ਤਾਲਿਬਾਨ ਨੇਤਾ ਅਨਾਸ ਹੱਕਾਨੀ ਨੇ ਮਹਿਮੂਦ ਗਜ਼ਨੀ ਦੀ ਕੀਤੀ ਤਾਰੀਫ਼
Wednesday, Oct 06, 2021 - 02:42 PM (IST)
ਕਾਬੁਲ (ਯੂਐਨਆਈ): ਤਾਲਿਬਾਨ ਦੇ ਸੀਨੀਅਰ ਨੇਤਾ ਅਨਸ ਹੱਕਾਨੀ ਨੇ 11ਵੀਂ ਸਦੀ ਦੇ ਤੁਰਕ ਮੁਸਲਿਮ ਹਮਲਾਵਰ ਮਹਿਮੂਦ ਗਜ਼ਨੀ ਵੱਲੋਂ ਖੇਤਰ ਵਿਚ ਮੁਸਲਿਮ ਸਾਮਰਾਜ ਸਥਾਪਿਤ ਕਰਨ ਅਤੇ ਸੋਮਨਾਥ ਮੰਦਰ ਨੂੰ ਨਸ਼ਟ ਕਰਨ ਦੇ ਬਾਰੇ ਤਾਰੀਫ਼ ਕੀਤੀ ਹੈ। ਹੱਕਾਨੀ ਨੇ ਮਹਿਮੂਦ ਗਜ਼ਨੀ ਦੀ ਦਰਗਾਹ ਦਾ ਦੌਰਾ ਕਰਨ ਦੇ ਬਾਅਦ ਤਸਵੀਰਾਂ ਨਾਲ ਟਵੀਟ ਕੀਤਾ,''ਅੱਜ ਅਸੀਂ 10ਵੀਂ ਸਦੀ ਦੇ ਮੁਸਲਿਮ ਯੋਧਾ ਅਤੇ ਮੁਜਾਹਿਦ ਸੁਲਤਾਨ ਮਹਿਮੂਦ ਗਜ਼ਨਵੀ ਦੇ ਅਸਥਾਨ 'ਤੇ ਗਏ। ਗਜ਼ਨੀ ਨੇ ਇਸ ਖੇਤਰ ਵਿੱਚ ਇੱਕ ਮਜ਼ਬੂਤ ਮੁਸਲਿਮ ਰਾਜ ਸਥਾਪਤ ਕੀਤਾ ਅਤੇ ਸੋਮਨਾਥ ਦੀ ਮੂਰਤੀ ਨੂੰ ਤੋੜਿਆ।”
ਪੜ੍ਹੋ ਇਹ ਅਹਿਮ ਖਬਰ - ਪਾਕਿਸਤਾਨ 'ਚ ਮੌਲਵੀ ਅਤੇ ਉਸ ਦੇ ਪੁੱਤਰਾਂ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼
ਜ਼ਿਕਰਯੋਗ ਹੈ ਕਿ ਅਨਸ ਹੱਕਾਨੀ ਤਾਲਿਬਾਨ ਦੇ ਗ੍ਰਹਿ ਮੰਤਰੀ ਸਿਰਾਜੁਦੀਨ ਹੱਕਾਨੀ ਦੇ ਭਰਾ ਹਨ। ਸਿਰਾਜੁਦੀਨ ਗਲੋਬਲ ਅੱਤਵਾਦੀਆਂ ਦੀ ਐਫ.ਬੀ.ਆਈ. ਦੀ ਲੋੜੀਂਦੀ ਸੂਚੀ ਵਿਚ ਹੈ ਅਤੇ ਅਮਰੀਕਾ ਨੇ ਉਸ 'ਤੇ 50 ਲੱਖ ਡਾਲਰ ਦਾ ਇਨਾਮ ਰੱਖਿਆ ਹੈ। ਉਹ ਹੱਕਾਨੀ ਸੰਯੁਕਤ ਰਾਸ਼ਟਰ ਦੀ ਪਾਬੰਦੀ ਸ਼ੁਦਾ ਅੱਤਵਾਦੀਆਂ ਦੀ ਸੂਚੀ ਵਿਚ ਹਨ।