ਕੁੜੀ ਨੇ ਆਪਣੇ ਪੂਰੇ ਸਰੀਰ ''ਤੇ ਬਣਵਾ ਲਏ 2 ਕਰੋੜ ਦੇ ਟੈਟੂ, ਨਹੀਂ ਛੱਡੀ ਕੋਈ ਥਾਂ (ਦੇਖੋ ਤਸਵੀਰਾਂ)
Wednesday, Jan 22, 2025 - 07:34 PM (IST)
ਇੰਟਰਨੈਸ਼ਨਲ ਡੈਸਕ- ਦੋ ਬੱਚਿਆਂ ਦੀ ਮਾਂ ਕਾਇਲਾ ਨੇ ਆਪਣੇ ਪੂਰੇ ਸਰੀਰ 'ਤੇ ਟੈਟੂ ਬਣਵਾਏ ਹਨ। ਇਸ ਕਰਕੇ ਉਹ ਜਿੱਥੇ ਵੀ ਜਾਂਦੀ ਹੈ ਚਰਚਾ ਦਾ ਕੇਂਦਰ ਬਣ ਜਾਂਦੀ ਹੈ। ਉਸਨੇ ਆਪਣੇ ਇਹ ਤਜਰਬੇ ਸਾਂਝੇ ਕੀਤੇ ਹਨ ਕਿ ਲੋਕ ਉਸਦੀ ਇਸ ਆਦਤ ਅਤੇ ਉਸਦੇ ਸਾਰੇ ਸਰੀਰ 'ਤੇ ਬਣੇ ਟੈਟੂ ਬਾਰੇ ਕੀ ਸੋਚਦੇ ਹਨ ਅਤੇ ਉਨ੍ਹਾਂ ਦੇ ਕੀ ਵਿਚਾਰ ਹਨ।
ਕਾਇਲਾ ਨੇ ਦੱਸਿਆ ਕਿ ਉਸਨੂੰ ਅਤੇ ਉਸਦੇ ਸਾਥੀ ਨੂੰ ਉਸਦੇ ਟੈਟੂ ਪਸੰਦ ਹੈ ਪਰ ਦੂਜੇ ਲੋਕ ਅਕਸਰ ਉਸਨੂੰ ਟ੍ਰੋਲ ਕਰਦੇ ਹਨ। ਕਾਇਲਾ, ਜੋ ਆਪਣੇ ਆਪ ਨੂੰ ਟੈਟੂ ਦੀ ਦੀਵਾਨੀ ਦੱਸਦੀ ਹੈ, ਹੁਣ ਤੱਕ ਆਪਣੇ ਸਰੀਰ 'ਤੇ ਲਗਭਗ 3,30,000 ਡਾਲਰ (ਲਗਭਗ 2.7 ਕਰੋੜ ਰੁਪਏ) ਖਰਚ ਕਰ ਚੁੱਕੀ ਹੈ। ਉਸਦੇ ਸਰੀਰ ਦਾ ਲਗਭਗ 90 ਫੀਸਦੀ ਹਿੱਸਾ ਟੈਟੂਆਂ ਨਾਲ ਢੱਕਿਆ ਹੋਇਆ ਹੈ। ਹਾਲਾਂਕਿ, ਇਸ ਫੈਸਲੇ ਲਈ ਉਸਨੂੰ ਸਖ਼ਤ ਫੈਸਲਿਆਂ ਦਾ ਸਾਹਮਣਾ ਕਰਨਾ ਪਿਆ। ਕੁਝ ਲੋਕ ਉਸਨੂੰ 'ਸਰਕਸ ਦਾ ਅਜੀਬੋਗਰੀਬ ਕਿਰਦਾਰ' ਵੀ ਆਖ ਦਿੰਦੇ ਹਨ।
ਬਚਪਨ ਵਿੱਚ ਸਖ਼ਤ ਪਾਲਣ-ਪੋਸ਼ਣ
ਇਲੀਨੋਇਸ ਵਿੱਚ ਰਹਿਣ ਵਾਲੀ ਕਾਇਲਾ ਨੇ ਹਾਲ ਹੀ ਵਿੱਚ ਇਕ ਯੂਟਿਊਬ ਚੈਨਲ 'ਤੇ ਆਪਣੀ ਕਹਾਣੀ ਦੱਸੀ। ਉਸਨੇ ਦੱਸਿਆ ਕਿ ਉਸਦਾ ਪਾਲਣ-ਪੋਸ਼ਣ ਇੱਕ ਰੂੜੀਵਾਦੀ ਮੋਰਮਨ ਚਰਚ ਵਿੱਚ ਹੋਇਆ ਸੀ, ਜਿੱਥੇ ਜੀਵਨ ਦੇ ਨਿਯਮ ਬਹੁਤ ਸਖ਼ਤ ਸਨ। ਉਸਨੇ ਕਿਹਾ ਕਿ ਇਹ ਬਹੁਤ ਸਖ਼ਤ ਮਾਹੌਲ ਸੀ, ਮੈਨੂੰ ਕੱਪੜਿਆਂ ਜਾਂ ਲੁੱਕ ਰਾਹੀਂ ਆਪਣੇ ਆਪ ਨੂੰ ਐਕਸਪ੍ਰੈਸ ਦੀ ਇਜਾਜ਼ਤ ਨਹੀਂ ਸੀ।
ਜਿਵੇਂ-ਜਿਵੇਂ ਉਹ ਵੱਡੀ ਹੋਈ, ਉਸਨੇ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਸ਼ੁਰੂ ਕਰ ਦਿੱਤਾ ਅਤੇ ਟੈਟੂ ਬਣਵਾਉਣਾ ਉਸਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ। ਹੁਣ ਉਹ ਹਫ਼ਤੇ ਵਿੱਚ ਦੋ ਵਾਰ ਟੈਟੂ ਬਣਵਾਉਣ ਜਾਂਦੀ ਹੈ।
ਟੈਟੂ ਕਾਰਨ ਸਹਿਣਾ ਪੈਂਦਾ ਹੈ ਭੇਦਭਾਵ
