ਅਮਰੁੱਲਾ ਸਾਲੇਹ ਦੇ ਇਕ ਟਵੀਟ ਨਾਲ ਘਬਰਾਇਆ ਤਾਲਿਬਾਨ, ਪੰਜਸ਼ੀਰ ’ਚ ਬਲਾਕ ਕੀਤਾ ਇੰਟਰਨੈੱਟ
Monday, Aug 30, 2021 - 11:48 AM (IST)
ਕਾਬੁਲ- ਅਫਗਾਨਿਸਤਾਨ ’ਤੇ ਤਾਲਿਬਾਨ ਨੂੰ ਕਬਜ਼ਾ ਕੀਤੇ 2 ਹਫਤੇ ਬੀਤ ਚੁੱਕੇ ਹਨ ਪਰ ਹੁਣ ਤਕ ਇੱਥੋਂ ਦੇ ਪੰਜਸ਼ੀਰ ’ਤੇ ਉਹ ਕਬਜ਼ਾ ਨਹੀਂ ਕਰ ਸਕਿਆ। ਪੰਜਸ਼ੀਰ ਤੋਂ ਪਰੇਸ਼ਾਨ ਤਾਲਿਬਾਨ ਨੇ ਐਤਵਾਰ ਨੂੰ ਪੰਜਸ਼ੀਰ ਘਾਟੀ ’ਚ ਇੰਟਰਨੈੱਟ ਬੰਦ ਕਰਵਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਨੇ ਪੰਜਸ਼ੀਰ ’ਚ ਇੰਟਰਨੈੱਟ ’ਤੇ ਇਸ ਲਈ ਰੋਕ ਲਾਈ ਤਾਂ ਜੋ ਅਫਗਾਨਿਸਤਾਨ ਦੇ ਉਪ-ਰਾਸ਼ਟਰਪਤੀ ਰਹੇ ਅਮਰੁੱਲਾ ਸਾਲੇਹ ਕੋਈ ਟਵੀਟ ਨਾ ਕਰ ਸਕਣ।
ਸਾਲੇਹ ਟਵਿਟਰ ’ਤੇ ਲਗਾਤਾਰ ਸਰਗਰਮ ਹਨ ਅਤੇ ਤਾਲਿਬਾਨ ਦੇ ਵਿਰੋਧ ’ਚ ਟਵੀਟ ਕਰ ਰਹੇ ਹਨ। ਉਨ੍ਹਾਂ ਸ਼ਨੀਵਾਰ ਟਵੀਟ ਕੀਤਾ ਸੀ–‘ਰੈਜ਼ਿਸਟੈਂਸ’ ਜਿਸ ਤੋਂ ਭਾਵ ਹੈ ਵਿਰੋਧ। ਸਾਲੇਹ ਤੇ ਅਫਗਾਨੀ ਕਮਾਂਡਰ ਅਹਿਮਦ ਸ਼ਾਹ ਮਸੂਦ ਦੇ ਬੇਟੇ ਅਹਿਮਦ ਮਸੂਦ ਪੰਜਸ਼ੀਰ ਘਾਟੀ ਵਿਚ ਹੀ ਮੌਜੂਦ ਹਨ ਅਤੇ ਉੱਥੋਂ ਹੀ ਤਾਲਿਬਾਨੀਆਂ ਨੂੰ ਲਲਕਾਰ ਰਹੇ ਹਨ। ਉਨ੍ਹਾਂ ਤੋਂ ਇਲਾਵਾ ਕਈ ਤਾਲਿਬਨ ਵਿਰੋਧੀ ਵੀ ਪੰਜਸ਼ੀਰ ਵਿਚ ਇਕੱਠੇ ਹੋਏ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਤਾਲਿਬਾਨ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਲੜਾਕੇ ਪੰਜਸ਼ੀਰ ਵਿਚ ਦਾਖਲ ਹੋ ਗਏ ਹਨ ਪਰ ਅਹਿਮਦ ਮਸੂਦ ਨੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਸੀ।