ਪੈਗੰਬਰ ਮੁਹੰਮਦ ਦਾ ਇਤਰਾਜ਼ਯੋਗ ਕਾਰਟੂਨ ਬਣਾਉਣ ਵਾਲੇ ਵੈਸਟਰਗਾਰਡ ਦਾ ਦੇਹਾਂਤ

Monday, Jul 19, 2021 - 08:37 PM (IST)

ਪੈਗੰਬਰ ਮੁਹੰਮਦ ਦਾ ਇਤਰਾਜ਼ਯੋਗ ਕਾਰਟੂਨ ਬਣਾਉਣ ਵਾਲੇ ਵੈਸਟਰਗਾਰਡ ਦਾ ਦੇਹਾਂਤ

ਇੰਟਰਨੈਸ਼ਨਲ ਡੈਸਕ : ਪੈਗੰਬਰ ਮੁਹੰਮਦ ਦਾ 2005 ’ਚ ਇਤਰਾਜ਼ਯੋਗ ਕਾਰਟੂਨ ਬਣਾਉਣ ਵਾਲੇ ਡੈੱਨਮਾਰਕ ਦੇ ਕਾਰਟੂਨਿਸਟ ਕੁਰਤ ਵੈਸਟਰਗਾਡ ਦਾ 86 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਹੈ। ਪੈਗੰਬਰ ਮੁਹੰਮਦ ਦੇ ਇਸ ਇਤਰਾਜ਼ਯੋਗ ਕਾਰਟੂਨ ਤੋਂ ਬਾਅਦ ਮੁਸਲਿਮ ਜਗਤ ’ਚ ਡੈੱਨਮਾਰਕ ਵਿਰੋਧੀ ਪ੍ਰਦਰਸ਼ਨ ਹੋਏ ਸਨ। ਵੈਸਟਰਗਾਰਡ ਦੇ ਪਰਿਵਾਰ ਨੇ ਐਤਵਾਰ ਦੇਰ ਸ਼ਾਮ ਉਨ੍ਹਾਂ ਦੀ ਮੌਤ ਦੀ ਸੂਚਨਾ ਡੈੱਨਮਾਰਕ ਦੀ ਮੀਡੀਆ ਨੂੰ ਦਿੱਤੀ ਤੇ ਅਖਬਾਰ ਬਰਲਿੰਗਸਕੇ ਨੂੰ ਦੱਸਿਆ ਕਿ ਵੈਸਟਰਗਾਰਡ ਦੀ ਮੌਤ ਨੀਂਦ ’ਚ ਹੋਈ ਹੈ ਤੇ ਉਹ ਲੰਮੇ ਸਮੇਂ ਤੋਂ ਬੀਮਾਰ ਸਨ। ਡੈੱਨਮਾਰਕ ਦੇ ਮੀਡੀਆ ਨੇ ਖਬਰ ਦਿੱਤੀ ਹੈ ਕਿ ਉਨ੍ਹਾਂ ਦੀ ਮੌਤ 14 ਜੁਲਾਈ ਨੂੰ ਉਨ੍ਹਾਂ ਦੇ ਜਨਮ ਦਿੱਨ ਤੋਂ ਇਕ ਦਿਨ ਬਾਅਦ ਹੋਈ ਹੈ।

ਇਹ ਵੀ ਪੜ੍ਹੋ : ਅਮਰੀਕਾ ਦੇ ਹਿਊਸਟਨ ’ਚ ਗੋਲੀਆਂ ਚੱਲਣ ਨਾਲ ਮਚੀ ਹਫੜਾ-ਦਫੜੀ, ਹੋਈਆਂ 3 ਮੌਤਾਂ

ਵੈਸਟਰਗਾਰਡ 1980 ਦਹਾਕੇ ਦੀ ਸ਼ੁਰੂਆਤ ਤੋਂ ਹੀ ਡੈੱਨਮਾਰਕ ਦੇ ਮੁੱਖ ਅਖਬਾਰ ‘ਜੀਲੈਂਡਸ ਪੋਸਟੇਨ’ ਨਾਲ ਕਾਰਟੂਨਿਸਟ ਦੇ ਤੌਰ ’ਤੇ ਜੁੜ ਗਏ ਸਨ। ਉਹ 2005 ’ਚ ਪੈਗੰਬਰ ਮੁਹੰਮਦ ਦਾ ਕਥਿਤ ਤੌਰ ’ਤੇ ਇਤਰਾਜ਼ਯੋਗ ਕਾਰਟੂਨ ਬਣਾਉਣ ਤੋਂ ਬਾਅਦ ਦੁਨੀਆ ਭਰ ’ਚ ਮਸ਼ਹੂਰ ਹੋ ਗਏ। ਇਸ ਕਾਰਤੂਨ ਨੂੰ ‘ਜੀਲੈਂਡਸ ਪੋਸਟੇਨ’ ਨੇ ਇਸਲਾਮੀ ਮਜ਼੍ਹਬ ਦੀ ਅਹਿਮ ਸ਼ਖਸੀਅਤ ਦੇ 12 ਸੰਪਾਦਕੀ ਕਾਰਟੂਨ ਪ੍ਰਕਾਸ਼ਿਤ ਕੀਤੇ। ਮੁਸਲਮਾਨਾਂ ਨੇ ਇਨ੍ਹਾਂ ਇਤਰਾਜ਼ਯੋਗ ਕਾਰਟੂਨਾਂ ਨੂੰ ਪੈਗੰਬਰ ਦੀ ਬੇਅਦਬੀ ਤੇ ਮੂਰਤੀ ਪੂਜਾ ਨੂੰ ਬੜ੍ਹਾਵਾ ਦੇਣ ਵਾਲਾ ਦੱਸਿਆ।


author

Manoj

Content Editor

Related News