ਤਾਲਿਬਾਲ ਨੇ ਦਿੱਤੀ ਅਮਰੀਕਾ ਨੂੰ ਧਮਕੀ, ਕਿਹਾ- ਅਫ਼ਗਾਨਿਸਤਾਨ ਨਾ ਛੱਡਿਆ ਤਾਂ ਭੁਗਤਣੇ ਪੈਣਗੇ ਗੰਭੀਰ ਨਤੀਜੇ

08/24/2021 10:30:28 AM

ਲੰਡਨ (ਭਾਸ਼ਾ): ਅਫ਼ਗਾਨਿਸਤਾਨ ’ਤੇ ਜੀ7 ਦੀ ਐਮਰਜੈਂਸੀ ਬੈਠਕ ਤੋਂ ਪਹਿਲਾਂ ਸੋਮਵਾਰ ਨੂੰ ਤਾਲਿਬਾਨ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਅਤੇ ਬ੍ਰਿਟੇਨ ਯੁੱਧ ਪ੍ਰਭਾਵਿਤ ਦੇਸ਼ ਤੋਂ ਅਮਰੀਕੀ ਅਗਵਾਈ ਵਾਲੀਆਂ ਫ਼ੌਜਾਂ ਦੀ ਵਾਪਸੀ ਦੀ ਤਾਰੀਖ਼ 31 ਅਗਸਤ ਤੋਂ ਅੱਗੇ ਵਧਾਉਣ ਦੀ ਗੱਲ ਕਰਦੇ ਹਨ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਕਤਰ ਦੀ ਰਾਜਧਾਨੀ ਦੋਹਾ ਵਿਚ ‘ਸਕਾਈ ਨਿਊਜ਼’ ਨਾਲ ਗੱਲਬਾਤ ਵਿਚ ਤਾਲਿਬਾਨ ਦੇ ਬੁਲਾਰੇ ਡਾਕਟਰ ਸੁਹੈਲ ਸ਼ਾਹੀਨ ਨੇ ਕਿਹਾ ਕਿ ਮਹੀਨੇ ਦੇ ਅੰਤ ਵਿਚ ਤੈਅ ਡੈੱਡਲਾਈਨ ਆਖ਼ਰੀ ਤਾਰੀਖ਼ ਹੈ ਅਤੇ ਉਸ ਨੂੰ ਅੱਗੇ ਵਧਾਏ ਜਾਣ ਦਾ ਮਤਲਬ ਹੋਵੇਗਾ ਦੇਸ਼ ਵਿਚ ਉਨ੍ਹਾਂ ਦਾ ਹੋਰ ਦਿਨਾਂ ਤੱਕ ਰੁਕਣਾ।

ਇਹ ਵੀ ਪੜ੍ਹੋ: ਗੁਰਦੁਆਰਾ ਕਰਤੇ ਪਰਵਾਨ ਸਾਹਿਬ ਕਾਬੁਲ 'ਚ ਫਸੇ 260 ਸਿੱਖਾਂ ਨੇ ਲਾਈ ਮਦਦ ਦੀ ਗੁਹਾਰ

