ਕੈਲੀਫੋਰਨੀਆ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਮੌਤ

Friday, Aug 05, 2022 - 05:42 PM (IST)

ਕੈਲੀਫੋਰਨੀਆ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਮੌਤ

ਲਾਸ ਏਂਜਲਸ (ਵਾਰਤਾ) : ਅਮਰੀਕਾ ਦੇ ਕੈਲੀਫੋਰਨੀਆ ਦੇ ਲਾਸ ਏਂਜਲਸ ’ਚ ਕਈ ਵਾਹਨਾਂ ਦੇ ਆਪਸ ’ਚ ਟਕਰਾਉਣ ਕਾਰਨ 5 ਲੋਕਾਂ ਦੀ ਮੌਤ ਹੋ ਗਈ, ਜਦਕਿ 9 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਲਾਸ ਏਂਜਲਸ ਕਾਊਂਟੀ ਫਾਇਰ ਡਿਪਾਰਟਮੈਂਟ ਨੇ ਟਵੀਟ ਕੀਤਾ ਕਿ ਇਹ ਹਾਦਸਾ ਵੀਰਵਾਰ (ਸਥਾਨਕ ਸਮੇਂ ਅਨੁਸਾਰ) ਦੁਪਹਿਰ ਲੱਗਭਗ 1:41 ਵਜੇ ਵਾਪਰਿਆ, ਉਸ ਦੌਰਾਨ ਲਾ ਬ੍ਰੀਆ ਐਵੇਨਿਊ ’ਤੇ ਦੱਖਣ ਵੱਲ ਜਾਂਦੇ ਹੋਏ ਇਕ ਮਰਸੀਡੀਜ਼ ਕੂਪ ਸਲਾਸਨ ਐਵੇਨਿਊ ’ਚ ਤਕਰੀਬਨ ਛੇ ਵਾਹਨਾਂ ਨਾਲ ਟਕਰਾਈ, ਇਨ੍ਹਾਂ ’ਚੋਂ ਤਿੰਨ ਵਾਹਨਾਂ ’ਚ ਅੱਗ ਲੱਗ ਗਈ।

ਇਹ ਵੀ ਪੜ੍ਹੋ : ਸੰਸਦ ’ਚ ਕਿਸਾਨਾਂ ਦੇ ਹੱਕ ’ਚ ਗਰਜੀ ਹਰਸਿਮਰਤ ਬਾਦਲ, ਖ਼ਰਾਬ ਫ਼ਸਲਾਂ ਲਈ ਮੰਗਿਆ ਵਿੱਤੀ ਪੈਕੇਜ

ਇਸ ਹਾਦਸੇ ’ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 9 ਹੋਰ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਲਾਸ ਏਂਜਲਸ ਕਾਉੂਂਟੀ ਫਾਇਰ ਡਿਪਾਰਟਮੈਂਟ ਨੇ ਕਿਹਾ ਕਿ ਘਟਨਾ ਨਾਲ ਸਬੰਧਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

 


author

Manoj

Content Editor

Related News