ਖੈਬਰ ਪਖਤੂਨਖਵਾ ’ਚ ਅੱਤਵਾਦੀ ਹਮਲਾ, 2 ਸੁਰੱਖਿਆ ਮੁਲਾਜ਼ਮਾਂ ਦੀ ਮੌਤ

Tuesday, Aug 25, 2026 - 06:32 AM (IST)

ਖੈਬਰ ਪਖਤੂਨਖਵਾ ’ਚ ਅੱਤਵਾਦੀ ਹਮਲਾ, 2 ਸੁਰੱਖਿਆ ਮੁਲਾਜ਼ਮਾਂ ਦੀ ਮੌਤ

ਪਿਸ਼ਾਵਰ (ਏਜੰਸੀ) : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਸੋਮਵਾਰ ਰਾਤ ਪੁਲਸ ਅਤੇ ਫਰੰਟੀਅਰ ਕੋਰ ਦੀ ਇਕ ਸਾਂਝੀ ਜਾਂਚ ਚੌਕੀ ’ਤੇ ਹੋਏ ਅੱਤਵਾਦੀ ਹਮਲੇ ਵਿਚ ਘੱਟੋ-ਘੱਟ 2 ਸੁਰੱਖਿਆ ਮੁਲਾਜ਼ਮ ਮਾਰੇ ਗਏ। ਪੁਲਸ ਅਨੁਸਾਰ, ਅੱਤਵਾਦੀਆਂ ਨੇ ਖੈਬਰ ਜ਼ਿਲੇ ਦੇ ਤਖਤ ਬੇਗ ਸਥਿਤ ਜਰਮਤ ਖਾਨ ਸ਼ਹੀਦ ਸਾਂਝੀ ਜਾਂਚ ਚੌਕੀ ’ਤੇ ਹਮਲਾ ਕੀਤਾ।

ਇਹ ਵੀ ਪੜ੍ਹੋ : ਪੂਰਬੀ ਪ੍ਰਸ਼ਾਂਤ ਮਹਾਂਸਾਗਰ 'ਚ ਕਿਸ਼ਤੀ 'ਤੇ ਅਮਰੀਕੀ ਹਮਲਾ, ਦੋ ਲੋਕਾਂ ਦੀ ਮੌਤ

ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਦੌਰਾਨ ਪੁਲਸ ਕਾਂਸਟੇਬਲ ਸ਼ੁਮਲ ਸ਼ਲਮਾਨੀ ਅਤੇ ਫਰੰਟੀਅਰ ਕੋਰ ਦੇ ਅਧਿਕਾਰੀ ਨਜ਼ੀਰ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਵਿਚ ਵਾਧੂ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਖੈਬਰ ਜ਼ਿਲੇ ਦੇ ਪੁਲਸ ਅਧਿਕਾਰੀ ਵਕਾਰ ਅਹਿਮਦ ਦੀ ਦੇਖ-ਰੇਖ ਹੇਠ ਤਲਾਸ਼ੀ ਮੁਹਿੰਮ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News