20 ਵਰ੍ਹਿਆਂ ਦੀ ਲੜਾਈ ’ਚ ਤਾਲਿਬਾਨ ਨੂੰ ਡਰੱਗਸ, ਲੁੱਟ-ਖੋਹ ਅਤੇ ਖਾੜੀ ਦੇਸ਼ਾਂ ਨੇ ਬਣਾਇਆ ਤਾਕਤਵਰ

Tuesday, Aug 24, 2021 - 09:28 AM (IST)

20 ਵਰ੍ਹਿਆਂ ਦੀ ਲੜਾਈ ’ਚ ਤਾਲਿਬਾਨ ਨੂੰ ਡਰੱਗਸ, ਲੁੱਟ-ਖੋਹ ਅਤੇ ਖਾੜੀ ਦੇਸ਼ਾਂ ਨੇ ਬਣਾਇਆ ਤਾਕਤਵਰ

ਨਵੀਂ ਦਿੱਲੀ (ਨੈਸ਼ਨਲ ਡੈਸਕ)- ਅਮਰੀਕੀ ਫ਼ੌਜ ਦੀ ਵਾਪਸੀ ਤੋਂ ਬਾਅਦ ਬੜੀ ਤੇਜ਼ੀ ਨਾਲ ਤਾਲਿਬਾਨ ਅੱਗੇ ਵਧਿਆ ਅਤੇ ਅਫ਼ਗਾਨਿਸਤਾਨ ’ਤੇ ਕਬਜ਼ਾ ਕਰ ਲਿਆ। ਤਾਲਿਬਾਨ ਨੇ 20 ਵਰ੍ਹਿਆਂ ਵਿਚ ਡਰਗੱਸ, ਲੁੱਟਖੋਹ ਅਤੇ ਖਾੜੀ ਦੇਸ਼ਾਂ ਤੋਂ ਮਦਦ ਨਾਲ ਧਨ ਕਮਾਇਆ। ਇਸ ਦੌਰਾਨ ਤਾਲਿਬਾਨ ਨੇ ਅਫੀਮ ਅਤੇ ਹੈਰੋਇਨ ਦੇ ਉਤਪਾਦਨ ’ਤੇ ਧਿਆਨ ਦਿੱਤਾ ਅਤੇ ਨਾਜਾਇਜ਼ ਰੂਪ ਨਾਲ ਦੂਸਰੇ ਦੇਸ਼ਾਂ ਨੂੰ ਡਰਗੱਸ ਛੱਡਣ ’ਤੇ ਆਪਣੇ ਹੀ ਜ਼ੋਰ ’ਤੇ ਤਾਲਿਬਾਨ ਨੇ ਕਾਬੁਲ ਤੱਕ ਕਬਜ਼ਾ ਕਰ ਲਿਆ।

