ਤਾਇਵਾਨ ਸਰਹੱਦ 'ਚ ਚੀਨ ਨੇ ਕੀਤੀ ਸਭ ਤੋਂ ਵੱਡੀ ਘੁਸਪੈਠ, ਭੇਜੇ ਲੜਾਕੂ ਜਹਾਜ਼

Monday, Mar 29, 2021 - 01:59 AM (IST)

ਤਾਇਵਾਨ ਸਰਹੱਦ 'ਚ ਚੀਨ ਨੇ ਕੀਤੀ ਸਭ ਤੋਂ ਵੱਡੀ ਘੁਸਪੈਠ, ਭੇਜੇ ਲੜਾਕੂ ਜਹਾਜ਼

ਇੰਟਰਨੈਸ਼ਨਲ ਡੈਸਕ- ਚੀਨ ਦੱਖਣੀ ਚੀਨ ਸਾਗਰ 'ਚ ਤਾਇਵਾਨ ਨੂੰ ਡਰਾਉਣ ਦੇ ਲਈ ਹਰ ਹੱਥਕੰਡਾ ਅਪਣਾ ਰਿਹਾ ਹੈ ਅਤੇ ਵਾਰ-ਵਾਰ ਤਾਇਵਾਨ ਦੀ ਸਰਹੱਦ 'ਚ ਘੁਸਪੈਠ ਕਰ ਰਿਹਾ ਹੈ। ਚੀਨ ਦੀ ਹਵਾਈ ਫੌਜ ਪਿਛਲੇ ਕੁਝ ਮਹੀਨੇ ਤੋਂ ਲਗਾਤਾਰ ਤਾਇਵਾਨ ਦੇ ਇਲਾਕੇ 'ਚ ਘੁਸਪੈਠ ਕਰ ਰਹੀ ਹੈ। ਚੀਨ ਦਾ ਦਾਅਵਾ ਹੈ ਕਿ ਤਾਇਵਾਨ ਚੀਨ ਦਾ ਹਿੱਸਾ ਹੈ। ਸ਼ੁੱਕਰਵਾਰ ਨੂੰ ਚੀਨ ਨੇ ਤਾਇਵਾਨ ਦੇ ਏਅਰ ਡਿਫੈਂਸ ਆਈਡੇਂਟਿਫਿਕੇਸ਼ਨ ਜੋਨ ਦੇ ਦੱਖਣੀ ਹਿੱਸੇ 'ਚ ਸਭ ਤੋਂ ਵੱਡੀ ਘੁਸਪੈਠ ਕੀਤੀ। ਇਸ ਦੌਰਾਨ ਚੀਨ ਦੇ ਚਾਰ ਪਰਮਾਣੂ ਬਾਮਬਰ  H-6K ਸਮੇਤ 20 ਫਾਈਟਰ ਜੈਟ ਤਾਇਵਾਨ ਦੀ ਸਰਹੱਦ 'ਚ ਦਾਖਲ ਹੋ ਗਏ। ਚੀਨ ਦੀ ਇਸ ਹਰਕਤ ਨਾਲ ਤਾਇਵਾਨ ਹਵਾਈ ਫੌਜ ਹਰਕਤ 'ਚ ਆ ਗਈ ਅਤੇ ਉਸ ਨੇ ਤੁਰੰਤ ਚੀਨੀ ਜਹਾਜ਼ਾਂ ਨੂੰ ਮਾਰ ਸੁੱਟਣ ਦੇ ਲਈ ਕਿਲਰ ਮਿਜ਼ਾਈਲਾਂ ਨੂੰ ਤਾਇਨਾਤ ਕਰ ਦਿੱਤਾ। ਇੰਨਾ ਹੀ ਨਹੀਂ ਤਾਇਵਾਨ ਦੇ ਫਾਈਟਰ ਜੈੱਟ ਨੇ ਚੀਨੀ ਜਹਾਜ਼ਾਂ ਨੂੰ ਚੇਤਾਵਨੀ ਵੀ ਦਿੱਤੀ।

ਇਹ ਖ਼ਬਰ ਪੜ੍ਹੋ- IND v ENG : ਭਾਰਤ ਨੇ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾਇਆ, 2-1 ਨਾਲ ਜਿੱਤੀ ਸੀਰੀਜ਼

ਇਸ ਘਟਨਾ ਤੋਂ ਬਾਅਦ ਤਾਇਵਾਨ 'ਚ ਤਣਾਅ ਬਹੁਤ ਵੱਧ ਗਿਆ ਹੈ। ਤਾਇਵਾਨ ਨੇ ਕਿਹਾ ਹੈ ਕਿ ਚੀਨ ਦੇ ਇਸ ਕਦਮ ਨਾਲ ਖੇਤਰੀ ਸਥਿਰਤਾ ਖਤਰੇ 'ਚ ਪੈ ਗਈ ਹੈ।  

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News