ਜੋੜੇ ਨੂੰ ਇਸ਼ਕ ਫਰਮਾਉਣਾ ਪਿਆ ਮਹਿੰਗਾ, ਹੋਈ ਦਰਦਨਾਕ ਮੌਤ

Thursday, Aug 08, 2019 - 09:39 PM (IST)

ਜੋੜੇ ਨੂੰ ਇਸ਼ਕ ਫਰਮਾਉਣਾ ਪਿਆ ਮਹਿੰਗਾ, ਹੋਈ ਦਰਦਨਾਕ ਮੌਤ

ਲੀਮਾ (ਪੇਰੂ), (ਏਜੰਸੀ)- ਰੀਲ ਲਾਈਫ ਜੋੜੇ ਵਾਂਗ ਰੀਅਲ ਲਾਈਫ ਜੋੜਾ ਵੀ ਇਸ਼ਕ ਫਰਮਾਉਣਾ ਚਾਹ ਰਿਹਾ ਸੀ। ਇਸ ਦੇ ਲਈ ਉਨ੍ਹਾਂ ਨੇ ਰਸਤੇ ਵਿਚ ਪੁਲ 'ਤੇ ਕਿਸ ਕਰਨ ਦਾ ਫੈਸਲਾ ਵੀ ਲਿਆ। ਹਾਲਾਂਕਿ ਇਹ ਫੈਸਲਾ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਜਾਵੇਗਾ, ਇਹ ਕਿਸੇ ਨੇ ਵੀ ਨਹੀਂ ਸੋਚਿਆ ਸੀ। 50 ਫੁੱਟ ਉੱਚੇ ਪੁਲ ਦੀ ਰੇਲਿੰਗ 'ਤੇ ਬੈਠ ਕੇ ਕਿਸ ਕਰ ਰਿਹਾ ਜੋੜਾ ਹੇਠਾਂ ਡਿੱਗ ਗਿਆ, ਜਿਥੇ ਨੇੜੇ ਲੱਗੇ ਕੈਮਰੇ ਵਿਚ ਇਹ ਸਾਰੀ ਘਟਨਾ ਕੈਦ ਹੋ ਗਈ। ਇਸ ਜੋੜੇ ਦੀ ਪਛਾਣ 34 ਸਾਲਾ ਮੇਬੈਥ ਐਸਪੀਨੋਜ਼ ਅਤੇ 36 ਸਾਲਾ ਹੈਕਟਰ ਵੀਡਲ ਵਜੋਂ ਹੋਈ ਹੈ। ਇਹ ਜੋੜਾ ਸ਼ਨੀਵਾਰ 3 ਅਗਸਤ ਨੂੰ ਪੇਰੂ ਦੇ ਕੁਸਕੋ ਵਿਚ ਇਕ ਕਲੱਬ ਤੋਂ ਘਰ ਪਰਤ ਰਿਹਾ ਸੀ, ਜਿੱਥੇ ਰਸਤੇ ਵਿਚ ਇਹ ਜੋੜਾ ਬੇਥਲਹਮ ਬ੍ਰਿਜ 'ਤੇ ਕਿਸ ਕਰਨ ਲਈ ਰੁਕ ਗਿਆ ਸੀ ਅਤੇ ਕਿਸ ਕਰਨ ਲੱਗਾ। ਪੁਲ ਹੇਠੋਂ ਗੱਡੀਆਂ ਲੰਘ ਰਹੀਆਂ ਸਨ ਪਰ ਜੋੜੇ ਦਾ ਧਿਆਨ ਗੱਡੀਆਂ 'ਤੇ ਬਿਲਕੁਲ ਨਹੀਂ ਸੀ।

ਵੀਡੀਓ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਮੇਬੈਥ ਰੇਲਿੰਗ 'ਤੇ ਬੈਠੀ ਹੈ ਅਤੇ ਉਨ੍ਹਾਂ ਨੇ ਹੈਕਟਰ ਨੂੰ ਆਪਣੇ ਪੈਰਾਂ ਨਾਲ ਘੁੱਟਿਆ ਹੋਇਆ ਹੈ ਤਾਂ ਕੁਝ ਸੈਕਿੰਡ ਵਿਚ ਮੇਬੈਥ ਦਾ ਬੈਲੇਂਸ ਵਿਗੜਦਾ ਹੈ, ਪਰ ਹੈਕਟਰ ਚਾਹ ਕੇ ਵੀ ਖੁਦ ਨੂੰ ਅਤੇ ਮੇਬੈਥ ਨੂੰ ਨਹੀਂ ਸੰਭਾਲ ਪਾਉਂਦਾ। ਦੋਵੇਂ ਕਿਸ ਕਰਦੇ ਹੋਏ ਹੀ ਹੇਠਾਂ ਡਿੱਗਦੇ ਹੋਏ ਦੇਖੇ ਜਾ ਸਕਦੇ ਹਨ। ਮੌਕੇ 'ਤੇ ਮੌਜੂਦ ਲੋਕਾਂ ਨੇ ਜੋੜੇ ਨੂੰ ਡਿੱਗਦੇ ਹੋਏ ਦੇਖਿਆ ਅਤੇ ਐਮਰਜੈਂਸੀ ਸੇਵਾਵਾਂ ਨੂੰ ਤੁਰੰਤ ਬੁਲਾ ਲਿਆ। ਕਈ ਸਥਾਨਕ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਦੋਵੇਂ ਹੇਠਾਂ ਡਿੱਗੇ ਤਾਂ ਦੋਵਾਂ ਦੇ ਸਾਹ ਚੱਲ ਰਹੇ ਸਨ। ਹਾਲਾਂਕਿ, ਹਸਪਤਾਲ ਲਿਜਾਉਂਦੇ ਸਮੇਂ ਮੇਬੈਥ ਦੀ ਰਸਤੇ ਵਿਚ ਹੀ ਮੌਤ ਹੋ ਗਈ। ਉਥੇ ਹੀ ਹੈਕਟਰ ਦੀ ਹਾਲਤ ਨਾਜ਼ੁਕ ਸੀ, ਜਿਥੇ ਥੋੜ੍ਹੀ ਦੇਰ ਵਿਚ ਉਨ੍ਹਾਂ ਦੀ ਵੀ ਮੌਤ ਹੋ ਗਈ। ਦੱਸ ਦਈਏ ਕਿ ਦੋਵੇਂ ਪਰਵਤਾਰੋਹੀ ਸਨ, ਜੋ ਕੰਮ ਦੇ ਸਿਲਸਿਲੇ ਵਿਚ ਪੇਰੂ ਆਏ ਹੋਏ ਸਨ, ਉਥੇ ਹੀ ਹੈਕਟਰ ਦੇ ਭਰਾ ਨੇ ਜਾਂਚ ਏਜੰਸੀਆਂ ਨੂੰ ਦੱਸਿਆ ਕਿ ਦੋਵੇਂ ਨਾਈਟ ਆਊਟ 'ਤੇ ਸਨ। ਦੋਹਾਂ ਨੇ ਸ਼ਰਾਬ ਪੀਤੀ ਹੋਈ ਸੀ।


author

Sunny Mehra

Content Editor

Related News