ਆਸਟ੍ਰੇਲੀਆ : ਤਾਰਿਕਜੋਤ ਸਿੰਘ ਨੇ ਨਰਸਿੰਗ ਵਿਦਿਆਰਥਣ ਜੈਸਮੀਨ ਕੌਰ ਦੇ ਕਤਲ ਦਾ ਦੋਸ਼ ਕੀਤਾ ਸਵੀਕਾਰ

Tuesday, Feb 07, 2023 - 12:09 PM (IST)

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਖੇ ਇੱਕ 21 ਸਾਲਾ ਨੌਜਵਾਨ ਨੇ ਨਰਸਿੰਗ ਦੀ ਵਿਦਿਆਰਥਣ ਜੈਸਮੀਨ ਕੌਰ ਦੇ ਕਤਲ ਦਾ ਦੋਸ਼ ਕਬੂਲ ਕੀਤਾ ਹੈ, ਜਿਸਦੀ ਲਾਸ਼ ਦੱਖਣੀ ਆਸਟ੍ਰੇਲੀਆ ਦੇ ਫਲਿੰਡਰ ਰੇਂਜ ਵਿੱਚ ਮਿਲੀ ਸੀ। ਇਸ ਮਾਮਲੇ ਵਿਚ ਤਾਰਿਕਜੋਤ ਸਿੰਘ 'ਤੇ ਮੁਕੱਦਮਾ ਚੱਲ ਰਿਹਾ ਸੀ। ਉਸ 'ਤੇ ਮਾਰਚ 2021 ਵਿੱਚ ਆਪਣੀ ਸਾਬਕਾ ਪ੍ਰੇਮਿਕਾ ਦੀ ਲਾਸ਼ ਨੂੰ ਖਾਲੀ ਕਬਰ ਵਿਚ ਸੁਟਣ ਤੋਂ ਪਹਿਲਾਂ ਉਸ ਨੂੰ ਅਗਵਾ ਅਤੇ ਕਤਲ ਕਰਨ ਦੇ ਦੋਸ਼ ਲੱਗੇ ਸਨ। 

PunjabKesari

ਜੈਸਮੀਨ ਦੇ ਅਵਸ਼ੇਸ਼ ਕੁਝ ਦਿਨਾਂ ਬਾਅਦ ਲੱਭੇ ਗਏ ਸਨ, ਉਸ ਜਗ੍ਹਾ ਤੋਂ 400 ਕਿਲੋਮੀਟਰ ਦੀ ਦੂਰੀ 'ਤੇ, ਜਿੱਥੇ ਉਸ ਨੂੰ ਆਖਰੀ ਵਾਰ ਕੰਮ 'ਤੇ ਜਾਂਦੇ ਹੋਏ ਦੇਖਿਆ ਗਿਆ ਸੀ।ਪਿਛਲੇ ਸਾਲ ਮਾਰਚ ਵਿੱਚ ਜਦੋਂ ਮੁਕੱਦਮੇ ਦੀ ਸੁਣਵਾਈ ਹੋਈ ਸੀ, ਉਦੋਂ ਸਿੰਘ ਨੇ ਜੈਸਮੀਨ ਦੇ ਕਤਲ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਸੀ। ਪਰ ਅੱਜ ਅਦਾਲਤ ਨੇ ਉਸਨੇ ਦੋਸ਼ੀ ਕਰਾਰ ਦੇ ਦਿੱਤਾ। ਅਦਾਲਤ ਦੇ ਬਾਹਰ ਜੈਸਮੀਨ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਫ਼ੈਸਲੇ ਦਾ ਸਵਾਗਤ ਕਰਦੇ ਹਨ।

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਵੱਧ ਰਹੀ ਭਾਰਤੀਆਂ ਦੀ ਸਾਖ, ਰੋ ਖੰਨਾ ਚੁਣੇ ਗਏ ਹਾਊਸ ਇੰਡੀਆ ਕਾਕਸ ਦੇ ਕੋ-ਚੇਅਰ

ਮੂਲ ਰੂਪ ਵਿੱਚ ਭਾਰਤ ਦੀ ਰਹਿਣ ਵਾਲੀ ਜੈਸਮੀਨ ਐਡੀਲੇਡ ਵਿੱਚ ਆਪਣੀ ਆਂਟੀ ਅਤੇ ਅੰਕਲ ਨਾਲ ਰਹਿ ਰਹੀ ਸੀ ਅਤੇ ਨਰਸ ਬਣਨ ਦੇ ਅਧਿਐਨ ਦੌਰਾਨ ਇੱਕ ਬਜ਼ੁਰਗ ਦੇਖਭਾਲ ਕਰਮਚਾਰੀ ਵਜੋਂ ਕੰਮ ਕਰ ਰਹੀ ਸੀ। ਉਸ ਦੀ ਇਕ ਰਿਸ਼ਤੇਦਾਰ ਰਮਨਦੀਪ ਖਰੌੜ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਵੇਂ ਕੁਝ ਵੀ ਜੈਸਮੀਨ ਨੂੰ ਵਾਪਸ ਨਹੀਂ ਲਿਆ ਸਕਦਾ ਪਰ ਸਾਨੂੰ ਖੁਸ਼ੀ ਹੈ ਕਿ ਉਸ ਨੂੰ ਨਿਆਂ ਮਿਲਿਆ ਹੈ। ਜਾਣਕਾਰੀ ਮੁਤਾਬਕ ਪਰਿਵਾਰ ਦੁਆਰਾ ਜੈਸਮੀਨ ਦੇ ਲਾਪਤਾ ਹੋਣ ਦੀ ਸੂਚਨਾ ਉਦੋਂ ਦਿੱਤੀ ਗਈ ਸੀ ਜਦੋਂ ਉਸਦੇ ਮਾਲਕ ਨੇ ਉਸਦੇ ਪਰਿਵਾਰ ਨੂੰ ਇਹ ਪੁੱਛਣ ਲਈ ਬੁਲਾਇਆ ਕਿ ਉਹ ਕੰਮ 'ਤੇ ਕਿਉਂ ਨਹੀਂ ਆਈ। ਇਸ ਮਗਰੋਂ ਜੈਸਮੀਨ ਦੀ ਭਾਲ ਸ਼ੁਰੂ ਕੀਤੀ ਗਈ ਅਤੇ ਫਿਰ ਉਸ ਦੀ ਲਾਸ਼ ਹੀ ਬਰਾਮਦ ਕੀਤੀ ਗਈ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News