ਪਾਕਿ ''ਤੇ ਅਮਰੀਕਾ ਨੇ ਕੀਤਾ ਡਰੋਨ ਨਾਲ ਹਮਲਾ, 3 ਅੱਤਵਾਦੀ ਢੇਰ

Friday, Feb 09, 2018 - 03:20 PM (IST)

ਪਾਕਿ ''ਤੇ ਅਮਰੀਕਾ ਨੇ ਕੀਤਾ ਡਰੋਨ ਨਾਲ ਹਮਲਾ, 3 ਅੱਤਵਾਦੀ ਢੇਰ

ਪੇਸ਼ਾਵਰ/ਵਾਸ਼ਿਗੰਟਨ (ਬਿਊਰੋ)— ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ਸੂਬੇ ਵਿਚ ਅਮਰੀਕਾ ਨੇ ਮਿਲਟਰੀ ਕਾਰਵਾਈ ਕਰਦੇ ਹੋਏ ਅੱਤਵਾਦੀ ਠਿਕਾਣਿਆਂ ਤੇ ਡਰੋਨ ਨਾਲ ਹਮਲਾ ਕੀਤਾ। ਇਸ ਡਰੋਨ ਹਮਲੇ ਵਿਚ 3 ਅੱਤਵਾਦੀ ਮਾਰੇ ਗਏ ਹਨ। ਪਾਕਿਸਤਾਨ ਦੀ ਮੀਡੀਆ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਉੱਤਰੀ ਵਜ਼ੀਰਿਸਤਾਨ ਵਿਚ ਪਾਕਿਸਤਾਨ-ਅਫਗਾਨਿਸਤਾਨ ਸਰਹੱਦ 'ਤੇ ਅਮਰੀਕੀ ਡਰੋਨ ਹਮਲੇ ਵਿਚ 3 ਸ਼ੱਕੀ ਅੱਤਵਾਦੀ ਮਾਰੇ ਗਏ। ਇਨ੍ਹਾਂ ਵਿਚ ਤਹਰੀਕ-ਏ-ਤਾਲਿਬਾਨ ਦੇ ਡਿਪਟੀ ਕਮਾਂਡਰ ਸਮੇਤ ਹੱਕਾਨੀ ਨੈੱਟਵਰਕ ਦੇ ਤਿੰਨ ਅੱਤਵਾਦੀ ਮਾਰੇ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਮਾਰੇ ਗਏ ਕਮਾਂਡਰ ਦੀ ਪਛਾਣ ਸਜਨਾ ਮਹਿਸੂਦ ਦੇ ਰੂਪ ਵਿਚ ਹੋਈ ਹੈ, ਜਿਸ ਨੂੰ ਹਾਲ ਵਿਚ ਹੀ ਤਹਰੀਕ-ਏ-ਪਾਕਿਸਤਾਨ ਦਾ ਮੁਖੀ ਬਣਾਇਆ ਗਿਆ ਸੀ। ਮਾਰੇ ਗਏ ਦੋ ਹੋਰ ਅੱਤਵਾਦੀਆਂ ਵਿਚੋਂ ਇਕ ਦੀ ਪਛਾਣ ਨਾਇਬ ਅਮੀਰ ਦੇ ਰੂਪ ਵਿਚ ਹੋਈ ਹੈ।


Related News