ਰਾਜਦੂਤ ਸੰਧੂ ਨੇ ਡਾਕਟਰ ਫਾਊਚੀ ਨਾਲ ਕੀਤੀ ਮੁਲਾਕਾਤ, ਕੋਵਿਡ ਸਮੇਤ ਕਈ ਮੁੱਦਿਆਂ ''ਤੇ ਚਰਚਾ
Wednesday, May 05, 2021 - 03:59 PM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਅਮਰੀਕਾ ਦੇ ਚੋਟੀ ਦੇ ਜਨ ਸਿਹਤ ਮਾਹਰ ਡਾਕਟਰ ਐਨਥਨੀ ਫਾਉਚੀ ਨਾਲ ਡਿਜੀਟਲ ਮਾਧਿਅਮ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਭਾਰਤ ਵਿਚ ਕੋਵਿਡ-19 ਸੰਕਟ ਅਤੇ ਇਨਫੈਕਸ਼ਨ ਦੇ ਨਵੇਂ ਰੂਪਾਂ (ਸਟ੍ਰੇਨ ਅਤੇ ਵੈਰੀਐਂਟ) ਖ਼ਿਲਾਫ਼ ਟੀਕਿਆਂ ਦੇ ਪ੍ਰਭਾਵੀ ਹੋਣ ਸੰਬੰਧੀ ਵਾਰਤਾ ਕੀਤੀ। ਸੰਧੂ ਅਮਰੀਕਾ ਵਿਚ ਸਿਹਤ ਸੇਵਾ ਅਤੇ ਗਲੋਬਲ ਮਹਾਮਾਰੀ ਖ਼ਿਲਾਫ਼ ਕਾਰਵਾਈ ਨਾਲ ਜੁੜੇ ਲੋਕਾਂ ਨਾਲ ਸੰਪਰਕ ਕਰ ਰਹੇ ਹਨ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸੀਨੀਅਰ ਭਾਰਤੀ ਸਰਕਾਰੀ
ਫਾਉਚੀ ਨੇ ਗਲੋਬਲ ਮਹਾਮਾਰੀ ਦੇ ਪ੍ਰਤੀ ਇਕਜੁੱਟਤਾ ਅਤੇ ਸਹਿਯੋਗ ਜ਼ਾਹਰ ਕੀਤਾ। ਇਸ ਤੋਂ ਇਕ ਦਿਨ ਪਹਿਲਾਂ ਹੀ ਫਾਉਚੀ ਨੇ ਕੋਵਿਡ-19 ਦੀ ਦੂਜੀ ਲਹਿਰ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਭਾਰਤ ਵਿਚ ਹਾਲਾਤ ਨੂੰ 'ਬਹੁਤ ਨਿਰਾਸ਼ਾਜਨਕ' ਕਰਾਰ ਦਿੱਤਾ ਸੀ ਅਤੇ ਭਾਰਤ ਸਰਕਾਰ ਨੂੰ ਅਸਥਾਈ ਫੀਲਡ ਹਸਪਤਾਲ ਤੁਰੰਤ ਬਣਾਉਣ ਲਈ ਮਿਲਟਰੀ ਬਲਾਂ ਸਮੇਤ ਸਾਰੇ ਸਰੋਤਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਸੀ। ਉਹਨਾਂ ਨੇ ਹੋਰ ਦੇਸ਼ਾਂ ਨੂੰ ਵੀ ਅਪੀਲ ਕੀਤੀ ਸੀ ਕਿ ਉਹ ਭਾਰਤ ਵਿਚ ਮਦਦ ਲਈ ਸਿਰਫ ਸਮੱਗਰੀ ਨਹੀਂ ਸਗੋਂ ਕਰਮੀ ਵੀ ਮੁਹੱਈਆ ਕਰਾਉਣ। ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਵਿਚ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇਨਫੈਕਸ਼ੀਅਸ ਡਿਸੀਸੇਜ਼ ਦੇ ਨਿਰਦੇਸ਼ਕ ਫਾਉਚੀ ਨੇ ਖੋਜ ਅਤੇ ਵਿਕਾਸ ਸਮੇਤ ਵਿਭਿੰਨ ਮਾਮਲਿਆਂ ਵਿਚ ਅਮਰੀਕੀ ਮਦਦ ਦੇਣ ਦੀ ਪੇਸ਼ਕਸ਼ ਕੀਤੀ।