ਇਸ ਤੋਂ ਪਹਿਲਾਂ ਜਦੋਂ ਤਾਲਿਬਾਨ ਨਵੰਬਰ 2001 ਵਿਚ ਕਾਬੁਲ ਦੀ ਸੱਤਾ ਤੋਂ ਬੇਦਖ਼ਲ ਹੋਇਆ ਸੀ, ਉਦੋਂ ਉਸਨੇ ਸਿਰਫ਼ 5 ਵਰ੍ਹੇ ਸ਼ਾਸਨ ਕੀਤਾ ਸੀ, ਪਰ ਬੀਤੇ 20 ਸਾਲਾਂ ਵਿਚ ਉਸਨੇ ਉਹ ਤਾਕਤ ਹਾਸਲ ਕੀਤੀ, ਜਿਸਨੇ ਅਮਰੀਕਾ ਨੂੰ ਉਸਦੀ ਸਭ ਤੋਂ ਲੰਬੀ ਜੰਗ ਵਿਚ ਹਰਾ ਦਿੱਤਾ ਅਤੇ 80 ਅਰਬ ਡਾਲਰ ਦੀ ਟਰੇਨਿੰਗ ਅਤੇ ਉਪਕਰਣ ਲੈਣ ਵਾਲੇ ਅਫ਼ਗਾਨਿਸਤਾਨ ’ਤੇ ਕਾਬਿਜ਼ ਹੋ ਗਿਆ। ਮਈ 2020 ਦੀ ਇਕ ਰਿਪੋਰਟ ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਅਨੁਮਾਨ ਲਗਾਇਆ ਕਿ ਕੁਲ ਮਿਲਾਕੇ ਤਾਲਿਬਾਨ ਦਾ ਸਾਲਾਨਾ ਸੰਯੁਕਤ ਮਾਲੀਆ 3000 ਲੱਖ ਡਾਲਰ (30 ਕਰੋੜ) ਤੋਂ ਲੈ ਕੇ 1.5 ਅਰਬ ਡਾਲਰ ਪ੍ਰਤੀ ਸਾਲ ਹੈ, ਜਦਕਿ 2019 ਦੇ ਅੰਕੜੇ ਘੱਟ ਸਨ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਤਾਲਿਬਾਨ ਨੇ ਸੀਮਤ ਸੋਮਿਆਂ ਦਾ ਪ੍ਰਭਾਵੀ ਢੰਗ ਅਤੇ ਕੁਸ਼ਲਤਾ ਨਾਲ ਉਪਯੋਗ ਕੀਤਾ ਜਿਸ ਕਾਰਨ ਉਸਨੂੰ ਨਕਦੀ ਦਾ ਸੰਕਟ ਨਹੀਂ ਝੱਲਣਾ ਪਿਆ।

ਇਹ ਵੀ ਪੜ੍ਹੋ: ਕਾਬੁਲ ਤੋਂ ਭਾਰਤ ਆ ਰਹੇ ਹਨ ਸਿੱਖ ਅਤੇ ਹਿੰਦੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਸਰੂਪ ਲਿਆ ਰਹੇ ਨੇ ਨਾਲ

ਨਾਜਾਇਜ਼ ਮਾਈਨਿੰਗ ਅਤੇ ਬਰਾਮਦ ਨਾਲ ਤਾਲਿਬਾਨ ਹੋਇਆ ਫ਼ੌਜੀ ਸ਼ਕਤੀ ਵਿਚ ਆਤਮਨਿਰਭਰ
ਰੇਡੀਓ ਫ੍ਰੀ ਯੂਰਪ ਦੀ ਇਕ ਗੁਪਤ ਰਿਪੋਰਟ ਦੀ ਮੰਨੀਏ ਤਾਂ 2020 ਤੱਕ ਤਾਲਿਬਾਨ ਨੇ ਵਿੱਤੀ ਅਤੇ ਫੌਜੀ ਸ਼ਕਤੀ ਵਿਚ ਆਤਮਨਿਰਭਰਤਾ ਹਾਸਲ ਕਰ ਲਈ ਹੈ। ਆਪਣੇ ਵਿਦਰੋਹ ਨੂੰ ਫਾਈਨਾਂਸ ਕਰਨ ਲਈ ਉਸਨੂੰ ਦੂਸਰੇ ਦੇਸ਼ਾਂ ਦੀਆਂ ਸਰਕਾਰਾਂ ਜਾਂ ਲੋਕਾਂ ਦੀ ਲੋੜ ਨਹੀਂ ਸੀ। ਨਾਜਾਇਜ਼ ਨਸ਼ੀਲੀਆਂ ਦਵਾਈਆਂ ਦੇ ਵਪਾਰ ਤੋਂ ਇਲਾਵਾ ਤਾਲਿਬਾਨ ਦੇ ਸੰਸਥਾਪਕ ਮੁੱਲਾ ਮੁਹੰਮਦ ਉਮਰ ਦੇ ਬੇਟੇ ਮੁੱਲਾ ਮੁਹੰਮਦ ਯਾਕੂਬ ਦੀ ਦੇਖਰੇਖ ਵਿਚ ਇਕ ਪ੍ਰਭਾਵਸ਼ਾਲੀ ਵਿਅਕਤੀ ਜਿਸਦੇ ਨਵੀਂ ਸਰਕਾਰ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਉਮੀਦ ਹੈ, ਨੇ ਹਾਲ ਦੇ ਸਾਲਾਂ ਵਿਚ ਨਾਜਾਇਜ਼ ਮਾਈਨਿੰਗ ਅਤੇ ਬਰਾਮਦ ਤੋਂ ਲਾਭ ਲੈ ਕੇ ਵਿੱਤੀ ਸ਼ਕਤੀ ਦਾ ਵਿਸਤਾਰ ਕੀਤਾ ਹੈ।

