ਮੈਕਸੀਕੋ ''ਚ ਗੋਲੀਬਾਰੀ ਕਾਰਨ 10 ਲੋਕਾਂ ਦੀ ਮੌਤ

05/21/2019 12:06:45 PM

ਮੈਕਸੀਕੋ ਸਿਟੀ— ਮੈਕਸੀਕੋ ਦੇ ਦੱਖਣੀ ਸੂਬੇ ਓਆਕਸਸਾ ਅਤੇ ਉੱਤਰੀ-ਪੂਰਬੀ ਸੂਬੇ ਤਮੌਲੀਪਸ 'ਚ ਗੋਲਬੀਰੀ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਗੋਲੀਬਾਰੀ 'ਚ 10 ਲੋਕਾਂ ਦੀ ਮੌਤ ਹੋ ਗਈ। 

ਓਆਕਸਸਾ ਦੇ ਅਧਿਕਾਰੀਆਂ ਅਤੇ ਸਥਾਨਕ ਮੀਡੀਆ ਨੇ ਦੱਸਿਆ ਕਿ ਸੜਕ ਕਿਨਾਰੇ 4 ਔਰਤਾਂ ਤੇ 2 ਪੁਰਸ਼ਾਂ ਦੀਆਂ ਲਾਸ਼ਾਂ ਪਈਆਂ ਸਨ। ਇਨ੍ਹਾਂ ਲਾਸ਼ਾਂ 'ਤੇ ਕਈ ਗੋਲੀਆਂ ਦੇ ਨਿਸ਼ਾਨ ਹਨ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਓਧਰ ਗੋਲਫੋ ਪੈਸੀਫਿਕੋ ਸਮਾਚਾਰ ਏਜੰਸੀ ਮੁਤਾਬਕ ਤਮੌਲੀਪਸ 'ਚ ਪੁਲਸ ਅਤੇ ਬਦਮਾਸ਼ਾਂ ਦੇ ਸਥਾਨਕ ਗਿਰੋਹਾਂ ਵਿਚਕਾਰ ਝੜਪ 'ਚ 4 ਲੋਕਾਂ ਦੀ ਮੌਤ ਹੋ ਗਈ। ਇਹ ਲੋਕਲ ਗੈਂਗ ਨਾਲ ਸਬੰਧਤ ਲੋਕ ਹਨ। ਦੋਵਾਂ ਥਾਵਾਂ ਦੇ ਮ੍ਰਿਤਕਾਂ ਦੀ ਗਿਣਤੀ 10 ਹੈ।


Related News