ਸਕਾਟਲੈਂਡ ’ਚ 12 ਤੋਂ 15 ਸਾਲ ਦੇ ਬੱਚਿਆਂ ਲਈ ਕੋਵਿਡ ਵੈਕਸੀਨ ਅਗਲੇ ਹਫ਼ਤੇ ਤੋਂ ਹੋਵੇਗੀ ਸ਼ੁਰੂ
Wednesday, Sep 15, 2021 - 08:11 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ ਚੱਲ ਰਹੀ ਕੋਰੋਨਾ ਟੀਕਾਕਰਨ ਮੁਹਿੰਮ ਦੀ ਲੜੀ ਤਹਿਤ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਸੋਮਵਾਰ ਤੋਂ ਫਾਈਜ਼ਰ ਦੇ ਕੋਵਿਡ-19 ਟੀਕੇ ਦੀ ਇੱਕ ਖੁਰਾਕ ਦਿੱਤੀ ਜਾਵੇਗੀ। ਇਸ ਯੋਜਨਾ ਦੀ ਪੁਸ਼ਟੀ ਫਸਟ ਮਨਿਸਟਰ ਨਿਕੋਲਾ ਸਟ੍ਰਜਨ ਨੇ ਮੰਗਲਵਾਰ ਸਕਾਟਿਸ਼ ਸੰਸਦ ’ਚ ਕੀਤੀ ਹੈ। ਯੂ. ਕੇ. ਦੇ ਮੁੱਖ ਮੈਡੀਕਲ ਅਫਸਰਾਂ ਅਨੁਸਾਰ ਟੀਕਾਕਰਨ ਸਿੱਖਿਆ ਖੇਤਰ ’ਚ ਪਈ ਰੁਕਾਵਟ ਨੂੰ ਘਟਾ ਸਕਦਾ ਹੈ। ਸਟ੍ਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਮਵਾਰ 20 ਸਤੰਬਰ ਤੋਂ ਕਿਸੇ ਵੀ 12 ਤੋਂ 15 ਸਾਲ ਦੇ ਬੱਚਿਆਂ ਲਈ ਡ੍ਰੌਪ-ਇਨ ਕਲੀਨਿਕ ਖੁੱਲ੍ਹੇ ਰਹਿਣਗੇ ਅਤੇ 27 ਸਤੰਬਰ ਤੋਂ ਸਾਰੇ 12 ਤੋਂ 15 ਸਾਲ ਦੇ ਬੱਚਿਆਂ ਨੂੰ ਵੈਕਸੀਨ ਲਈ ਪੱਤਰ ਭੇਜੇ ਜਾਣਗੇ ।
ਯੂ. ਕੇ. ਦੀ ਟੀਕਾਕਰਨ ਕਮੇਟੀ ਜੇ. ਸੀ. ਵੀ. ਆਈ. ਨੇ ਸਿੱਟਾ ਕੱਢਿਆ ਕਿ 12 ਤੋਂ 15 ਸਾਲ ਦੇ ਬੱਚਿਆਂ ਲਈ ਟੀਕਾਕਰਨ ਦੇ ਸਿਹਤ ਲਾਭ, ਕਿਸੇ ਵੀ ਜੋਖਮ ਤੋਂ ਜ਼ਿਆਦਾ ਹਨ।