ਚੀਨ ਨੇ ਬਣਾਈ 600 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਵਾਲੀ ਮੈਗਲੇਵ ਟ੍ਰੇਨ

05/24/2019 7:29:35 PM

ਬੀਜਿੰਗ (ਏਜੰਸੀ)- ਚੀਨ ਨੇ 600 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਵਾਲੀ ਮੈਗ੍ਰੇਟਿਕ ਲੇਵੀਟੇਸ਼ਨ (ਮੈਗਲੇਵ) ਟ੍ਰੇਨ ਦਾ ਪ੍ਰੋਟੋਟਾਈਪ ਲਾਂਚ ਕੀਤਾ ਹੈ। ਚੁੰਬਕੀ ਸਮਰੱਥਾ ਨਾਲ ਚੱਲਣ ਵਾਲੀ ਇਸ ਟ੍ਰੇਨ ਦਾ ਡਿਜ਼ਾਈਨ ਸਰਕਾਰੀ ਕੰਪਨੀ ਸੀ.ਆਰ.ਆਰ.ਸੀ. ਕਵਿੰਗਦਾਓ ਸਿਫਾਂਗ ਨੇ ਤਿਆਰ ਕੀਤਾ ਹੈ। ਕੰਪਨੀ ਨੇ ਵੀਰਵਾਰ ਨੂੰ ਸ਼ਾਨਦੋਂਗ ਸੂਬੇ ਦੇ ਕਵਿੰਗਦਾਓ ਸ਼ਹਿਰ ਵਿਚ ਇਸ ਟ੍ਰੇਨ ਦਾ ਪਹਿਲਾ ਮਾਡਲ ਲਾਂਚ ਕੀਤਾ। ਚੀਨ ਦੀਆਂ ਅਗਲੇ ਦੋ ਸਾਲ ਅੰਦਰ ਇਸ ਟ੍ਰੇਨ ਦੇ ਪ੍ਰੀਖਣ ਸ਼ੁਰੂ ਕਰਨ ਦੀ ਯੋਜਨਾ ਹੈ।

ਚੀਨ ਦੇ ਵਿਗਿਆਨ ਅਤੇ ਤਕਨੀਕੀ ਮੰਤਰਾਲੇ ਨੇ 2016 ਵਿਚ 13ਵੀਂ ਪੰਜ ਸਾਲਾ ਯੋਜਨਾ ਤਹਿਤ ਇਸ ਪ੍ਰਾਜੈਕਟ 'ਤੇ ਕੰਮ ਸ਼ੁਰੂ ਕੀਤਾ ਸੀ। ਹਾਈ ਸਪੀਡ ਮੈਗਲੇਵ ਟ੍ਰੇਨ ਨੂੰ ਹਵਾਈ ਯਾਤਰਾ ਦੇ ਬਦਲ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਚੀਨ ਵਿਚ ਅਜੇ ਸਭ ਤੋਂ ਤੇਜ਼ ਟ੍ਰੇਨ ਦੀ ਰਫਤਾਰ 350 ਕਿਲੋਮੀਟਰ ਪ੍ਰਤੀ ਘੰਟਾ ਹੈ। ਦੱਸਿਆ ਜਾ ਰਿਹਾ ਹੈ ਕਿ 600 ਕਿਮੀ ਪ੍ਰਤੀ ਘੰਟੇ ਦੀ ਸਪੀਡ ਵਾਲੀ ਮੈਗਲੇਵ ਟ੍ਰੇਨ ਔਸਤ ਬੁਲੇਟ ਟ੍ਰੇਨ ਦੇ ਮੁਕਾਬਲੇ ਘੱਟ ਆਵਾਜ਼ ਕਰੇਗੀ। ਇਸ ਦੀ ਯਾਤਰੀ ਢੋਣ ਦੀ ਸਮਰੱਥਾ ਜ਼ਿਆਦਾ ਹੈ, ਪਰ ਇਸ ਦੇ ਰੱਖ ਰਖਾਅ ਦਾ ਖਰਚ ਘੱਟ ਹੋਵੇਗਾ।


Sunny Mehra

Content Editor

Related News