ਹੁਣ Penguins ''ਤੇ ਵੀ ਲੱਗਿਆ ਟੈਰਿਫ, Trump ਦੀ ਹੋ ਰਹੀ ਆਲੋਚਨਾ
Thursday, Apr 03, 2025 - 03:23 PM (IST)

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਐਲਾਨ ਨਾਲ ਇੱਕ ਵਾਰ ਫਿਰ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। 2 ਅਪ੍ਰੈਲ ਦੀ ਰਾਤ ਨੂੰ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਤੋਂ ਉਸਨੇ 180 ਤੋਂ ਵੱਧ ਦੇਸ਼ਾਂ 'ਤੇ ਜਵਾਬੀ ਟੈਰਿਫ ਲਗਾਉਣ ਦਾ ਐਲਾਨ ਕੀਤਾ, ਜੋ ਕਿ 9 ਅਪ੍ਰੈਲ ਤੋਂ ਲਾਗੂ ਹੋਵੇਗਾ। ਟਰੰਪ ਦਾ ਕਹਿਣਾ ਹੈ ਕਿ ਇਹ ਟੈਰਿਫ ਅਮਰੀਕਾ ਨੂੰ ਦੁਬਾਰਾ ਅਮੀਰ ਬਣਨ ਵਿੱਚ ਮਦਦ ਕਰਨਗੇ। ਹਾਲਾਂਕਿ ਇਸ ਰੈਸੀਪ੍ਰੋਕਲ ਟੈਰਿਫ ਸੂਚੀ ਵਿੱਚ ਇੱਕ ਅਜਿਹਾ ਨਾਮ ਵੀ ਸ਼ਾਮਲ ਹੈ ਜਿਸਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸਦਾ ਨਾਮ ਹਰਡ ਅਤੇ ਮੈਕਡੋਨਲਡ ਆਈਲੈਂਡ ਹੈ। ਟਰੰਪ ਨੇ ਇੱਥੇ 10% ਟੈਰਿਫ ਲਗਾਇਆ ਹੈ। ਅਸਲੀਅਤ ਵਿੱਚ ਇਹ ਇੱਕ ਅਜਿਹਾ ਉਜਾੜ ਇਲਾਕਾ ਹੈ ਜਿੱਥੇ ਦੂਰ-ਦੂਰ ਮਨੁੱਖਾਂ ਦਾ ਕੋਈ ਨਾਮੋ-ਨਿਸ਼ਾਨ ਨਹੀਂ ਹੈ। ਇੱਥੇ ਸਿਰਫ਼ ਪੈਂਗੁਇਨ ਅਤੇ ਸੀਲ ਵਰਗੇ ਜੀਵ ਹੀ ਰਾਜ ਕਰਦੇ ਹਨ। ਪਰ ਟਰੰਪ ਵੱਲੋਂ ਅਜਿਹੇ ਟਾਪੂ 'ਤੇ ਟੈਰਿਫ ਲਗਾਉਣ ਕਾਰਨ ਲੋਕ ਗੁੱਸੇ ਵਿੱਚ ਹਨ।
ਟਾਪੂ ਦੀ ਲੋਕੇਸ਼ਨ
ਇਸ ਟਾਪੂ 'ਤੇ ਸਾਲ 2000 ਤੋਂ ਕੋਈ ਮਨੁੱਖ ਨਹੀਂ ਰਹਿ ਰਿਹਾ। ਇਸ ਟਾਪੂ ਨੂੰ 25 ਸਾਲ ਪਹਿਲਾਂ ਜ਼ੀਰੋ ਪੀਪਲ ਆਈਲੈਂਡ ਘੋਸ਼ਿਤ ਕੀਤਾ ਗਿਆ ਸੀ। ਅਜਿਹਾ ਨਹੀਂ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਗੱਲ ਤੋਂ ਜਾਣੂ ਨਹੀਂ ਹਨ। ਇਸ ਦੇ ਬਾਵਜੂਦ ਟਰੰਪ ਪ੍ਰਸ਼ਾਸਨ ਜਾਂ ਖੁਦ ਰਾਸ਼ਟਰਪਤੀ ਨੂੰ ਇਹ ਕਿਵੇਂ ਅਹਿਸਾਸ ਨਹੀਂ ਹੋਇਆ ਕਿ ਇਸ ਟਾਪੂ 'ਤੇ ਹੁਣ ਸਿਰਫ਼ ਪੈਂਗੁਇਨ ਵਰਗੇ ਪੰਛੀ ਰਹਿੰਦੇ ਹਨ, ਇਨਸਾਨ ਨਹੀਂ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ-ਅਮਰੀਕੀ ਕਾਨੂੰਨਸਾਜ਼ਾਂ ਨੇ Trump ਦੇ 'ਜਵਾਬੀ ਟੈਰਿਫ' ਦੀ ਕੀਤੀ ਆਲੋਚਨਾ, ਕੀਤੀ ਇਹ ਮੰਗ