ਅਨੁਮਾਨ ਲਗਾਇਆ ਗਿਆ ਹੈ ਕਿ ਮਾਰਚ 2020 ਤੱਕ ਤਾਲਿਬਾਨ 1.6 ਅਰਬ ਡਾਲਰ ਕਮਾ ਚੁੱਕਾ ਸੀ, ਇਸ ਵਿਚ 416 ਮਿਲੀਅਨ ਡਾਲਰ ਡਰੱਗ ਵਪਾਰ, 450 ਮਿਲੀਅਨ ਡਾਲਰ ਕੱਚਾ ਲੋਹਾ, ਸੰਗਮਰਮਰ, ਤਾਂਬਾ, ਸੋਨਾ, ਜਸਤਾ ਅਤੇ ਦੁਰਲੱਭ ਖਣਿਜ ਧਾਤਾਂ ਦੇ ਨਾਜਾਇਜ਼ ਮਾਈਨਿੰਗ ਨਾਲ, 160 ਮਿਲੀਅਨ ਡਾਲਰ ਰਾਜਮਾਰਗਾਂ ’ਤੇ ਲੁੱਟ-ਖੋਹ ਨਾਲ ਅਤੇ 240 ਮਿਲੀਅਨ ਡਾਲਰਕ ਉਸਨੂੰ ਫਾਰਸ ਦੀ ਖਾੜੀ ਦੇ ਦੇਸ਼ਾਂ ਤੋਂ ਦਾਨ ਵਿਚ ਮਿਲੇ। ਉਸਨੇ 240 ਮਿਲੀਅਨ ਡਾਲਰ ਦੀ ਖਪਤਕਾਰ ਵਸਤੂਆਂ ਦੀ ਦਰਾਮਦ ਅਤੇ ਬਰਾਮਦ ਕੀਤੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤਾਲਿਬਾਨ ਦੀਆਂ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿਚ 80 ਮਿਲੀਅਨ ਡਾਲਰ ਦੀਆਂ ਜਾਇਦਾਦਾਂ ਹਨ।

ਇਹ ਵੀ ਪੜ੍ਹੋ: ਕੈਨੇਡਾ 'ਚ ਵਾਪਰਿਆ ਭਿਆਨਕ ਹਾਦਸਾ, ਪੰਜਾਬੀ ਮੂਲ ਦੇ ਨੌਜਵਾਨ ਸਮੇਤ 3 ਹਾਕੀ ਖਿਡਾਰੀਆਂ ਦੀ ਮੌਤ

