ਅਫ਼ਗ਼ਾਨਿਸਤਾਨ ''ਚ ਤਾਲੀਬਾਨ ਸਰਕਾਰ ਨੂੰ ਮਾਨਤਾ ! ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਰੂਸ
Saturday, Jul 05, 2025 - 09:54 AM (IST)

ਇੰਟਰਨੈਸ਼ਨਲ ਡੈਸਕ- ਅਫਗਾਨਿਸਤਾਨ ਵਿਚ ਤਾਲਿਬਾਨ ਦੀ ਸੱਤਾ ਨੂੰ ਰੂਸ ਨੇ ਅਧਿਕਾਰਤ ਮਾਨਤਾ ਦੇ ਦਿੱਤੀ ਹੈ। ਅਜਿਹਾ ਕਰਨ ਵਾਲਾ ਰੂਸ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਇਹ ਐਲਾਨ ਵੀਰਵਾਰ ਨੂੰ ਕਾਬੁਲ ਵਿਚ ਅਫਗਾਨ ਵਿਦੇਸ਼ ਮੰਤਰੀ ਆਮਿਰ ਖਾਨ ਮੁਤਾਕੀ ਅਤੇ ਅਫਗਾਨਿਸਤਾਨ ਵਿਚ ਰੂਸ ਦੇ ਰਾਜਦੂਤ ਦਿਮਤਰੀ ਝਿਰਨੋਵ ਵਿਚਾਲੇ ਹੋਈ ਬੈਠਕ ਤੋਂ ਬਾਅਦ ਕੀਤੀ ਗਿਆ।
ਇਹ ਵੀ ਪੜ੍ਹੋ- ਭਾਰਤ ਦੇ 'ਦੋਸਤ' ਦਾ ਇਕ ਹੋਰ ਝਟਕਾ ! ਪਾਕਿਸਤਾਨ ਨਾਲ ਕੀਤੀ ਇਹ ਵੱਡੀ ਡੀਲ
ਤਾਲਿਬਾਨ ਸਰਕਾਰ ਨੇ ਰੂਸ ਦੇ ਕਦਮ ਨੂੰ ਬਹਾਦਰੀ ਭਰਿਆ ਫੈਸਲਾ ਦੱਸਿਆ। ਮੁਤਾਕੀ ਨੇ ਮੀਟਿੰਗ ਤੋਂ ਬਾਅਦ ਜਾਰੀ ਇਕ ਵੀਡੀਓ ਬਿਆਨ ਵਿਚ ਕਿਹਾ ਕਿ ਇਹ ਦਲੇਰਾਨਾ ਫੈਸਲਾ ਦੂਜਿਆਂ ਲਈ ਇਕ ਮਿਸਾਲ ਬਣ ਜਾਵੇਗਾ। ਹੁਣ ਮਾਨਤਾ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਜਿਸ 'ਚ ਰੂਸ ਸਭ ਤੋਂ ਅੱਗੇ ਰਿਹਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e