ਲੱਗੀ ਅਜਿਹੀ ਬੀਮਾਰੀ ਕਿ 'ਨੀਂਦ' ਬਣੀ ਇਸ ਮੁੰਡੇ ਦੀ ਵੱਡੀ ਦੁਸ਼ਮਣ
Tuesday, Aug 08, 2017 - 03:41 PM (IST)

ਲੰਡਨ— ਬ੍ਰਿਟੇਨ 'ਚ ਦੱਖਣੀ ਹੈਮਪਸ਼ਾਇਰ ਦੇ ਇਲਾਕੇ ਗੋਸਪੋਰਟ 'ਚ ਰਹਿਣ ਵਾਲੇ 17 ਸਾਲਾ ਲਿਆਮ ਡੈਰਬੀਸ਼ਾਇਰ ਇਕ ਅਜਿਹੀ ਬੀਮਾਰੀ ਨਾਲ ਜੂਝ ਰਿਹਾ ਹੈ ਕਿ ਜੇਕਰ ਉਹ ਇਕ ਵਾਰ ਵੀ ਸੌਂ ਗਿਆ ਤਾਂ ਮੁੜ ਉੱਠ ਨਹੀਂ ਸਕੇਗਾ। ਇਹ ਮੁੰਡਾ 'ਕੋਗਨੀਸ਼ੀਅਲ ਸੈਂਟਰਲ ਹਾਈਪੋਵਨਸ਼ਲੇਸ਼ਨ ਸਿੰਡਰੋਮ' ਨਾਂ ਦੀ ਇਕ ਅਜਿਹੀ ਬੀਮਾਰੀ ਨਾਲ ਜੂਝ ਰਿਹਾ ਹੈ ਜਿਸ 'ਚ ਜੇਕਰ ਉਹ ਸੌਂ ਗਿਆ ਤਾਂ ਉਸ ਦੀ ਮੌਤ ਹੋ ਸਕਦੀ ਹੈ। ਇਸ ਬੀਮਾਰੀ ਕਾਰਨ ਨੀਂਦ 'ਚ ਵਿਅਕਤੀ ਦੇ ਫੇਫੜੇ ਕੰਮ ਕਰਨਾ ਬੰਦ ਕਰ ਦਿੰਦੇ ਹਨ।
ਪੂਰੀ ਦੁਨੀਆ 'ਚ ਸਿਰਫ 1500 ਲੋਕ ਹੀ ਅਜਿਹੇ ਹਨ ਜੋ ਇਸ ਤਰ੍ਹਾਂ ਦੀ ਬੀਮਾਰੀ ਨਾਲ ਜੂਝ ਰਹੇ ਹਨ। ਹੁਣ ਲਿਆਮ ਨੂੰ 'ਲਾਈਫ ਸਪੋਰਟ ਮਸ਼ੀਨ' 'ਚ ਰੱਖਿਆ ਜਾਂਦਾ ਹੈ ਜੋ ਕਿ ਰਾਤ 'ਚ ਉਸ ਨੂੰ ਜਗਾ ਕੇ ਰੱਖਦੀ ਹੈ। ਜਦ ਲਿਆਮ ਦਾ ਜਨਮ ਹੋਇਆ ਸੀ ਤਾਂ ਡਾਕਟਰਾਂ ਨੇ ਕਿਹਾ ਸੀ ਕਿ ਉਹ 6 ਹਫਤਿਆਂ 'ਚ ਮਰ ਜਾਵੇਗਾ ਪਰ ਹੁਣ ਤਾਂ ਲਿਆਮ 18 ਸਾਲਾਂ ਦਾ ਹੋਣ ਵਾਲਾ ਹੈ। ਉਸ ਦੇ ਮਾਂ-ਬਾਪ ਉਸ ਦੇਖ-ਦੇਖ ਜਿਊਂਦੇ ਹਨ ਅਤੇ ਉਹ ਆਪਣੇ ਪਰਿਵਾਰ ਦਾ ਲਾਡਲਾ ਹੈ।
ਉਸ ਦੀ ਮਾਂ ਨੇ ਕਿਹਾ ਕਿ ਉਹ ਆਪਣੇ ਬੱਚੇ ਦੇ ਇਲਾਜ ਲਈ ਲੱਖਾਂ ਰੁਪਏ ਖਰਚ ਰਹੇ ਹਨ ਅਤੇ ਉਹ ਸਿਰਫ ਇਹ ਚਾਹੁੰਦੇ ਹਨ ਕਿ ਉਹ ਤੰਦਰੁਸਤ ਰਹੇ। ਭਾਵੇਂ ਉਹ 17 ਸਾਲ ਦਾ ਹੋ ਗਿਆ ਹੈ ਪਰ ਅਜੇ ਵੀ ਉਹ ਆਮ ਨੌਜਵਾਨਾਂ ਨਾਲੋਂ ਘੱਟ ਹੀ ਸੋਚ-ਸਮਝ ਸਕਦਾ ਹੈ।