ਉਨ੍ਹਾਂ ਕਿਹਾ ਕਿ ਇਹ ਡੈੱਡਲਾਈਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਤੈਅ ਕੀਤੀ ਹੈ ਅਤੇ ਬ੍ਰਿਟੇਨ ਅਤੇ ਅਮਰੀਕਾ ਇਸ ਨੂੰ ਅੱਗੇ ਵਧਾਉਣ ਦੀ ਗੱਲ ਕਰਦੇ ਹਨ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਹੋਣਗੇ। ਸ਼ਾਹੀਨ ਨੇ ਕਿਹਾ, ‘ਇਹ ਲਕਸ਼ਮਣ ਰੇਖਾ ਹੈ। ਰਾਸ਼ਟਰਪਤੀ ਬਾਈਡੇਨ ਨੇ ਆਪਣੇ ਫ਼ੌਜੀ ਬਲਾਂ ਦੀ ਵਾਪਸੀ ਲਈ 31 ਅਗਸਤ ਦੀ ਤਾਰੀਖ਼ ਤੈਅ ਕੀਤੀ ਸੀ। ਅਜਿਹੇ ਵਿਚ ਜੇਕਰ ਉਹ ਇਸ ਤਾਰੀਖ਼ ਨੂੰ ਅੱਗੇ ਵਧਾਉਂਦੇ ਹਨ ਤਾਂ ਇਸ ਦਾ ਅਰਥ ਹੋਵੇਗਾ ਕਿ ਉਹ ਬਿਨਾਂ ਜ਼ਰੂਰਤ ਦੇ ਦੇਸ਼ ਵਿਚ ਰੁਕਣ ਦੀ ਆਪਣੀ ਮਿਆਦ ਵਿਚ ਵਿਸਥਾਰ ਕਰ ਰਹੇ ਹਨ। ’ ਉਨ੍ਹਾਂ ਕਿਹਾ, ‘ਜੇਕਰ ਅਮਰੀਕਾ ਅਤੇ ਬ੍ਰਿਟੇਨ ਨੂੰ ਲੋਕਾਂ ਨੂੰ ਬਾਹਰ ਕੱਢਣ ਲਈ ਹੋਰ ਸਮਾਂ ਚਾਹੀਦਾ ਹੈ ਤਾਂ ਇਸ ਦਾ ਜਵਾਬ ਨਾ ਹੈ। ਨਹੀਂ ਤਾਂ ਇਸ ਦੇ ਗੰਭੀਰ ਨਤੀਜੇ ਹੋਣਗੇ। ਇਸ ਨਾਲ ਸਾਡੇ ਵਿਚਾਲੇ ਅਵਿਸ਼ਵਾਸ ਪੈਦਾ ਹੋਵੇਗਾ। ਜੇਕਰ ਉਹ ਦੇਸ਼ ਵਿਚ ਬਣੇ ਰਹਿਣ ’ਤੇ ਜ਼ੋਰ ਦਿੰਦੇ ਹਨ ਤਾਂ ਇਹ ਪ੍ਰਤੀਕਿਰਿਆ ਲਈ ਉਕਸਾਉਣ ਵਾਂਗ ਹੋਵੇਗਾ।’

ਇਹ ਵੀ ਪੜ੍ਹੋ: 20 ਵਰ੍ਹਿਆਂ ਦੀ ਲੜਾਈ ’ਚ ਤਾਲਿਬਾਨ ਨੂੰ ਡਰੱਗਸ, ਲੁੱਟ-ਖੋਹ ਅਤੇ ਖਾੜੀ ਦੇਸ਼ਾਂ ਨੇ ਬਣਾਇਆ ਤਾਕਤਵਰ

ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਜੀ7 ਦੇ ਪ੍ਰਧਾਨ ਹੋਣ ਦੇ ਨਾਤੇ ਮੰਗਲਵਾਰ ਨੂੰ ਸਮੂਹ ਦੀ ਐਮਰਜੈਂਸੀ ਬੈਠਕ ਸੱਦੀ ਹੈ। ਸਮੂਹ ਦੇਸ਼ਾਂ ਵਿਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਅਮਰੀਕਾ ਅਤੇ ਬ੍ਰਿਟੇਨ ਸ਼ਾਮਲ ਹਨ। ਜੀ7 ਦੀ ਬੈਠਕ ਦੇ ਮੁੱਖ ਏਜੰਡੇ ਵਿਚ ਅਮਰੀਕਾ ’ਤੇ 31 ਅਗਸਤ ਦੀ ਡੈੱਡਲਾਈਨ ਨੂੰ ਅੱਗੇ ਵਧਾਉਣ ਲਈ ਦਬਾਅ ਬਣਾਉਣਾ ਹੈ ਤਾਂ ਕਿ ਤਾਲਿਬਾਨ ਦੇ ਕੰਟਰੋਲ ਵਾਲੇ ਦੇਸ਼ ਤੋਂ ਵਿਦੇਸ਼ੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਪੂਰਾ-ਪੂਰਾ ਸਮਾਂ ਮਿਲ ਸਕੇ। ਜਾਨ ਦੇ ਖ਼ਤਰੇ ਦੇ ਡਰੋਂ ਦੇਸ਼ ਛੱਡਣ ਦੀ ਕੋਸ਼ਿਸ਼ ਵਿਚ ਜੁਟੇ ਲੋਕਾਂ ਕਾਰਨ ਕਾਬੁਲ ਹਵਾਈਅੱਡੇ ’ਤੇ ਪੈਦਾ ਹਫੜਾ-ਦਫੜੀ ਵਰਗੀ ਸਥਿਤੀ ਨੂੰ ਤਾਲਿਬਾਨ ਦੇ ਬੁਲਾਰੇ ਨੇ ਆਰਥਿਕ ਇਮੀਗ੍ਰੇਸ਼ਨ ਦੱਸਿਆ।

ਇਹ ਵੀ ਪੜ੍ਹੋ: ਕੈਨੇਡਾ 'ਚ ਵਾਪਰਿਆ ਭਿਆਨਕ ਹਾਦਸਾ, ਪੰਜਾਬੀ ਮੂਲ ਦੇ ਨੌਜਵਾਨ ਸਮੇਤ 3 ਹਾਕੀ ਖਿਡਾਰੀਆਂ ਦੀ ਮੌਤ