ਜੇ ਤੁਸੀਂ ਹਰਡ ਅਤੇ ਮੈਕਡੋਨਲਡ ਆਈਲੈਂਡ ਨੂੰ ਦੁਨੀਆ ਦੇ ਨਕਸ਼ੇ 'ਤੇ ਦੇਖੇਗੋ, ਤਾਂ ਇਹ ਕਿਸੇ ਕੋਨੇ ਵਿੱਚ ਇੱਕ ਬਿੰਦੂ ਵਾਂਗ ਦਿਖਾਈ ਦੇਵੇਗਾ। ਇਹ ਛੋਟੀ ਜਿਹੀ ਧਰਤੀ ਹਿੰਦ ਮਹਾਂਸਾਗਰ ਵਿੱਚ ਸਥਿਤ ਹੈ। ਇਸਦਾ ਸਥਾਨ ਆਸਟ੍ਰੇਲੀਆ ਅਤੇ ਅਫਰੀਕਾ ਦੇ ਵਿਚਕਾਰ ਹੈ। ਆਸਟ੍ਰੇਲੀਆ ਦੇ ਪਰਥ ਸ਼ਹਿਰ ਤੋਂ ਦੋ ਹਫ਼ਤਿਆਂ ਦੀ ਕਿਸ਼ਤੀ ਯਾਤਰਾ ਦੁਆਰਾ ਇੱਥੇ ਪਹੁੰਚਿਆ ਜਾ ਸਕਦਾ ਹੈ। ਇਸ ਵੇਲੇ ਇਸ ਟਾਪੂ 'ਤੇ ਕੋਈ ਮਨੁੱਖ ਨਹੀਂ ਰਹਿੰਦਾ ਅਤੇ ਇਹ ਸਿਰਫ਼ ਪੈਂਗੁਇਨ ਪੰਛੀਆਂ ਦਾ ਘਰ ਹੈ। 368 ਵਰਗ ਕਿਲੋਮੀਟਰ ਦੇ ਇਸ ਖੇਤਰ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸਦੀ ਉਚਾਈ ਸਮੁੰਦਰ ਤਲ ਤੋਂ 2,745 ਮੀਟਰ ਹੈ।
ਟਰੰਪ ਪ੍ਰਸ਼ਾਸਨ ਨੇ ਦਿੱਤਾ ਸਪੱਸ਼ਟੀਕਰਨ
ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਦੇ ਅਨੁਸਾਰ ਇਸ ਅਣ-ਆਬਾਦ ਟਾਪੂ 'ਤੇ ਟੈਰਿਫ ਲਗਾਏ ਗਏ ਹਨ ਕਿਉਂਕਿ ਇਹ ਆਸਟ੍ਰੇਲੀਆਈ ਖੇਤਰ ਵਿੱਚ ਆਉਂਦਾ ਹੈ। ਹਾਲਾਂਕਿ ਟੈਰਿਫ ਦੀ ਸੂਚੀ ਨੂੰ ਦੇਖਦੇ ਹੋਏ ਟਰੰਪ ਨੇ ਆਸਟ੍ਰੇਲੀਆ ਅਤੇ ਹਰਡ ਅਤੇ ਮੈਕਡੋਨਲਡ ਟਾਪੂਆਂ 'ਤੇ ਵੱਖਰੇ ਤੌਰ 'ਤੇ 10 ਪ੍ਰਤੀਸ਼ਤ ਦਾ ਟੈਰਿਫ ਲਗਾਇਆ ਹੈ। ਸੂਚੀ ਅਨੁਸਾਰ ਇਹ ਟਾਪੂ ਅਮਰੀਕਾ 'ਤੇ 10 ਪ੍ਰਤੀਸ਼ਤ ਟੈਰਿਫ ਲਗਾਉਂਦਾ ਹੈ। ਪਰ ਸੱਚਾਈ ਇਹ ਹੈ ਕਿ ਸਾਲ 2000 ਤੋਂ ਬਾਅਦ ਇਸ ਟਾਪੂ 'ਤੇ ਕੋਈ ਨਹੀਂ ਰਿਹਾ। ਸਪੱਸ਼ਟ ਤੌਰ 'ਤੇ ਇੱਥੋਂ ਕਿਸੇ ਵੀ ਤਰ੍ਹਾਂ ਦਾ ਵਪਾਰ ਨਹੀਂ ਹੁੰਦਾ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਉਕਤ ਟੈਰਿਫ ਲਈ ਟਰੰਪ ਦੀ ਆਲੋਚਨਾ ਕੀਤੀ ਹੈ। ਟਰੰਪ ਵੱਲੋਂ ਹਰਡ ਆਈਲੈਂਡ ਅਤੇ ਮੈਕਡੋਨਲਡ ਆਈਲੈਂਡ 'ਤੇ ਟੈਰਿਫ ਲਗਾਉਣ ਤੋਂ ਬਾਅਦ ਅਲਬਾਨੀਜ਼ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਇਸ ਗ੍ਰਹਿ 'ਤੇ ਕੋਈ ਵੀ ਸੁਰੱਖਿਅਤ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।