ਕੋਰੋਨਾ ਦੇ ਕਹਿਰ ''ਚ ਥਾਈਲੈਂਡ ਦਾ ਰਾਜਾ 20 ਔਰਤਾਂ ਦੇ ਨਾਲ ਜਰਮਨੀ ''ਚ ਸ਼ਿਫਟ

Monday, Mar 30, 2020 - 06:48 PM (IST)

ਕੋਰੋਨਾ ਦੇ ਕਹਿਰ ''ਚ ਥਾਈਲੈਂਡ ਦਾ ਰਾਜਾ 20 ਔਰਤਾਂ ਦੇ ਨਾਲ ਜਰਮਨੀ ''ਚ ਸ਼ਿਫਟ

ਬੈਂਕਾਕ (ਬਿਊਰੋ): ਥਾਈਲੈਂਡ ਦਾ ਵਿਵਾਦਮਈ ਰਾਜਾ ਮਹਾ ਵਜੀਰਲੋਂਗਕੋਰਨ ਉਰਫ ਰਾਮ ਦਸ਼ਮ ਕੋਰੋਨਾ ਸੰਕਟ ਨਾਲ ਜੂਝ ਰਹੀ ਜਨਤਾ ਨੂੰ ਛੱਡ ਕੇ ਜਰਮਨੀ ਚਲਾ ਗਿਆ ਹੈ। ਰਾਜਾ ਅਜਿਹੇ ਸਮੇਂ ਵਿਚ ਆਪਣੇ ਦੇਸ਼ ਨੂੰ ਛੱਡ ਕੇ ਗਿਆ ਹੈ ਜਦੋਂ ਪੂਰਾ ਦੇਸ਼ ਕੋਵਿਡ-19 ਮਹਾਮਾਰੀ ਨਾਲ ਜੂਝ ਰਿਹਾ ਹੈ। ਥਾਈਲੈਂਡ ਵਿਚ ਕੋਰੋਨਾਵਾਇਰਸ ਦੇ 1,245 ਮਾਮਲੇ ਸਾਹਮਣੇ ਆਏ ਹਨ। ਫਰਾਂਸ ਵਿਚ ਦੇਸ਼ ਨਿਕਾਲੇ ਦੀ ਜ਼ਿੰਦਗੀ ਜੀਅ ਰਹੇ ਮਨੁੱਖੀ ਅਧਿਕਾਰ ਕਾਰਕੁੰਨ ਸੋਮਸਾਕ ਜੇਅਮਾਤੀਰਸਕੁਲ ਨੇ ਫੇਸਬੁੱਕ 'ਤੇ ਲਿਖਿਆ,''ਆਪਣੀ ਬੋਰੀਅਤ ਮਿਟਾਉਣ ਲਈ ਰਾਜਾ ਮਹਾ ਪਹਿਲਾਂ ਸਵਿਟਜ਼ਰਲੈਂਡ ਗਏ ਅਤੇ ਹੁਣ ਜਰਮਨੀ ਘੁੰਮ ਰਹੇ ਹਨ।'' ਜਾਣਕਾਰੀ ਮੁਤਾਬਕ ਥਾਈਲੈਂਡ ਦਾ ਰਾਜਾ ਫਰਵਰੀ ਤੋਂ ਆਪਣੇ ਦੇਸ਼ ਤੋਂ ਬਾਹਰ ਹੈ। 

ਰਾਜਾ ਨੇ ਖੁਦ ਨੂੰ ਹੋਟਲ 'ਚ ਕੀਤਾ ਆਈਸੋਲੇਟ
ਕੋਰੋਨਾ ਸੰਕਟ ਨੂੰ ਦੇਖਦੇ ਹੋਏ ਰਾਜਾ ਮਹਾ ਨੇ ਆਪਣੇ ਸੇਵਕਾਂ ਦੇ ਨਾਲ ਜਰਮਨੀ ਦੇ ਅਲਪਲਾਈਨ ਰਿਜੌਰਟ ਵਿਚ ਸਥਿਤ ਇਕ ਲਗਜ਼ਰੀ ਹੋਟਲ ਵਿਚ ਖੁਦ ਨੂੰ ਆਈਸੋਲੇਟ ਕਰ ਲਿਆ ਹੈ। ਰਾਜਾ ਮਹਾ ਨੇ ਜਰਮਨੀ ਦੇ ਇਕ ਸ਼ਾਨਦਾਰ ਹੋਟਲ ਨੂੰ ਹੀ ਆਪਣਾ ਕਿਲਾ ਬਣਾ ਲਿਆ ਹੈ। ਹੋਟਲ ਦੇ ਅੰਦਰ ਬਣੇ ਉਹਨਾਂ ਦੇ 'ਹਰਮ' ਵਿਚ 20 ਔਰਤਾਂ ਰਹਿਣਗੀਆਂ। ਇਸ ਦੇ ਇਲਾਵਾ ਰਾਜਾ ਮਹਾ ਆਪਣੇ ਨਾਲ ਕਈ ਨੌਕਰ ਵੀ ਲੈ ਕੇ ਗਏ ਹਨ।ਦੱਸਿਆ ਜਾ ਰਿਹਾ ਹੈ ਕਿ ਰਾਜਾ ਮਹਾ ਨੇ ਹੋਟਲ ਗ੍ਰੈਂਡਹੋਟਲ ਸੋਨੇਬਿਚਲ ਨੂੰ ਪੂਰਾ ਬੁੱਕ ਕਰ ਲਿਆ ਹੈ। ਇਹੀ ਨਹੀਂ ਉਹਨਾਂ ਨੇ ਇਸ ਲਈ ਜ਼ਿਲਾ ਕੌਂਸਲ ਤੋਂ ਵਿਸ਼ੇਸ਼ ਇਜਾਜ਼ਤ ਵੀ ਲਈ ਹੈ। ਰਾਜਾ ਮਹਾ 2016 ਵਿਚ ਆਪਣੇ ਪਿਤਾ ਦੀ ਮੌਤ ਦੇ ਬਾਅਦ ਤੋਂ ਗੱਦੀ 'ਤੇ ਹਨ।

