ਕੈਨੇਡਾ 'ਚ 17 ਸਾਲਾ ਪੰਜਾਬੀ ਗੱਭਰੂ ਦੀ ਮੌਤ, ਕਬੱਡੀ ਦਾ ਉਭਰਦਾ ਖਿਡਾਰੀ ਸੀ ਟੇਰਨ ਸਿੰਘ

01/11/2023 2:01:56 PM

ਬ੍ਰਿਟਿਸ਼ ਕੋਲੰਬੀਆ- ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਲੈਂਗਲੇ ਵਿੱਚ ਵੀਕਐਂਡ ਵਿੱਚ ਵਾਪਰੇ ਸੜਕ ਹਾਦਸੇ ਵਿਚ ਮਰਨ ਵਾਲੇ 17 ਸਾਲਾ ਨੌਜਵਾਨ ਦੀ ਪਛਾਣ ਕੀਤੀ ਗਈ ਹੈ। ਮ੍ਰਿਤਕ ਦੀ ਪਛਾਣ ਟੇਰਨ ਸਿੰਘ ਲਾਲ ਵਜੋਂ ਹੋਈ ਹੈ, ਜੋ ਕਿ ਕਬੱਡੀ ਦਾ ਇਕ ਉਭਰਦਾ ਖਿਡਾਰੀ ਸੀ। ਮੀਡੀਆ ਰਿਪੋਰਟਾਂ ਮੁਤਾਬਕ 7 ਜਨਵਰੀ ਨੂੰ ਟੇਰਨ ਸਿੰਘ ਰਾਤ ਨੂੰ ਕੰਮ ਤੋਂ ਘਰ ਜਾ ਰਿਹਾ ਸੀ। ਖ਼ਰਾਬ ਮੌਸਮ ਕਾਰਨ ਉਸ ਦੀ ਕਾਰ ਬੇਕਾਬੂ ਹੋ ਕੇ ਫਰੇਜ਼ਰ ਹਾਈਵੇ 'ਤੇ ਇੱਕ ਖੰਭੇ ਨਾਲ ਟਕਰਾ ਗਈ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਟਾਈਟੈਨਿਕ ਫਿਲਮ ਦੀ ਤਰਜ਼ 'ਤੇ ਪ੍ਰਪੋਜ਼ ਕਰ ਰਿਹਾ ਸੀ ਪ੍ਰੇਮੀ, ਗੋਡਿਆਂ ਭਾਰ ਬੈਠਦੇ ਹੀ... (ਵੀਡੀਓ)

PunjabKesari

ਟੇਰਨ ਤਮਨਾਵਿਸ ਸੈਕੰਡਰੀ ਸਕੂਲ ਦਾ ਇੱਕ ਵਿਦਿਆਰਥੀ ਸੀ ਅਤੇ ਸਕੂਲ ਵੱਲੋਂ ਵੀ ਟੇਰਨ ਨੂੰ ਫੇਸਬੁੱਕ 'ਤੇ ਉਸ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਸ਼ਰਧਾਂਜਲੀ ਦਿੱਤੀ ਗਈ ਹੈ। ਫੇਸਬੁੱਕ ਪੋਸਟ ਮੁਤਾਬਕ ਟੇਰਨ ਨੂੰ ਖੇਡਾਂ, ਖਾਸ ਤੌਰ 'ਤੇ ਕੁਸ਼ਤੀ ਅਤੇ ਕਬੱਡੀ ਨਾਲ ਬਹੁਤ ਪਿਆਰ ਸੀ। ਉਹ ਆਪਣੇ ਸਕਾਰਾਤਮਕ ਰਵੱਈਏ ਅਤੇ ਚੰਗੇ ਚਰਿੱਤਰ ਨਾਲ ਆਪਣੇ ਸਾਥੀਆਂ ਲਈ ਇੱਕ ਰੋਲ ਮਾਡਲ ਸੀ। ਟੇਰਨ ਦੇ ਅੰਤਿਮ ਸੰਸਕਾਰ ਦੇ ਖ਼ਰਚ ਲਈ GoFundMe ਪੇਜ 'ਤੇ ਫੰਡ ਇਕੱਠਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪਾਕਿਸਤਾਨ ਦੇ ਗ੍ਰਹਿ ਮੰਤਰੀ 'ਤੇ ਸੁੱਟਿਆ ਗਿਆ ਬੂਟ, ਪੰਜਾਬ ਵਿਧਾਨ ਸਭਾ ਦੇ ਬਾਹਰ ਹਮਲਾ (ਵੀਡੀਓ)


cherry

Content Editor

Related News