ਧਨ ਦੇ ਮੁੱਢਲੇ ਸੋਮੇ ਨਸ਼ੀਲੀਆਂ ਦਵਾਈਆਂ ਦਾ ਵਪਾਰ
ਯੂ. ਐੱਨ. ਐੱਸ. ਸੀ. ਦੀ ਰਿਪੋਰਟ ਮੁਤਾਬਕ ਤਾਲਿਬਾਨ ਦੇ ਧਨ ਦੇ ਮੁੱਢਲੇ ਸੋਮੇ ਨਸ਼ੀਲੀਆਂ ਦਵਾਈਆਂ ਦਾ ਵਪਾਰ ਰਿਹਾ ਹੈ। ਹਾਲ ਦੇ ਸਾਲਾਂ ਵਿਚ ‘ਅਫੀਮ ਦੀ ਖੇਤੀ ਅਤੇ ਮਾਲੀਆ ਵਿਚ ਕਮੀ, ਸਹਾਇਤਾ ਅਤੇ ਵਿਕਾਸ ਪ੍ਰਾਜੈਕਟਾਂ ਤੋਂ ਮਾਲੀਆ ਦੀ ਕਮੀ ਅਤੇ ‘ਸ਼ਾਸਨ’ ਅਤੇ ਪ੍ਰਾਜੈਕਟਾਂ ’ਤੇ ਖ਼ਰਚ ਵਿਚ ਵਾਧੇ’ ਦੇ ਕਾਰਨ ਉਨ੍ਹਾਂ ਦੀ ਆਮਦਨ ਵਿਚ ਕਮੀ ਆਈ ਹੈ। ਦੂਸਰੇ ਪਾਸੇ ਹੈਰੋਇਨ ਦੇ ਬੰਪਰ ਉਤਪਾਦਨ ਤੋਂ ਇਲਾਵਾ ਅਫ਼ਗਾਨਿਸਤਾਨ ਵਿਚ ਮੈਥਮਫੇਟਾਮਾਈਨ ਦੀ ਨਵੀਂ ਡਰੱਗ ਇੰਡਸਟਰੀ ਫਲ-ਫੁੱਲ ਰਹੀ ਹੈ। ਰਿਪੋਰਟ ਦੇ ਮੁਤਾਬਕ ਮੈਥਮਫੇਟਾਮਾਈਨ ’ਤੇ ਯੂ. ਐੱਨ. ਓ. ਡੀ. ਸੀ. ਵਲੋਂ ਪਹਿਲੀ ਵਾਰ 2014 ਵਿਚ ਪਾਬੰਦੀ ਲਗਾਈ ਗਈ ਅਤੇ ਫਿਰ 2019 ਵਿਚ।

ਰਿਪੋਰਟ ਵਿਚ ਮੈਥਮਫੇਟਾਮਾਈਨ ਨੂੰ ਹੈਰੋਇਨ ਦੇ ਮੁਕਾਬਲੇ ਵਿਚ ਜ਼ਿਆਦਾ ਲਾਭਦਾਇਕ ਦੱਸਿਆ ਗਿਆ, ਕਿਉਂਕਿ ਇਸ ਦੀ ਸਮੱਗਰੀ ਘੱਟ ਲਾਗਤ ਵਾਲੀ ਹੈ ਅਤੇ ਇਸਦੇ ਲਈ ਵੱਡੀਆਂ ਪ੍ਰਯੋਗਸ਼ਾਲਾਵਾਂ ਦੀ ਲੋੜ ਨਹੀਂ ਹੈ। ਫਰਾਹਹ ਅਤੇ ਨਿਮਰੂਜ ਸੂਬੇ ਵਿਚ 60 ਫ਼ੀਸਦੀ ਮੈਥਮਫੇਟਾਮਾਈਨ ਲੈਬ ਦਾ ਸਬੰਧ ਤਾਲਿਬਾਨ ਨਾਲ ਹੈ ਅਤੇ ਉਹ ਪਾਕਿ ਸਰਹੱਦ ਨਾਲ ਲਗਾਤਾਰ ਕਤਲੇਆਮ ਦੇਦ 8 ਦੱਖਣੀ ਜ਼ਿਲ੍ਹਿਆਂ ਤੱਕ ਹੈਹੋਇਨ ਦੀ ਸਮੱਗਲਿੰਗ ਅਤੇ ਉਸ ’ਤੇ ਟੈਕਸ ਵਸੂਲੀ ਤੋਂ ਆਮਦਨ ਪ੍ਰਾਪਤ ਕਰ ਰਿਹਾ ਹੈ।