ਕਾਇਲਾ ਨੇ ਕਿਹਾ ਕਿ ਉਸਦੇ ਟੈਟੂਆਂ ਕਾਰਨ ਉਸਨੂੰ ਅਤੇ ਉਸਦੇ ਸਾਥੀ ਵੈਂਪੀਰੋ, ਜੋ ਖੁਦ ਵੀ ਟੈਟੂਆਂ ਨਾਲ ਢੱਕਿਆ ਹੋਇਆ ਹੈ, ਨੂੰ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸਨੇ ਕਿਹਾ ਕਿ ਸਾਨੂੰ ਸਿਰਫ਼ ਚਿਹਰੇ ਦੇ ਟੈਟੂ ਕਾਰਨ ਰੈਸਟੋਰੈਂਟ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ, ਲੋਕ ਮੰਨ ਲੈਂਦੇ ਹਨ ਕਿ ਅਸੀਂ ਮਾੜੇ ਮਾਪੇ ਹਾਂ। ਹਾਲਾਂਕਿ, ਕਾਇਲਾ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਬਾਕੀਆਂ ਲੋਕਾਂ ਵਾਂਗ ਹੀ ਆਮ ਹੈ।
ਸੋਸ਼ਲ ਮੀਡੀਆ 'ਤੇ ਝੱਲਣੀ ਪੈਂਦੀ ਹੈ ਆਨਲਾਈਨ ਟ੍ਰੋਲਿੰਗ
ਕਾਇਲਾ ਨੂੰ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਮਿਲਦੀਆਂ ਹਨ। ਉਸਨੇ ਕਿਹਾ ਕਿ ਸਭ ਤੋਂ ਆਮ ਟਿੱਪਣੀ ਇਹ ਹੁੰਦੀ ਹੈ - ਤੁਸੀਂ ਉਦੋਂ ਤੱਕ ਬਹੁਤ ਸੁੰਦਰ ਸੀ ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਟੈਟੂ ਨਾਲ ਖਰਾਬ ਨਹੀਂ ਕੀਤਾ। ਹਾਲਾਂਕਿ, ਉਹ ਇਨ੍ਹਾਂ ਆਲੋਚਨਾਵਾਂ ਨੂੰ ਨਜ਼ਰਅੰਦਾਜ਼ ਕਰਦੀ ਹੈ। ਉਸਨੇ ਕਿਹਾ ਕਿ ਇਹ ਸਭ ਮੇਰੇ ਲਈ ਨਹੀਂ ਹੈ, ਮੈਨੂੰ ਇਹ ਲੁੱਕ ਪਸੰਦ ਹੈ।
ਕਈ ਵਾਰ ਬੁਰੀਆਂ ਲਗਦੀਆਂ ਹਨ ਲੋਕਾਂ ਦੀਆਂ ਗੱਲਾਂ
ਬਹੁਤ ਸਾਰੇ ਲੋਕ ਕਾਇਲਾ ਦੇ ਫੈਸਲੇ ਦੀ ਆਲੋਚਨਾ ਕਰਦੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਇਹ ਤੁਹਾਡੇ ਬੱਚਿਆਂ ਲਈ ਕਿਹੋ ਜਿਹੀ ਉਦਾਹਰਣ ਹੈ? ਇੱਕ ਹੋਰ ਨੇ ਕਿਹਾ ਕਿ ਮੈਨੂੰ ਉਨ੍ਹਾਂ ਦੇ ਬੱਚਿਆਂ ਲਈ ਬੁਰਾ ਲੱਗਦਾ ਹੈ ਪਰ ਕੁਝ ਲੋਕ ਕਾਇਲਾ ਦਾ ਸਮਰਥਨ ਵੀ ਕਰਦੇ ਹਨ। ਇੱਕ ਵਿਅਕਤੀ ਨੇ ਕਿਹਾ ਕਿ ਟੈਟੂ ਅਤੇ ਵਿੰਨ੍ਹਵਾਉਣ ਵਾਲੇ ਲੋਕ ਬਹੁਤ ਵਧੀਆ ਹੁੰਦੇ ਹਨ। ਜੇ ਮੇਰੇ ਬੱਚੇ ਕਦੇ ਗੁੰਮ ਹੋ ਜਾਂਦੇ ਹਨ ਤਾਂ ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਉਹ ਟੈਟੂ ਅਤੇ ਵਿੰਨ੍ਹਣ ਵਾਲੇ ਕਿਸੇ ਵਿਅਕਤੀ ਤੋਂ ਮਦਦ ਮੰਗਣ। ਯੂਟਿਊਬ 'ਤੇ ਇੱਕ ਪ੍ਰਸ਼ੰਸਕ ਨੇ ਲਿਖਿਆ ਕਿ ਉਹ ਟੈਟੂ ਦੇ ਨਾਲ ਅਤੇ ਬਿਨਾਂ ਟੈਟੂ ਦੇ ਵੀ ਖੂਬਸੂਰਤ ਹੈ।