ਸ਼ਾਹੀਨ ਨੇ ਦਾਆਵਾ ਕੀਤਾ, ‘ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਇਹ ਚਿੰਤਾ ਜਾਂ ਡਰ ਦੀ ਗੱਲ ਨਹੀਂ ਹੈ। ਉਹ ਪੱਛਮੀ ਦੇਸ਼ਾਂ ਵਿਚ ਰਹਿਣਾ ਚਾਹੁੰਦੇ ਹਨ ਅਤੇ ਇਹ ਆਰਥਿਕ ਇਮੀਗ੍ਰੇਸ਼ਨ ਵਰਗਾ ਹੈ, ਕਿਉਂਕਿ ਅਫ਼ਗਾਨਿਸਤਾਨ ਗ਼ਰੀਬ ਦੇਸ਼ ਹੈ ਅਤੇ ਅਫ਼ਗਾਨਿਸਤਾਨ ਦੀ 70 ਫ਼ੀਸਦੀ ਜਨਤਾ ਗ਼ਰੀਬੀ ਰੇਖਾ ਦੇ ਹੇਠਾਂ ਜੀਵਨ ਬਤੀਤ ਕਰ ਰਹੀ ਹੈ, ਅਜਿਹੇ ਵਿਚ ਲੋਕ ਪੱਛਮੀ ਦੇਸ਼ਾਂ ਵਿਚ ਜਾ ਕੇ ਵਸਣਾ ਅਤੇ ਖੁਸ਼ਹਾਲ ਜੀਵਨ ਜਿਊਣਾ ਚਾਹੁੰਦੇ ਹਨ। ਇਸ ਦਾ ਡਰ ਨਾਲ ਕੋਈ ਵਾਸਤਾ ਨਹੀਂ ਹੈ।’ ਸਾਬਕਾ ਸਰਕਾਰੀ ਕਰਮਚਾਰੀਆਂ ਦਾ ਪਤਾ ਲਗਾਉਣਾ ਲਈ ਘਰ-ਘਰ ਜਾਣ ਦੇ ਸਬੰਧ ਵਿਚ ਤਾਲਿਬਾਨ ਦੇ ਬੁਲਾਰੇ ਨੇ ਕਿਹਾ, ‘ਸਾਰੀਆਂ ਫਰਜ਼ੀ ਖ਼ਬਰਾਂ ਹਨ। ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਅਜਿਹੀਆਂ ਕਈ ਖ਼ਬਰਾਂ ਹਨ, ਜਿੱਥੇ ਸਾਡੇ ਵਿਰੋਧੀ ਦਾਅਵਾ ਕਰ ਰਹੇ ਹਨ ਪਰ ਉਹ ਅਸਲੀਅਤ ’ਤੇ ਆਧਾਰਿਤ ਨਹੀਂ ਹਨ।’

ਇਹ ਵੀ ਪੜ੍ਹੋ: ਕਾਬੁਲ ਤੋਂ ਭਾਰਤ ਆ ਰਹੇ ਹਨ ਸਿੱਖ ਅਤੇ ਹਿੰਦੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਸਰੂਪ ਲਿਆ ਰਹੇ ਨੇ ਨਾਲ

ਔਰਤਾਂ ਦੇ ਅਧਿਕਾਰ ਦੇ ਸਬੰਧ ਵਿਚ ਬੁਲਾਰੇ ਨੇ ਦਾਅਵਾ ਕੀਤਾ ਕਿ, ‘ਔਰਤਾਂ ਨੂੰ ਉਹ ਹੀ ਅਧਿਕਾਰ ਮਿਲਣਗੇ ਜੋ ਤੁਹਾਡੇ ਦੇਸ਼ ਵਿਚ ਹਨ, ਪਰ ਹਿਜ਼ਾਬ ਪਾਉਣ ਦੇ ਨਾਲ।’ ਉਨ੍ਹਾਂ ਦਾਆਵਾ ਕੀਤਾ, ‘ਮਹਿਲਾ ਅਧਿਆਪਕਾਵਾਂ ਆਪਣਾ ਕੰਮ ਸ਼ੁਰੂ ਕਰ ਸਕਦੀਆਂ ਹਨ। ਕੁਝ ਵੀ ਗੁਆਚਿਆ ਨਹੀਂ ਹੈ। ਮਹਿਲਾ ਪੱਤਰਕਾਰ ਵੀ ਆਪਣਾ ਕੰਮ ਕਰ ਸਕਦੀਆਂ ਹਨ।’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News