ਇਹ ਵੀ ਪੜ੍ਹੋ: ਗੁਰਦੁਆਰਾ ਕਰਤੇ ਪਰਵਾਨ ਸਾਹਿਬ ਕਾਬੁਲ 'ਚ ਫਸੇ 260 ਸਿੱਖਾਂ ਨੇ ਲਾਈ ਮਦਦ ਦੀ ਗੁਹਾਰ

ਤਾਲਿਬਾਨ ਦੇ ਹੱਥ ਲੱਗੀ ਅਮਰੀਕਾ ਦੀ ਫ਼ੌਜੀ ਜਾਇਦਾਦ
ਤਾਲਿਬਾਨ ਦੇ ਹੱਥਾਂ ਵਿਚ ਕਿੰਨੀ ਅਮਰੀਕੀ ਫ਼ੌਜੀ ਜਾਇਦਾਦ ਹੈ, ਇਸਦਾ ਕੋਈ ਅੰਕੜਾ ਮੁਹੱਈਆ ਨਹੀਂ ਹੈ ਪਰ 2017 ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2003 ਅਤੇ 2016 ਵਿਚਾਲੇ ਅਮਰੀਕਾ ਨੇ ਅਫ਼ਗਾਨ ਬਲਾਂ ਲਈ 75898 ਵਾਹਨਾਂ, 599690 ਹਥਿਆਰਾਂ, 208 ਜਹਾਜ਼ਾਂ ਅਤੇ ਖੁਫ਼ੀਆ 16191 ਨਿਗਰਾਨੀ ਅਤੇ ਟੋਹੀ ਉਪਕਰਣਾਂ ਨਾਲ ਫਾਈਨਾਂਸ ਕੀਤਾ। ਪਿਛਲੇ ਕੁਝ ਸਾਲਾਂ ਵਿਚ ਅਫਗਾਨ ਬਲਾਂ ਵਿਚ ਅਫ਼ਗਾਨ ਬਲਾਂ ਨੂੰ 7000 ਮਸ਼ੀਨਗਨ, 4700 ਹਮਵੀਜ ਅਤੇ 20000 ਤੋਂ ਜ਼ਿਆਦਾ ਹੱਥਗੋਲੇ ਦਿੱਤੇ ਗਏ ਹਨ। ਸਿਗਾਰ ਦੀ ਜੁਲਾਈ ਤ੍ਰਿਮਾਸਿਕ ਰਿਪੋਰਟ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਅਫ਼ਗਾਨ ਹਵਾਈ ਫ਼ੌਜ ਕੋਲ ਕੁਲ 167 ਜਹਾਜ਼ ਸਨ, ਜਿਸ ਵਿਚ ਜੈੱਟ ਅਤੇ ਹੈਲੀਕਾਪਟਰ ਸ਼ਾਮਲ ਸਨ। ਇਨ੍ਹਾਂ ਵਿਚ 23ਏ-19 ਜਹਾਜ਼, 10ਏ. ਸੀ-208 ਜਹਾਜ਼, 23ਸੀ-208 ਜਹਾਜ਼ ਸ਼ਾਮਲ ਸਨ ਅਤੇ 3ਸੀ-130 ਜਹਾਜ਼, 32 ਐੱਮ. ਆਈ.-17 ਹੈਲੀਕਾਪਟਰ, 43 ਐੱਮ. ਡੀ-530 ਹੈਲੀਕਾਪਟਰ ਅਤੇ 3 3 ਯੂ. ਐੱਚ.-60 ਹੈਲੀਕਾਪਟਰ ਸ਼ਾਮਲ ਹਨ।

