ਅੰਤਿਮ ਸੰਸਕਾਰ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਭਿਆਨਕ ਬੱਸ ਹਾਦਸਾ, 21 ਲੋਕਾਂ ਦੀ ਮੌਕੇ ''ਤੇ ਹੀ ਮੌਤ

Saturday, Aug 09, 2025 - 03:30 AM (IST)

ਅੰਤਿਮ ਸੰਸਕਾਰ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਭਿਆਨਕ ਬੱਸ ਹਾਦਸਾ, 21 ਲੋਕਾਂ ਦੀ ਮੌਕੇ ''ਤੇ ਹੀ ਮੌਤ

ਨੈਰੋਬੀ : ਅਫਰੀਕੀ ਦੇਸ਼ ਕੀਨੀਆ ਦੇ ਦੱਖਣ-ਪੱਛਮੀ ਖੇਤਰ ਵਿੱਚ ਸ਼ੁੱਕਰਵਾਰ ਨੂੰ ਅੰਤਿਮ ਸੰਸਕਾਰ ਤੋਂ ਲੋਕਾਂ ਨੂੰ ਵਾਪਸ ਲੈ ਕੇ ਜਾ ਰਹੀ ਇੱਕ ਬੱਸ ਦੇ ਖੱਡ ਵਿੱਚ ਡਿੱਗਣ ਕਾਰਨ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਬੱਸ ਪੱਛਮੀ ਸ਼ਹਿਰ ਕਾਕਾਮੇਗਾ ਤੋਂ ਕਿਸੁਮੂ ਸ਼ਹਿਰ ਜਾ ਰਹੀ ਸੀ, ਜਿੱਥੇ ਇਹ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ : ਟਰੰਪ ਦੀ ਚਿਤਾਵਨੀ: 'ਜੇਕਰ ਕੋਰਟ ਨੇ ਟੈਰਿਫ ਹਟਾਏ ਤਾਂ ਅਮਰੀਕਾ ਫਿਰ 1929 ਵਰਗੀ ਮਹਾਮੰਦੀ 'ਚ ਚਲਾ ਜਾਵੇਗਾ'

ਨਯਾਨਜ਼ਾ ਪ੍ਰਾਂਤ (ਜਿੱਥੇ ਕਿਸੁਮੂ ਸਥਿਤ ਹੈ) ਦੇ ਖੇਤਰੀ ਟ੍ਰੈਫਿਕ ਇਨਫੋਰਸਮੈਂਟ ਅਧਿਕਾਰੀ ਪੀਟਰ ਮਾਯਨਾ ਨੇ ਦੱਸਿਆ ਕਿ ਬੱਸ ਡਰਾਈਵਰ ਨੇ ਤੇਜ਼ ਰਫ਼ਤਾਰ ਨਾਲ ਇੱਕ ਗੋਲ ਚੱਕਰ ਦੇ ਨੇੜੇ ਪਹੁੰਚਣ 'ਤੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਬੱਸ ਖੱਡ ਵਿੱਚ ਡਿੱਗ ਗਈ। ਉਨ੍ਹਾਂ ਕਿਹਾ ਕਿ ਪੀੜਤਾਂ ਵਿੱਚ 10 ਔਰਤਾਂ, 10 ਮਰਦ ਅਤੇ ਇੱਕ 10 ਸਾਲ ਦੀ ਲੜਕੀ ਸ਼ਾਮਲ ਹੈ।

ਇਹ ਵੀ ਪੜ੍ਹੋ : ਭਾਰਤ ਦਾ ਮੋਸਟ ਵਾਂਟੇਡ ਹਥਿਆਰ ਸਪਲਾਇਰ 'ਸਲੀਮ ਪਿਸਟਲ' ਗ੍ਰਿਫ਼ਤਾਰ, ISI ਅਤੇ D ਕੰਪਨੀ ਨਾਲ ਕਨੈਕਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News