ਮਾਹਵਾਰੀ ਨਾਲ ਪ੍ਰਭਾਵਿਤ ਨਹੀਂ ਹੁੰਦੀ ਦਿਮਾਗ ਦੇ ਕੰਮ ਕਰਨ ਦੀ ਸਮਰੱਥਾ

07/04/2017 5:49:07 PM

ਜੈਨੇਵਾ— ਮਾਹਵਾਰੀ ਦੌਰਾਨ ਦਿਮਾਗੀ ਸਮੱਰਥਾ ਦਾ ਪੂਰਨ ਉਪਯੋਗ ਨਹੀਂ ਹੋ ਪਾਉਂਦਾ। ਇਸ ਗਲਤਫਹਮੀ ਨੂੰ ਦੂਰ ਕਰਦੇ ਹੋਏ ਵਿਗਿਆਨੀਆਂ ਨੇ ਆਪਣੇ ਨਵੇਂ ਅਧਿਐਨ 'ਚ ਦਾਅਵਾ ਕੀਤਾ ਹੈ ਕਿ ਮਾਹਵਾਰੀ ਨਾਲ ਦਿਮਾਗ ਦੀ ਕੰਮ ਕਰਨ ਦੀ ਸਮੱਰਥਾ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਅਧਿਐਨ ਕਰਨ ਵਾਲਿਆਂ ਨੇ ਦੋ ਮਾਹਵਾਰੀ ਚੱਕਰ ਦੌਰਾਨ ਆਪਣੇ ਵਿਸ਼ਲੇਸ਼ਣ 'ਚ ਪਾਇਆ ਕਿ ਆਸਟ੍ਰੋਜਨ, ਪ੍ਰੋਜੇਸਟੇਰਾਨ ਅਤੇ ਟੇਸਟੋਸਟੇਰਾਨ ਹਾਰਮੋਨ ਦਾ ਸਰੀਰ ਅਤੇ ਦਿਮਾਗ ਦੀ ਕੰਮ ਕਰਨ ਦੀ ਸਮੱਰਥਾ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ ਹੈ। ਅਧਿਐਨ 'ਚ ਭਾਗ ਲੈਣ ਵਾਲੀਆਂ ਔਰਤਾਂ ਦੇ ਪਹਿਲੀ ਮਾਹਵਾਰੀ ਚੱਕਰ ਦੌਰਾਨ ਕੁਝ ਹਾਰਮੋਨ ਤਬਦੀਲੀ ਨਾਲ ਸੰਬੰਧਿਤ ਸਨ ਪਰ ਅਗਲੀ ਮਾਹਵਾਰੀ ਚੱਕਰ 'ਚ ਇਹ ਪ੍ਰਭਾਵ ਨਹੀਂ ਦਿੱਸੇ।


Related News