17 ਅਗਸਤ ਨੂੰ ਤਾਲਿਬਾਨ ਦੇ ਕਾਬੁਲ ’ਤੇ ਕੰਟਰੋਲ ਕਰਨ ਦੇ 2 ਦਿਨ ਬਾਅਦ ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲਿਵਨ ਨੇ ਕਿਹਾ ਕਿ ਸਾਡੇ ਕੋਲ ਪੂਰੀ ਤਸਵੀਰ ਨਹੀਂ ਹੈ ਪਰ ਯਕੀਨੀ ਤੌਰ ’ਤੇ ਇਹ ਰੱਖਿਆ ਸਮੱਗਰੀ ਤਾਲਿਬਾਨ ਦੇ ਹੱਥਾਂ ਵਿਚ ਪੈ ਗਈ ਹੈ। ਆਧੁਨਿਕ ਹਥਿਆਰ ਅਤੇ ਫੌਜੀ ਰਣਨੀਤੀ ਵਿਚ ਮਾਹਿਰਤਾ ਵਾਲੇ ਸੰਘਰਸ਼ ਵਿਸ਼ਲੇਸ਼ਕ ਜਿਨ੍ਹਾਂ ਨੇ ਜੈਨਸ, ਬੈਲਿੰਗਕੈਟ ਅਤੇ ਐੱਨ. ਕੇ. ਨਿਊਜ਼ ਵਰਗੀਆਂ ਵੈੱਬਸਾਈਟਾਂ ਅਤੇ 7 ਬੋਈਂਗ ਇੰਸਿਟੂ ਸਕੈਨਈਗਲ ਮਨੁੱਖੀ ਰਹਿਤ ਵਾਹਨ ਹਨ ਜੋ ਪਹਿਲਾਂ ਅਫਗਾਨ ਬਲਾਂ ਕੋਲ ਸਨ। ਇਸਦੇ ਇਲਾਵਾ ਉਨ੍ਹਾਂ ਦੇ ਮੁਤਾਬਕ ਜੂਨ ਅਤੇ 14 ਅਗਸਤ ਵਿਚਾਲੇ ਤਾਲਿਬਾਨ ਨੇ 12 ਟੈਂਕ, 51 ਬਖ਼ਤਰਬੰਦ ਲੜਾਕੂ ਵਾਹਨ, 61 ਤੋਪਖਾਨੇ ਅਤੇ ਮੋਰਟਾਰ, 8 ਐਂਟੀ ਏਅਰਕ੍ਰਾਫਟ ਬੰਦੂਕਾਂ ਅਤੇ 1,980 ਟਰੱਕਾਂ, ਜੀਪਾਂ ਅਤੇ ਵਾਹਨਾਂ ’ਤੇ ਕਬਜ਼ਾ ਕਰ ਲਿਆ ਜਿਸ ਵਿਚ 700 ਤੋਂ ਜ਼ਿਆਦਾ ਹਮਵੀਜ ਸ਼ਾਮਲ ਹਨ।

ਇਹ ਵੀ ਪੜ੍ਹੋ: ਤਾਲਿਬਾਨ ਨੇ ਕਿਹਾ- ਅਸ਼ਰਫ ਗਨੀ, ਸਾਲੇਹ ਅਤੇ ਸੁਰੱਖਿਆ ਸਲਾਹਕਾਰ ਨੂੰ ਕੀਤਾ ਮੁਆਫ਼, ਤਿੰਨੋਂ ਪਰਤ ਸਕਦੇ ਨੇ ਦੇਸ਼

