ਗੁਰਦੁਆਰਾ ਸਿੰਘ ਸਭਾ ਪੁਨਤੀਨੀਆਂ ਲਈ ਨਗਰ ਨਿਗਮ ਦੇ ਦਰਵਾਜੇ ਸਦਾ ਖੁੱਲ੍ਹੇ : ਮੇਅਰ

Sunday, Nov 20, 2022 - 04:42 PM (IST)

ਗੁਰਦੁਆਰਾ ਸਿੰਘ ਸਭਾ ਪੁਨਤੀਨੀਆਂ ਲਈ ਨਗਰ ਨਿਗਮ ਦੇ ਦਰਵਾਜੇ ਸਦਾ ਖੁੱਲ੍ਹੇ : ਮੇਅਰ

ਰੋਮ (ਕੈਂਥ) ਪੁਨਤੀਨੀਆਂ ਦੀਆਂ ਸੰਗਤਾਂ ਵੱਲੋਂ ਮੁੜ ਪਹਿਲਾਂ ਵਾਲੀ ਥਾਂ ਸਥਾਪਿਤ ਕੀਤਾ ਗੁਰਦੁਆਰਾ ਸਿੰਘ ਸਭਾ ਪੁਨਤੀਨੀਆਂ (ਲਾਤੀਨਾ) ਵਿਖੇ ਬਹੁ-ਗਿਣਤੀ ਸੰਗਤ ਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 553ਵੇਂ ਆਗਮਨ ਪੁਰਬ ਮੌਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ।ਇਸ ਗੁਰਦੁਆਰਾ ਸਾਹਿਬ ਦੇ ਮੁੜ ਸਥਾਪਿਤ ਹੋਣ ਨਾਲ ਸਥਾਨਕ ਪ੍ਰਸ਼ਾਸ਼ਨਕ ਅਧਿਕਾਰੀਆਂ ਵਿੱਚ ਜਿੱਥੇ ਖੁਸ਼ੀ ਅਤੇ ਸ਼ਰਧਾ ਦੇਖੀ ਜਾ ਰਹੀ ਹੈ ਉੱਥੇ ਪ੍ਰਸ਼ਾਸ਼ਨਕ ਅਧਿਕਾਰੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਵੀ ਹੋ ਰਹੇ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਯੂਨੀਵਰਸਿਟੀ ਦਾ ਵੱਡਾ ਫ਼ੈਸਲਾ, ਸਿੱਖ ਵਿਦਿਆਰਥੀਆਂ ਨੂੰ 'ਸ੍ਰੀ ਸਾਹਿਬ' ਪਹਿਨਣ ਦੀ ਦਿੱਤੀ ਇਜਾਜ਼ਤ

ਏਲੀਜਿਓ ਤੋਮਬੋਲੀਲੋ ਮੇਅਰ ਨਗਰ ਨਿਗਮ ਪੁਨਤੀਨੀਆਂ ਦੇ ਧਿਆਨ ਵਿੱਚ ਜਦੋਂ ਇਹ ਖਬ਼ਰ ਆਈ ਕਿ ਸ਼ਹਿਰ ਵਿੱਚ ਸਿੱਖ ਸੰਗਤ ਨੇ ਮੁੜ ਗੁਰਦੁਆਰਾ ਸਾਹਿਬ ਸਿੰਘ ਸਭਾ ਪਹਿਲਾਂ ਵਾਲੀ ਥਾਂ ਹੀ ਸਥਾਪਿਤ ਕਰ ਦਿੱਤਾ ਹੈ ਤਾਂ ਉਹ ਜਿੱਥੇ ਵਿਸ਼ੇਸ਼ ਤੌਰ 'ਤੇ ਗੁਰਦੁਆਰਾ ਸਾਹਿਬ ਹਾਜ਼ਰੀ ਭਰਨ ਪਹੁੰਚੇ ਉੱਥੇ ਉਹਨਾਂ ਇਸ ਮੌਕੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਤੇ ਹਾਜ਼ਰੀਨ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਗਰ ਨਿਗਮ ਪੁਨਤੀਨੀਆਂ ਲਈ ਖੁਸ਼ੀ ਵਾਲੀ ਗੱਲ ਹੈ ਕਿ ਗੁਰਦੁਆਰਾ ਸਾਹਿਬ ਸਿੰਘ ਸਭਾ ਮੁੜ ਸ਼ਹਿਰ ਦੀ ਹਦੂਦ ਵਿੱਚ ਸਥਾਪਿਤ ਹੋ ਗਿਆ ਹੈ।ਨਗਰ ਨਿਗਮ ਪੁਨਤੀਨੀਆਂ ਵੀ ਸੰਗਤ ਦੇ ਨਾਲ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਵਿੱਚ ਹੈ।ਉਹਨਾਂ ਲਈ ਕੋਈ ਸੇਵਾ ਹੈ ਤਾਂ ਨਗਰ ਨਿਗਮ ਦੇ ਦਰਵਾਜੇ ਸਦਾ ਖੁੱਲ੍ਹੇ ਹਨ।ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਏਲੀਜਿਓ ਤੋਮਬੋਲੀਲੋ ਮੇਅਰ ਨਗਰ ਨਿਗਮ ਪੁਨਤੀਨੀਆਂ ਦਾ ਗੁਰੂ ਦੀ ਬਖ਼ਸ਼ਿਸ਼ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।


author

Vandana

Content Editor

Related News