੇ ਉੱਤਰ-ਪੱਛਮੀ ਸੂਬੇ ਦੇ ਜਨ ਸਿਹਤ ਦੇ ਨਿਰਦੇਸ਼ਕ ਡਾ. ਇਰਸ਼ਾਦ ਅਲੀ ਨੇ ਕਿਹਾ ਕਿ ਹਵਾਈ ਅੱਡੇ 'ਤੇ ਡਾਕਟਰੀ ਕਰਮਚਾਰੀਆਂ ਨੇ ਵੀਰਵਾਰ ਨੂੰ ਜੇਦਾਹ ਤੋਂ ਵਾਪਸ ਆਏ 2 ਯਾਤਰੀਆਂ ਵਿਚ 'ਐੱਮਪੌਕਸ' ਦੇ ਲੱਛਣਾਂ ਦਾ ਪਤਾ ਲਗਾਇਆ ਅਤੇ ਉਨ੍ਹਾਂ ਵਿੱਚੋਂ ਸਿਰਫ ਇਕ ਵਿਚ ਹੀ ਐੱਮਪੌਕਸ ਵਾਇਰਸ ਦੀ ਪੁਸ਼ਟੀ ਕੀਤੀ ਗਈ। ਪੁਸ਼ਟੀ ਕੀਤੇ ਕੇਸ ਵਿਚ ਓਰਕਜ਼ਈ ਦਾ ਇਕ 51 ਸਾਲਾ ਵਿਅਕਤੀ ਸ਼ਾਮਲ ਹੈ, ਜਿਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਉਸ ਨੂੰ ਇਲਾਜ ਲਈ ਪੇਸ਼ਾਵਰ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਡਾ. ਇਰਸ਼ਾਦ ਨੇ ਕਿਹਾ, “ਅਸੀਂ ਸਥਿਤੀ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਾਂ ਅਤੇ ਲਾਗ ਦੇ ਫੈਲਣ ਨੂੰ ਰੋਕਣ ਲਈ ਸਾਰੇ ਜ਼ਰੂਰੀ ਉਪਾਅ ਕਰ ਰਹੇ ਹਾਂ। ਇਸ ਦੌਰਾਨ ਇਕ 32 ਸਾਲਾ ਵਿਅਕਤੀ ਵਿਚ ਐੱਮਪੌਕਸ ਵਰਗੇ ਲੱਛਣ ਦਿਸਣ ਤੋਂ ਬਾਅਦ ਉਸ ਨੂੰ ਕਰਾਚੀ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8