ਸੰਧੂ ਨੇ ਟਵੀਟ ਕੀਤਾ,''ਅਸੀਂ ਵਾਇਰਸ ਦੇ ਵੈਰੀਐਂਟਾਂ, ਟੀਕਿਆਂ, ਕਾਰਵਾਈ ਸਿਸਟਮ ਅਤੇ ਵਿਕਾਸ ਤੇ ਖੋਜ ਸਮੇਤ ਵਿਭਿੰਨ ਖੇਤਰਾਂ ਵਿਚ ਸੰਯੁਕਤ ਕੋਸ਼ਿਸ਼ਾਂ 'ਤੇ ਚਰਚਾ ਕੀਤੀ। ਮੈਂ ਇਕਜੁੱਟਤਾ ਜਤਾਉਣ ਲਈ ਉਹਨਾਂ ਨੂੰ ਧੰਨਵਾਦ ਦਿੱਤਾ।'' ਫਾਉਚੀ ਨੇ ਯਾਦ ਕੀਤਾ ਕਿ ਅਮਰੀਕਾ ਵਿਚ ਜਦੋਂ ਇਨਫੈਕਸ਼ਨ ਆਪਣੇ ਸਿਖਰ 'ਤੇ ਸੀ ਤਾਂ ਇਸ ਨਾਲ ਨਜਿੱਠਣ ਲਈ ਕਿਹੜੀਆਂ ਨੀਤੀਆਂ ਵਰਤੀਆਂ ਗਈਆਂ ਸਨ। ਇਸ ਦੌਰਾਨ ਸਿਹਤ ਸੇਵਾ ਖਾਸ ਕਰਕੇ ਗਲੋਬਲ ਮਹਾਮਾਰੀ ਦੇ ਬਾਰੇ ਵਿਚ ਸੰਯੁਕਤ ਖੋਜ ਨੂੰ ਮਜ਼ਬੂਤ ਕਰਨ 'ਤੇ ਵੀ ਚਰਚਾ ਹੋਈ। ਇਸ ਤੋਂ ਪਹਿਲਾਂ ਸੰਧੂ ਨੇ ਅਮਰੀਕਾ ਦੇ ਗ੍ਰਹਿ ਮੰਤਰੀ ਐਲੇਜਾਂਦਰੋ ਮਯੋਰਕਾਸ ਨਾਲ ਵੀ ਗੱਲ ਕੀਤੀ। ਇਸ ਦੌਰਾਨ ਮਯੋਰਕਾਸ ਨੇ ਗਲੋਬਲ ਮਹਾਮਾਰੀ ਖ਼ਿਲਾਫ਼ ਭਾਰਤ ਦੀ ਲੜਾਈ ਵਿਚ ਬਾਈਡੇਨ ਪ੍ਰਸ਼ਾਸਨ ਵੱਲੋਂ ਪੂਰੀ ਮਦਦ ਮੁਹੱਈਆ ਕਰਾਏ ਜਾਣ ਦੀ ਵਚਨਬੱਧਤਾ ਦੁਹਰਾਈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਨਿਭਾਈ ਸੱਚੀ ਦੋਸਤੀ, ਭਾਰਤ ਨੂੰ ਸਿਹਤ ਸਹੂਲਤਾਂ ਦੀ ਮਦਦ ਭੇਜਦਿਆਂ ਮੌਰੀਸਨ ਨੇ ਕਹੀ ਇਹ ਗੱਲ
ਮਯੋਰਕਾਸ ਨਾਲ ਫੋਨ 'ਤੇ ਗੱਲਬਾਤ ਦੇ ਬਾਅਦ ਸੰਧੂ ਨੇ ਟਵੀਟ ਕੀਤਾ ਕਿ ਉਹ ਗ੍ਰਹਿ ਮੰਤਰਾਲੇ ਵੱਲੋਂ ਕੀਤੀ ਗਈ ਸਹਿਯੋਗ ਦੀ ਪੇਸ਼ਕਸ਼ ਅਤੇ ਮਜ਼ਬੂਤ ਇਕਜੁੱਟਤਾ ਦੀ ਬਹੁਤ ਪ੍ਰੰਸ਼ਸਾ ਕਰਦੇ ਹਨ। ਦੋ ਭਾਰਤੀ-ਅਮਰੀਕੀ ਸਾਂਸਦਾਂ ਰੋਅ ਖੰਨਾ ਅਤੇ ਰਾਜਾ ਕ੍ਰਿਸ਼ਨਾਮੂਰਤੀ ਨੇ ਭਾਰਤ ਨੂੰ ਹੋਰ ਅਮਰੀਕੀ ਮਦਦ ਮੁਹੱਈਆ ਕਰਾਉਣ ਲਈ ਇਕ ਹੋਰ ਅਪੀਲ ਕੀਤੀ। ਭਾਰਤ ਵਿਚ ਕੋਵਿਡ-19 ਦੇ ਇਕ ਦਿਨ ਵਿਚ ਰਿਕਾਰਡ 3789 ਲੋਕਾਂ ਦੀ ਮੌਤ ਦੇ ਬਾਅਦ ਇਸ ਬੀਮਾਰੀ ਤੋਂ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ 2,26,188 ਹੋ ਗਈ ਹੈ। ਜਦਕਿ ਇਕ ਦਿਨ ਵਿਚ ਇਨਫੈਕਸ਼ਨ ਦੇ 3,82,315 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਨਵੇਂ ਮਾਮਲਿਆਂ ਦੇ ਬਾਅਦ ਕੋਵਿਡ-19 ਦੇ ਕੁੱਲ ਮਾਮਲੇ ਵੱਧ ਕੇ 2,06,65,148 ਹੋ ਗਏ ਹਨ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਤੋਂ ਬਚਾਅ ਲਈ 'ਮੈਡੀਕਲ ਮਾਸਕ' ਸਭ ਤੋਂ ਬਿਹਤਰ, ਮੌਤ ਦਾ ਖਤਰਾ ਵੀ ਕਰਦਾ ਹੈ ਘੱਟ
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।