ਯਾਦਗਾਰੀ ਹੋ ਨਿਬੜਿਆ ਮੂਰੇ ਬਰਿੱਜ ਦਾ 7ਵਾਂ ਵਿਰਾਸਤੀ ਮੇਲਾ

Monday, Oct 14, 2024 - 03:34 PM (IST)

ਮੈਲਬੌਰਨ(ਮਨਦੀਪ ਸਿੰਘ ਸੈਣੀ)- ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਤੋਂ ਕਰੀਬ 80 ਕਿਲੋਮੀਟਰ ਦੂਰ ਕਸਬੇ ਮੂਰੇ ਬਰਿੱਜ ਵਿਖੇ ਪੰਜਾਬੀ ਵਿਰਾਸਤ ਐਸੋਸੀਏਸ਼ਨ ਦੱਖਣੀ ਆਸਟ੍ਰੇਲੀਆ ਵੱਲੋਂ ਕਰਵਾਇਆ ਗਿਆ 7ਵਾਂ ਵਿਰਾਸਤ ਮੇਲਾ ਯਾਦਗਾਰੀ ਹੋ ਨਿਬੜਿਆ। ਪੰਜਾਬੀ ਵਿਰਾਸਤ ਐਸੋਸ਼ੀਏਸਨ ਦੇ ਸਰਪ੍ਰਸਤ ਜਗਤਾਰ ਸਿੰਘ ਨਾਗਰੀ, ਧਾਮੀ ਜਟਾਣਾ, ਕਰਨ ਬਰਾੜ,ਮਾਸਟਰ ਮਨਜੀਤ ਸਿੰਘ, ਨਰੇਸ਼ ਸ਼ਰਮਾ, ਪੁਨੀਤਪਾਲ ਬਾਜਵਾ, ਸੱਤਾ ਸਿਧਾਣਾ, ਹੈਰੀ ਰੰਧਾਵਾ, ਰਾਜਨ ਢੱਲਾ, ਸਰਵਨ ਰੰਧਾਵਾ, ਜਸਵਿੰਦਰ ਸਿੰਘ ਚੀਮਾ ਦੇ ਸਾਂਝੇ ਯਤਨਾਂ ਅਤੇ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਇਹ 7ਵਾਂ ਵਿਰਾਸਤੀ ਮੇਲਾ ਆਯੋਜਿਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਚੀਨ ਦੇ ਪ੍ਰਧਾਨ ਮੰਤਰੀ sco ਸੰਮੇਲਨ ਲਈ ਪਹੁੰਚੇ ਪਾਕਿਸਤਾਨ

PunjabKesari

ਮੇਲੇ ਵਿੱਚ ਵੱਡੀ ਗਿਣਤੀ ਵਿੱਚ ਐਡੀਲੇਡ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚੋਂ ਲੋਕਾਂ ਨੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ। ਇਸ ਵਾਰ ਇਹ ਮੇਲਾ ਮੂਰੇ ਬਰਿੱਜ ਰੇਸ ਕੋਰਸ ਵਿਖੇ ਰੱਖਿਆ ਗਿਆ ਸੀ। ਇਹ ਮੇਲਾ ਪੰਜਾਬ ਦੇ ਹੀ ਕਿਸੇ ਪਿੰਡ ਦੇ ਮੇਲੇ ਦੀ ਝਲਕ ਪੇਸ਼ ਕਰ ਰਿਹਾ ਸੀ। ਮੇਲੇ ਦੀ ਸ਼ੁਰੂਆਤ ਨਿੱਕੇ ਕਲਾਕਾਰਾਂ ਦੇ ਗਿੱਧੇ, ਭੰਗੜਾ ਤੇ ਕੋਰਿਓਗ੍ਰਾਫੀ ਨਾਲ ਹੋਈ। ਇਸ ਦੌਰਾਨ ਫੋਕ ਵੇਵ ਭੰਗੜਾ ਅਕੈਡਮੀ ਤੇ ਮਲਵਈ ਭੰਗੜਾ ਅਕੈਡਮੀ ਵੱਲੋਂ ਵੱਖ-ਵੱਖ ਵਗੀਆਂ ਦੀ ਪੇਸ਼ਕਾਰੀ ਦਿੱਤੀ ਗਈ। ਬੌਬ ਖਹਿਰਾ ਦੇ ਨਿਰਦੇਸ਼ਨਾਂ ਹੇਠ ਭਗਤ ਸਿੰਘ ਸਬੰਧੀ ਨਾਟਕ ਦੀ ਪੇਸ਼ਕਾਰੀ ਕੀਤੀ ਗਈ, ਜਿਸ ਵਿੱਚ ਕਾਰਤਿਕ ਸਿੰਘ, ਵਰੁਨ ਠਾਕੁਰ ਤੇ ਅਰਮਾਨ ਮਾਨ ਨੇ ਬਹੁਤ ਵਧੀਆ ਪੇਸ਼ਕਾਰੀ ਦਿੱਤੀ।