ਹਰਮ 'ਚ ਰਹਿਣਗੀਆਂ 20 ਔਰਤਾਂ
ਜਰਮਨ ਅਖਬਾਰ ਬਿਲਡ ਦੀ ਰਿਪੋਰਟ ਮੁਤਾਬਕ ਜੀਵਨ ਦੇ 67 ਬਸੰਤ ਦੇਖ ਚੁੱਕੇ ਰਾਜਾ ਮਹਾ ਦੇ ਨਾਲ ਉਹਨਾਂ ਦੇ ਹਰਮ ਵਿਚ 20 ਔਰਤਾਂ ਅਤੇ ਵੱਡੀ ਗਿਣਤੀ ਵਿਚ ਨੌਕਰ ਰਹਿਣਗੇ। ਭਾਵੇਂਕਿ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਰਾਜਾ ਦੇ ਨਾਲ ਉਹਨਾਂ ਦੀਆਂ 4 ਪਤਨੀਆਂ ਵੀ ਰਹਿ ਰਹੀਆਂ ਹਨ ਜਾਂ ਨਹੀਂ।ਕੋਰੋਨਾਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਇਸ ਇਲਾਕੇ ਵਿਚ ਹੋਟਲ ਅਤੇ ਗੇਸਟ ਹਾਊਸ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਭਾਵੇਂਕਿ ਜ਼ਿਲਾ ਕੌਂਸਲ ਨੇ ਕਿਹਾ ਕਿਉਂਕਿ ਗੈਸਟ ਸਿੰਗਲ ਹਨ ਅਤੇ ਇਕ ਹੀ ਸਮੂਹ ਹੈ ਇਸ ਲਈ ਉਹਨਾਂ ਨੂੰ ਇਜਾਜ਼ਤ ਦਿੱਤੀ ਗਈ ਹੈ।

119 ਲੋਕਾਂ ਨੂੰ ਭੇਜਿਆ ਵਾਪਸ
ਦੱਸਿਆ ਜਾ ਰਿਹਾ ਹੈ ਕਿ ਰਾਜਾ ਨੇ ਪਰਿਵਾਰ ਦੇ 119 ਲੋਕਾਂ ਨੂੰ ਕੋਰੋਨਾਵਾਇਰਸ ਇਨਫੈਕਟਿਡ ਹੋਣ ਦੇ ਸ਼ੱਕ ਵਿਚ ਥਾਈਲੈਂਡ ਵਾਪਸ ਭੇਜ ਦਿੱਤਾ ਹੈ। ਇਸ ਵਿਚ ਰਾਜਾ ਦੇ ਕੋਰੋਨਾ ਸੰਕਟ ਵਿਚ ਦੇਸ਼ ਛੱਡ ਕੇ ਵਿਦੇਸ਼ ਭੱਜ ਜਾਣ ਨਾਲ ਦੇਸ਼ ਵਿਚ ਹਜ਼ਾਰਾਂ ਲੋਕ ਕਾਫੀ ਗੁੱਸੇ ਵਿਚ ਹਨ। ਵੱਡੀ ਗਿਣਤੀ ਵਿਚ ਲੋਕ ਸੋਸ਼ਲ ਮੀਡੀਆ ਜ਼ਰੀਏ ਰਾਜਾ ਦੀ ਆਲੋਚਨਾ ਕਰ ਰਹੇ ਹਨ। ਇਹ ਉਦੋਂ ਹੈ ਜਦੋਂ ਥਾਈਲੈਂਡ ਵਿਚ ਰਾਜਾ ਦੀ ਆਲੋਚਨਾ ਕਰਨ 'ਤੇ 15 ਸਾਲ ਤੱਕ ਜੇਲ ਹੋ ਸਕਦੀ ਹੈ। ਥਾਈਲੈਂਡ ਵਿਚ 'ਸਾਨੂੰ ਰਾਜਾ ਦੀ ਕੀ ਲੋੜ' ਟਰੈਂਡ ਕਰ ਰਿਹਾ ਹੈ। 12 ਲੱਖ ਤੋਂ ਜ਼ਿਆਦਾ ਲੋਕਾਂ ਨੇ ਪਿਛਲੇ 24 ਘੰਟੇ ਵਿਚ ਟਵੀਟ ਕੀਤਾ ਹੈ।


author

Vandana

Content Editor

Related News