ਲੜਾਈ ਲਈ ਜੁਟਾ ਰੱਖੇ ਸਨ ਲੋੜ ਨਾਲੋਂ ਜ਼ਿਆਦਾ ਹਥਿਆਰ
ਅਜਿਹਾ ਪ੍ਰਤੀਤ ਹੁੰਦਾ ਹੈ ਕਿ ਤਾਲਿਬਾਨ ਕੋਲ ਅਫ਼ਗਾਨ ਅਤੇ ਅਮਰੀਕੀ ਫ਼ੌਜ ਨਾਲ ਲੜਨ ਲਈ ਹਥਿਆਰ ਦੀ ਕੋਈ ਕਮੀ ਨਹੀਂ ਸੀ। ਪਾਕਿਸਤਾਨ ਤੋਂ ਸਮਰਥਨ ਹਮੇਸ਼ਾ ਮਹੱਤਵਪੂਰਨ ਰਿਹਾ ਹੈ, ਪਰ ਤਾਲਿਬਾਨ ਹਥਿਆਰਾਂ ਅਤੇ ਗੋਲਾ-ਬਾਰੂਦ ਦੇ ਕਿਸੇ ਇਕ ਸੋਮੇ ’ਤੇ ਨਿਰਭਰ ਨਹੀਂ ਸੀ। ਗ੍ਰੇਚੇਨ ਪੀਟਰਸ, ਸਟੀਵ ਕੋਲ ਅਤੇ ਹੋਰ ਇਨ੍ਹਾਂ ਵਰਗੇ ਪੱਤਰਕਾਰਾਂ ਨੇ ਸਿੱਧੇ ਅਤੇ ਹੱਕਾਨੀ ਨੈੱਟਵਰਕ ਰਾਹੀਂ ਵਾਰ-ਵਾਰ ਤਾਲਿਬਾਨ ਨੂੰ ਆਈ. ਐੱਸ. ਆਈ. ਅਤੇ ਪਾਕਿਸਤਾਨ ਫੌਜ ਦੇ ਸਮਰਥਨ ਵੱਲ ਇਸ਼ਾਰਾ ਕੀਤਾ ਹੈ। ਤਾਲਿਬਾਨ ਦਾ ਪਾਕਿਸਤਾਨ ਦੇ ਕਬਾਇਲੀ ਖੇਤਰਾਂ ਅਤੇ ਅਫ਼ਗਾਨਿਸਤਾਨ ਵਿਚ ਵਿਸ਼ਾਲ ਇਸਲਾਮੀ ਮਾਫ਼ੀਆ ਹੈ ਅਤੇ ਖਾੜੀ ਅਤੇ ਅਰਬ ਦੇਸ਼ਾਂ ਨਾਲ ਉਸਦੇ ਵਿਸ਼ਾਲ ਕਾਰੋਬਾਰ ਹਨ।

ਅਮਰੀਕੀ ਨੇਤਾ ਅਤੇ ਜਨਰਲ ਖੁੱਲ੍ਹੇ ਤੌਰ ’ਤੇ ਪਾਕਿਸਤਾਨ ’ਤੇ ਤਾਲਿਬਾਨ ਦੇ ਖ਼ਿਲਾਫ਼ ਫੰਡ ਦਾ ਇਸਤੇਮਾਲ ਕਰਨ ਦਾ ਦੋਸ਼ ਲਗਾਉਂਦੇ ਰਹੇ ਹਨ। ਇਹੋ ਨਹੀਂ ਅਮਰੀਕਾ ਨੇ ਰੂਸ ’ਤੇ ਤਾਲਿਬਾਨ ਦਾ ਸਮਰਥਨ ਕਰਨ ਦਾ ਵੀ ਦੋਸ਼ ਲਗਾਇਆ ਹੈ। ਬਹਰਹਾਲ, ਹੁਣ ਕੋਈ ਕੁਝ ਵੀ ਕਹੇ ਗੇਮ ਪਲਟ ਕੇ ਤਾਲਿਬਾਨ ਦੇ ਹੱਥ ਵਿਚ ਚਲੀ ਗਈ ਹੈ। ਦੁਨੀਆ ਦੀਆਂ ਨਜ਼ਰਾਂ ਉਸ ’ਤੇ ਟਿਕੀਆਂ ਹੋਈਆਂ ਹਨ, ਤਾਲਿਬਾਨੀ ਰਾਸ਼ਟਰਪਤੀ ਬਣਨ ਤੋਂ ਬਾਅਦ ਹੀ ਤਸਵੀਰ ਸਾਫ਼ ਹੋ ਸਕੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News