ਅੱਤਵਾਦੀ ਪੰਨੂ ਦੀ ਗਿੱਦੜਭਬਕੀ, ਭਾਰਤੀ ਹਿੰਦੂਆਂ ਨੂੰ ਕੈਨੇਡਾ ਛੱਡਣ ਦੀ ਦਿੱਤੀ ਧਮਕੀ

Monday, Sep 18, 2023 - 10:37 PM (IST)

ਅੱਤਵਾਦੀ ਪੰਨੂ ਦੀ ਗਿੱਦੜਭਬਕੀ, ਭਾਰਤੀ ਹਿੰਦੂਆਂ ਨੂੰ ਕੈਨੇਡਾ ਛੱਡਣ ਦੀ ਦਿੱਤੀ ਧਮਕੀ

ਸਰੀ (ਏਜੰਸੀਆਂ) : ਕੈਨੇਡਾ ਸਰਕਾਰ ਦੀ ਸ਼ਹਿ 'ਤੇ ਭਾਰਤ ਤੋਂ ਵੱਖ ਦੇਸ਼ ਪੰਜਾਬ ਨੂੰ ਖਾਲਿਸਤਾਨ ਬਣਾਉਣ ਲਈ ਅੱਜ ਭਾਰਤ ਦੀ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਗਿੱਦੜਭਬਕੀ ਦਿੰਦਿਆਂ ਭਾਰਤੀ ਰਾਜਦੂਤ ਸਮੇਤ ਭਾਰਤੀ ਹਿੰਦੂਆਂ ਨੂੰ ਕੈਨੇਡਾ ਛੱਡਣ ਦੀ ਧਮਕੀ ਦਿੱਤੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਅਰਸ਼ ਡਾਲਾ ਨੇ ਕਾਂਗਰਸੀ ਆਗੂ ਦੇ ਕਤਲ ਦੀ ਲਈ ਜ਼ਿੰਮੇਵਾਰੀ, ਪੋਸਟ ਸਾਂਝੀ ਕਰਦਿਆਂ ਲਾਏ ਗੰਭੀਰ ਇਲਜ਼ਾਮ

ਅੱਤਵਾਦੀ ਗਰੁੱਪ ਵੱਲੋਂ 29 ਅਕਤੂਬਰ ਨੂੰ ਸਰੀ ਵਿੱਚ ਰੈਫਰੈਂਡਮ ਲਈ ਮੁੜ ਵੋਟਾਂ ਪਾਉਣ ਨੂੰ ਕਿਹਾ ਜਾ ਰਿਹਾ ਹੈ, ਜਿਸ ਨੂੰ ਟਰੂਡੋ ਸਰਕਾਰ ਵੱਲੋਂ ਅਗਲੇ ਸਾਲ ਆਉਣ ਵਾਲੀਆਂ ਚੋਣਾਂ ਵਿੱਚ ਸਿੱਖ ਵੋਟਰਾਂ ਨੂੰ ਭਰਮਾਉਣ ਲਈ ਪੰਨੂ ਨੂੰ ਵੱਡੀ ਸ਼ਹਿ ਦਿੱਤੀ ਜਾ ਰਹੀ ਹੈ। ਭਾਰਤ ਤੇ ਟਰੂਡੋ ਸਰਕਾਰ ਵਿੱਚ ਆਪਸੀ ਤਾਲਮੇਲ ਨੂੰ ਬਰਕਰਾਰ ਰੱਖਣ ਲਈ ਭਾਰਤ ਸਰਕਾਰ ਵੱਲੋਂ ਰੈਫਰੈਂਡਮ ਵੋਟਾਂ ਦਾ ਲਗਾਤਾਰ ਵਿਰੋਧ ਕਰਕੇ ਭਾਰਤ ਦੌਰੇ ਦੌਰਾਨ ਟਰੂਡੋ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਗਿਆ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News