ਇਹ ਵੀ ਪੜ੍ਹੋ: ਪਾਕਿਸਤਾਨ ਚਾਲੂ ਵਿੱਤੀ ਸਾਲ 'ਚ 30 ਅਰਬ ਡਾਲਰ ਦਾ ਕਰਜ਼ਾ ਮੋੜਨ ਲਈ ਤਿਆਰ: ਕੇਂਦਰੀ ਬੈਂਕ

PunjabKesari

ਰੱਸਾਕਸੀ ਤੇ ਸੀਪ ਦੀ ਬਾਜੀ ਦੇ ਮੁਕਾਬਲੇ ਵੀ ਕਰਵਾਏ ਗਏ, ਜੋ ਕਿ ਖਿੱਚ ਦਾ ਕੇਂਦਰ ਰਹੇ। ਮੇਲੇ ਵਿੱਚ ਸੂਬਾ ਸਰਕਾਰ ਦੀ ਮਲਟੀਕਲਚਰਲ ਮੰਤਰੀ ਜੋਈ ਬੈਟੀਸਨ, ਜਿੰਗ ਲੀ (ਐੱਮ.ਐੱਲ.ਸੀ.),ਵਆਨੀ ਥੋਰੋਲੀ ਮੇਅਰ ਮੂਰੇ ਬਰਿੱਜ ਅਤੇ ਐਂਡਰਿਅਨ ਪੈਟਰਿਕ ਮੈਂਬਰ ਪਾਰਲੀਮੈਂਟ ਮੁੱਖ ਮਹਿਮਾਨਾਂ ਵਜੋਂ ਸ਼ਾਮਲ ਹੋਏ। ਮੇਲੇ ਵਿੱਚ ਪੰਜਾਬੀ ਭਾਈਚਾਰੇ ਵਿੱਚੋਂ ਵੀ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਸਖਸ਼ੀਅਤਾਂ ਨੇ ਹਾਜ਼ਰੀ ਭਰੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮੋਹਨ ਸਿੰਘ ਮਲਹਾਂਸ , ਮਹਿੰਗਾ ਸਿੰਘ ਸੰਘਰ ਨੇ ਸਾਂਝੇ ਰੂਪ ਵਿੱਚ ਬਾਖੂਬੀ ਨਿਭਾਈ। 

ਇਹ ਵੀ ਪੜ੍ਹੋ: ਹਸਪਤਾਲ ਦੇ ਸ਼ਰਨਾਰਥੀ ਕੈਂਪ 'ਤੇ ਇਜ਼ਰਾਇਲੀ ਹਮਲੇ 'ਚ 4 ਲੋਕਾਂ ਦੀ ਮੌਤ, ਕਈ ਝੁਲਸੇ

ਇਸ ਮੇਲੇ ਵਿੱਚ ਪ੍ਰਸਿੱਧ ਗੀਤਕਾਰ ਤੇ ਗਾਇਕ ਰਾਜ ਕਾਕੜਾ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਆਪਣੇ ਗੀਤਾਂ ਤੇ ਸ਼ਾਇਰੀ ਨਾਲ ਚੰਗਾ ਸਮਾਂ ਬੰਨਿਆ। ਮੇਲੇ ਦੇ ਅੰਤ ਵਿੱਚ ਪ੍ਰਸਿੱਧ ਗਾਇਕ ਹਰਦੇਵ ਮਾਹੀਨੰਗਲ ਨੇ ਆਪਣੇ ਗੀਤਾਂ ਦੀ ਪਿਟਾਰੀ ਵਿਚੋਂ ਨਵੇਂ ਤੇ ਪੁਰਾਣੇ ਗੀਤਾ ਨਾਲ ਆਏ ਹੋਏ ਦਰਸ਼ਕਾਂ ਨੂੰ ਸਮੇਂ ਦਾ ਇੱਕ ਦੌਰ ਚੇਤੇ ਕਰਵਾ ਦਿੱਤਾ। ਇਸ ਮੌਕੇ ਪ੍ਰਬੰਧਕਾਂ ਨੇ ਮੇਲੇ ਵਿੱਚ ਆਏ ਹੋਏ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਨਰੋਏ ਤੇ ਸੱਭਿਅਕ ਸਮਾਜ ਦੀ ਸਿਰਜਣਾ ਕਰਨ ਵਿੱਚ ਬਹੁਤ ਹੀ ਸਹਾਈ ਸਿੱਧ ਹੋ ਰਹੇ ਹਨ। ਮੇਲਾ ਪ੍ਰਬੰਧਕਾਂ ਵਲੋਂ ਨਵੀਂ ਪੀੜੀ ਨੂੰ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਵਿਰਾਸਤ ਨਾਲ ਜੁੜਨ ਦਾ ਹੋਕਾ ਦਿੰਦਿਆਂ ਤੇ ਅਗਲੇ ਸਾਲ ਮੁੜ ਮਿਲਣ ਦੇ ਵਾਅਦੇ ਨਾਲ ਵਿਰਾਸਤੀ ਮੇਲਾ ਸਮਾਪਤ ਹੋ ਨਿਬੜਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News