ਇਟਲੀ : ਪੰਥਕ ਢਾਡੀ ਜਵਾਲਾ ਸਿੰਘ ਪਤੰਗਾ ਦਾ ਗੋਲਡ ਮੈਡਲ ਨਾਲ ਸਨਮਾਨ

Monday, Jan 01, 2024 - 03:14 PM (IST)

ਇਟਲੀ : ਪੰਥਕ ਢਾਡੀ ਜਵਾਲਾ ਸਿੰਘ ਪਤੰਗਾ ਦਾ ਗੋਲਡ ਮੈਡਲ ਨਾਲ ਸਨਮਾਨ

ਮਿਲਾਨ/ਇਟਲੀ (ਸਾਬੀ ਚੀਨੀਆ): ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਜਵਾਲਾ ਸਿੰਘ ਪਤੰਗਾ ਦਾ ਬੀਤੇ ਦਿਨੀ ਇਟਲੀ ਦੇ ਰਿਜੋਇਮੀਲੀਆ ਜ਼ਿਲ੍ਹੇ ਵਿੱਚ ਸਥਿਤ  ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਗੋਲਡ ਮੈਡਲ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਨਵੇਂ ਸਾਲ ਨੂੰ ਜੀ ਆਇਆ ਆਖਣ ਲਈ ਸਜਾਏਦੀਵਾਨਾਂ ਮੌਕੇ ਗਿਆਨੀ ਜਵਾਲਾ ਸਿੰਘ ਪਤੰਗਾ ਦੇ ਢਾਡੀ ਜਥੇ ਨੂੰ ਸਨਮਾਨਿਤ ਕਰਨ ਸਮੇਂ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸਭਾ ਨੋਵੇਾਲਾਰਾ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਿਰ ਸੀ। 

ਇਸ ਮੌਕੇ ਪ੍ਰਬੰਧਕਾਂ ਕਮੇਟੀ ਨੇ ਦੱਸਿਆ ਕਿ ਜੱਥੇ ਵੱਲੋ ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਕੀਤੀਆ ਜਾ ਰਹੀਆ ਸੇਵਾਵਾਂ ਨੂੰ ਵੇਖਦਿਆਂ ਉਨਾਂ ਨੂੰ ਇਹ ਸਨਮਾਨ ਦਿੱਤਾ ਗਿਆ। ਇਸ ਸਨਮਾਨ ਮੌਕੇ ਬੋਲਦਿਆਂ ਢਾਡੀ ਗਿਆਨੀ ਜਵਾਲਾ ਸਿੰਘ ਪਤੰਗਾ ਨੇ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਅਤੇ ਸਮੂਹ ਸੰਗਤ ਦਾ ਵਿਸ਼ੇਸ਼ ਧੰਨਵਾਦ ਕਰਦਿਆੰ ਕਿਹਾ ਕਿ ਉਹ ਗੁਰੂ ਸਾਹਿਬ ਦੁਆਰਾ ਬਖਸ਼ਸ਼ ਕੀਤੀ ਕਲਾ ਨਾਲ ਸੰਗਤਾਂ ਦੀ ਸੇਵਾ ਕਰ ਰਹੇ ਹਨ ਤੇ ਇਟਲੀ ਦੀਆਂ ਸੰਗਤਾਂ ਵੱਲੋਂ ਦਿੱਤੇ ਪਿਆਰ ਤੇ ਸਤਿਕਾਰ ਲਈ ਸਮੂਹ ਸੰਗਤ ਦੇ ਧੰਨਵਾਦੀ ਹਨ, ਜਿੰਨਾਂ ਨਿਮਾਣਿਆਂ ਨੂੰ ਮਾਣ ਬਖਸ਼ਿਆ। 

ਪੜ੍ਹੋ ਇਹ ਅਹਿਮ ਖ਼ਬਰ-ਨਵੇਂ ਸਾਲ ਦੇ ਪਹਿਲੇ ਦਿਨ ਜਾਪਾਨ 'ਚ 7.5 ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚਿਤਾਵਨੀ ਜਾਰੀ 

ਨਵੇਂ ਸਾਲ ਨੂੰ ਜੀ ਆਇਆ ਕਹਿਣ ਲਈ ਕਰਵਾਏ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਢਾਡੀ ਗਿਆਨੀ ਜਵਾਲਾ ਸਿੰਘ ਪਤੰਗਾ ਦੇ ਜੱਥੇ ਤੋਂ ਇਲਾਵਾ ਹੋਰਨਾਂ ਰਾਗੀ, ਢਾਡੀ ਅਤੇ ਪ੍ਰਚਾਰਕਾਂ ਦੁਆਰਾ ਵੀ ਸੰਗਤਾਂ ਨਾਲ ਗੁਰਮਤਿ ਦੀ ਸਾਂਝ ਪਾਈ ਗਈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਟਲੀ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਦੁਆਰਾ ਸਮੂਹ ਸੰਗਤ ਦੇ ਸਹਿਯੋਗ ਨਾਲ ਸਿੱਖੀ ਦੀ ਚੜ੍ਹਦੀ ਕਲਾ ਲੀ ਉਪਰਾਲੇ ਉਲੀਕੇ ਜਾਂਦੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News