ਯਮਨ 'ਚ ਸੁਰੱਖਿਆ ਚੌਕੀ 'ਤੇ ਅੱਤਵਾਦੀਆਂ ਨੇ ਕੀਤਾ ਹਮਲਾ, 14 ਲੋਕਾਂ ਦੀ ਹੋਈ ਮੌਤ
Tuesday, Sep 06, 2022 - 08:32 PM (IST)
ਕਾਹਿਰਾ-ਦੱਖਣੀ ਯਮਨ 'ਚ ਮੰਗਲਵਾਰ ਨੂੰ ਇਕ ਸੁਰਖਿਆ ਚੌਕੀ 'ਤੇ ਸ਼ੱਕੀ ਅਲ-ਕਾਇਦਾ ਅੱਤਵਾਦੀਆਂ ਦੇ ਹਮਲੇ ਤੋਂ ਬਾਅਦ ਦੋਵਾਂ ਧਿਰਾਂ ਦਰਮਿਆਨ ਹੋਏ ਸੰਘਰਸ਼ 'ਚ ਘਟੋ-ਘੱਟ 8 ਫੌਜੀ ਅਤੇ 6 ਅੱਤਵਾਦੀ ਮਾਰੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਰਯਾਨ ਸੂਬੇ ਦੇ ਅਵਹਰ 'ਚ ਤੜਕੇ ਉਸ ਚੌਕੀ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਦੀ ਸੁਰੱਖਿਆ 'ਸਕਿਓਰਟੀ ਬੈਲਟ' ਦੇ ਹੱਥਾਂ 'ਚ ਸੀ। 'ਸਕਿਓਰਿਟੀ ਬੈਲਟ' ਵੱਖਵਾਦੀ 'ਸਦਰਨ ਟ੍ਰਾਂਜਿਸ਼ਨਲ ਕਾਊਂਸਿਲ' ਦੇ ਪ੍ਰਤੀ ਵਫ਼ਾਦਾਰ ਸੁਰੱਖਿਆ ਬਲ ਹਨ। 'ਸਦਰਨ ਟ੍ਰਾਂਜਿਸ਼ਨਲ ਕਾਊਂਸਿਲ' ਨੂੰ ਸੰਯੁਕਤ ਅਰਬ ਅਮੀਰਾਤ ਦਾ ਸਮਰਥਨ ਪ੍ਰਾਪਤ ਹਨ ਅਤੇ ਉਸ ਦਾ ਯਮਨ 'ਚ ਦੱਖਣੀ ਹਿੱਸੇ ਦੇ ਕਾਫੀ ਖੇਤਰ 'ਤੇ ਕੰਟਰੋਲ ਹੈ।
ਇਹ ਵੀ ਪੜ੍ਹੋ : ਪੁਤਿਨ, ਚੀਨ ਤੇ ਹੋਰ ਦੇਸ਼ਾਂ ਨਾਲ ਚੱਲ ਰਹੇ ਸਾਂਝੇ ਫੌਜੀ ਅਭਿਆਸ 'ਚ ਹੋਏ ਸ਼ਾਮਲ
ਉਸ ਦਾ ਅੰਤਰਰਾਸ਼ਟਰੀ ਰੂਪ ਨਾਲ ਮਾਨਤਾ ਪ੍ਰਾਪਤ ਸਰਕਾਰ ਨਾਲ ਟਕਰਾਅ ਹੈ। ਅੰਤਰਰਾਸ਼ਟਰੀ ਰੂਪ ਨਾਲ ਮਾਨਤਾ ਪ੍ਰਾਪਤ ਸਰਕਾਰ ਦੇ ਫੌਜੀ ਬੁਲਾਰੇ ਬ੍ਰਿਗੇਡੀਅਰ ਅਦਬੌ ਮੇਗਾਲੀ ਨੇ ਕਿਹਾ ਕਿ ਇਸ ਹਮਲੇ 'ਚ ਘਟੋ-ਘੱਟ 8 ਫੌਜੀ ਤੇ 6 ਅੱਤਵਾਦੀ ਮਾਰੇ ਗਏ ਹਨ। 'ਸਕਿਓਰਿਟੀ ਬੈਲਟ' ਨੇ ਇਕ ਬਿਆਨ 'ਚ ਕਿਹਾ ਕਿ ਮਾਰੇ ਗਏ ਲੋਕਾਂ 'ਚ ਬਲ ਦਾ ਇਕ ਸੀਨੀਅਰ ਕਮਾਂਡਰ ਵੀ ਸ਼ਾਮਲ ਹੈ ਅਤੇ ਇਸ ਹਮਲੇ 'ਚ ਕਈ ਹੋਰ ਜ਼ਖਮੀ ਵੀ ਹੋ ਗਏ ਹਨ। ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਹਮਲੇ ਦੇ ਤੌਰ ਤਰੀਕਿਆਂ ਤੋਂ ਲੱਗਦਾ ਹੈ ਕਿ ਇਹ ਅਲ-ਕਾਇਦਾ (ਅਰਬੀਅਨ ਪ੍ਰਾਇਦੀਪ) ਦੀ ਹਰਕਤ ਹੈ।
ਇਹ ਵੀ ਪੜ੍ਹੋ :ਅਮਰੀਕਾ : ਫਲੋਰੀਡਾ ਦੇ ਕਲੱਬ 'ਚ ਗੋਲੀਬਾਰੀ ਦੌਰਾਨ 2 ਦੀ ਮੌਤ ਤੇ ਕਈ ਜ਼ਖਮੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