ਟਰੰਪ ਵਿਰੁੱਧ ਨਿਆਂ ਵਿਭਾਗ ਨੇ ਦਸੰਬਰ ’ਚ ਸੁਣਵਾਈ ਕਰਨ ਦੀ ਕੀਤੀ ਅਪੀਲ

06/25/2023 5:36:23 PM

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਨਿਆਂ ਵਿਭਾਗ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਗੁਪਤ ਦਸਤਾਵੇਜ਼ ਰੱਖਣ ਦੇ ਮਾਮਲੇ ’ਚ ਅਪਰਾਧਿਕ ਮੁਕੱਦਮੇ ਨੂੰ ਮੁਲਤਵੀ ਕਰਨ ਦੀ ਬੇਨਤੀ ਕੀਤੀ ਹੈ। ਜ਼ਿਲ੍ਹਾ ਜੱਜ ਏਲੀਨ ਕੈਨਨ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਮਾਮਲੇ ਦੀ ਸੁਣਵਾਈ 14 ਅਗਸਤ ਨੂੰ ਤੈਅ ਕੀਤੀ ਸੀ। ਟਰੰਪ ਨੂੰ ਨਿਆਂ ਵਿਭਾਗ ਦੀਆਂ ਕਲਾਸੀਫਾਈਡ ਦਸਤਾਵੇਜ਼ਾਂ ਨੂੰ ਇਕੱਠਾ ਕਰਨ ਅਤੇ ਮੁੜ ਪ੍ਰਾਪਤ ਕਰਨ ਦੀਆਂ ਕੋਸ਼ਿਸ਼ਾਂ ਵਿਚ ਰੁਕਾਵਟ ਪਾਉਣ ਦੇ 37 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ- ਸਹੁਰੇ ਪਰਿਵਾਰ ਤੋਂ ਪਰੇਸ਼ਾਨ ਵਿਆਹੁਤਾ ਔਰਤ ਨੇ ਚੁੱਕਿਆ ਖੌਫ਼ਨਾਕ ਕਦਮ

ਵਿਸ਼ੇਸ਼ ਵਕੀਲ ਜੈਕ ਸਮਿਥ ਦੀ ਟੀਮ ਸਮੇਤ ਸਰਕਾਰੀ ਵਕੀਲਾਂ ਨੇ ਜਸਟਿਸ ਕੈਨਨ ਨੂੰ 11 ਦਸੰਬਰ ਲਈ ਮੁਕੱਦਮੇ ਦੀ ਤਰੀਕ ਤੈਅ ਕਰਨ ਦੀ ਅਪੀਲ ਕੀਤੀ। ਉਸ ਨੇ ਕਿਹਾ ਕਿ ਸੁਣਵਾਈ ਨੂੰ ਮੁਲਤਵੀ ਕਰਨਾ ਜ਼ਰੂਰੀ ਸੀ ਕਿਉਂਕਿ ਇਸ ਮਾਮਲੇ ਵਿਚ ਕਲਾਸੀਫਾਈਡ ਦਸਤਾਵੇਜ਼ ਸ਼ਾਮਲ ਸਨ ਅਤੇ ਟਰੰਪ ਦੇ ਵਕੀਲਾਂ ਨੂੰ ਸੁਰੱਖਿਆ ਮਨਜ਼ੂਰੀ ਦੀ ਲੋੜ ਹੋਵੇਗੀ, ਜੋ ਪ੍ਰਕਿਰਿਆ ਅਧੀਨ ਹੈ। ਨਿਆਂ ਵਿਭਾਗ ਨੇ ਇਸ ਹਫਤੇ ਕਿਹਾ ਕਿ ਉਸ ਨੇ ਟਰੰਪ ਦੀ ਕਾਨੂੰਨੀ ਟੀਮ ਨਾਲ ਮਾਮਲੇ ਨਾਲ ਸਬੰਧਤ ਸਬੂਤ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ ਹਨ।

ਇਹ ਵੀ ਪੜ੍ਹੋ- ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ 'ਚ ਸਿੱਖਾਂ ਦੇ ਕਤਲ ਨੂੰ ਲੈ ਕੇ ਪ੍ਰਗਟਾਈ ਚਿੰਤਾ

ਹਾਲਾਂਕਿ ਸ਼ੁੱਕਰਵਾਰ ਨੂੰ ਦਾਇਰ ਅਪੀਲ ’ਚ ਵਿਭਾਗ ਨੇ ਕਿਹਾ,‘‘ਸਰਕਾਰ ਨੇ ਟਰੰਪ ਨਾਲ ਸਬੂਤ ਸਾਂਝੇ ਕਰਨ ਦੀ ਤਿਆਰੀ ਦਿਖਾਈ ਹੈ ਪਰ ਬਚਾਅ ਧਿਰ ਦੇ ਵਕੀਲਾਂ ਨੂੰ ਸਬੂਤਾਂ ਨੂੰ ਦੇਖਣ , ਇਨ੍ਹਾਂ ਦੀ ਸਮੀਖਿਆ ਕਰਨ, ਅਦਾਲਤ ਦੇ ਸਾਹਮਣੇ ਦਲੀਲਾਂ ਪੇਸ਼ ਕਰਨ ਸਬੰਧੀ ਫੈਸਲਾ ਲੈਣ ਅਤੇ ਸਰਕਾਰ ਨੂੰ ਉਪਰੋਕਤ ਬੇਨਤੀਆਂ ’ਤੇ ਵਿਚਾਰ ਕਰਨ ਲਈ ਸੁਣਵਾਈ ਮੁਲਤਵੀ ਕਰਨਾ ਜ਼ਰੂਰੀ ਹੈ।

ਇਹ ਵੀ ਪੜ੍ਹੋ- ਬਟਾਲਾ 'ਚ ਸ਼ਿਵ ਸੈਨਾ ਆਗੂ 'ਤੇ ਗੋਲ਼ੀਆਂ ਚੱਲਣ ਦਾ ਮਾਮਲਾ: cctv ਤਸਵੀਰਾਂ ਆਈਆਂ ਸਾਹਮਣੇ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News