ਤਾਲਿਬਾਨ ਦੇ ਕੈਬਨਿਟ ਵਿਸਤਾਰ ’ਚ 27 ਨਵੇਂ ਲੜਾਕੇ ਸ਼ਾਮਲ, ਔਰਤਾਂ ਨੂੰ ਇਸ ਵਾਰ ਵੀ ਨਹੀਂ ਮਿਲੀ ਜਗ੍ਹਾ

Wednesday, Nov 24, 2021 - 09:31 AM (IST)

ਕਾਬੁਲ (ਏ. ਐੱਨ. ਆਈ.)- ਤਾਲਿਬਾਨ ਨੇ ਮੰਗਲਵਾਰ ਨੂੰ ਕੈਬਨਿਟ 'ਚ ਵਿਸਤਾਰ ਕੀਤਾ, ਜਿਸ ਵਿਚ 27 ਨਵੇਂ ਲੜਾਕਿਆਂ ਨੂੰ ਸ਼ਾਮਲ ਕੀਤਾ ਗਿਆ। ਹਾਲਾਂਕਿ ਕਾਰਜਵਾਹਕ ਸਰਕਾਰ ਵਿਚ ਔਰਤਾਂ ਨੂੰ ਇਸ ਵਾਰ ਵੀ ਪ੍ਰਤੀਨਿਧਤਾ ਨਹੀਂ ਦਿੱਤੀ ਗਈ। ਅੰਤਰਿਮ ਸਰਕਾਰ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਨਿਯੁਕਤੀਆਂ ਤਾਲਿਬਾਨ ਦੇ ਸਰਵਉੱਚ ਨੇਤਾ ਮੁੱਲਾ ਹੈਬਤੁੱਲਾ ਅਖੁੰਦਜਾਦਾ ਦੇ ਹੁਕਮਾਂ ’ਤੇ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਮੰਤਰੀਆਂ ਅਤੇ ਉਪ ਮੰਤਰੀਆਂ ਸਮੇਤ 2 ਦਰਜਨ ਤੋਂ ਜ਼ਿਆਦਾ ਉੱਚ ਪੱਧਰੀ ਅਧਿਕਾਰੀਆਂ ਦੇ ਨਾਂ ਹਨ।

ਇਹ ਵੀ ਪੜ੍ਹੋ : ਇਮਰਾਨ ਖ਼ਾਨ ਦਾ ਵੱਡਾ ਫ਼ੈਸਲਾ,ਹੁਣ ਪਾਕਿ ਜ਼ਰੀਏ ਅਫ਼ਗਾਨਿਸਤਾਨ ਨੂੰ ਕਣਕ ਭੇਜ ਸਕੇਗਾ ਭਾਰਤ

ਨੰਗਰਹਾਰ ਵਿਚ ਆਈ. ਐੱਸ. ਦੇ 100 ਅੱਤਵਾਦੀਆਂ ਨੇ ਕੀਤਾ ਸਮਰਪਣ
ਚੀਨ ਦੀ ਇਕ ਖੁਫੀਆ ਏਜੰਸੀ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਜਲਾਲਾਬਾਦ ਦੇ ਨੰਗਰਹਾਰ ਵਿਚ ਮੰਗਲਵਾਰ ਨੂੰ ਇਸਲਾਮਿਕ ਸਟੇਟ (ਆਈ. ਐੱਸ.) ਦੇ 100 ਤੋਂ ਜ਼ਿਆਦਾ ਅੱਤਵਾਦੀਆਂ ਨੇ ਸਮਰਪਣ ਕਰ ਦਿੱਤਾ। ਇਹ ਅੱਤਵਾਦੀ ਦਾਰਾ, ਚਪਾਰਹਾਰ, ਕੋਟ ਤੇ ਖੋਗੀਯਾਨੀ ਜ਼ਿਲਿਆਂ ਵਿਚ ਸਰਗਰਮ ਸਨ।

ਇਹ ਵੀ ਪੜ੍ਹੋ : ਅਭਿਨੰਦਨ ਵਰਧਮਾਨ ਨੂੰ ਵੀਰ ਚੱਕਰ ਨਾਲ ਸਨਮਾਨਤ ਕਰਨ ’ਤੇ ਪਾਕਿ ਨੂੰ ਲੱਗੀਆਂ ਮਿਰਚਾਂ

ਅੰਤਰਿਮ ਕੈਬਨਿਟ ਵਿਚ ਨਵੇਂ ਨਾਂ

  • ਮੌਲਵੀ ਸ਼ਹਾਬੁਦੀਨ ਦੇਲਾਵਰ, ਖਾਨ ਅਤੇ ਪੈਟਰੋਲੀਅਮ ਦੇ ਕਾਰਜਵਾਹਕ ਮੰਤਰੀ।
  • ਹਾਜੀ ਮੁੱਲਾ ਮੁਹੰਮਦ ਏਸਾ ਅਖੁੰਦ, ਖਾਨ ਅਤੇ ਪੈਟਰੋਲੀਅਮ ਉਪ ਮੰਤਰੀ।
  • ਬਿਪਦਾ ਪ੍ਰਬੰਧਨ ਦੇ ਕਾਰਜਵਾਰਕ ਮੰਤਰੀ ਮੁੱਲਾ ਮੁਹੰਮਦ ਅੱਬਾਸ ਅਖੁੰਦ।
  • ਬਿਪਦਾ ਪ੍ਰਬੰਧਨ ਉਪ ਮੰਤਰੀ ਮੌਲਵੀ ਸ਼ਰਫੁਦੀਨ।
  • ਬਿਪਦਾ ਪ੍ਰਬੰਧਨ ਉਪ ਮੰਤਰੀ ਮੌਲਵੀ ਇਨਾਯਤੁੱਲਾਹ।
  • ਮੌਲਵੀ ਹਮਦੁੱਲਾ ਜਾਹਿਦ, ਖਰੀਦ ਨਿਰਦੇਸ਼ਕ।
  • ਖਰੀਦ ਦੇ ਉਪ ਨਿਰਦੇਸ਼ਕ ਸ਼ੇਖ ਅਬੁਦੱਲ ਰਹੀਮ।
  • ਮੌਲਵੀ ਕੁਦ੍ਰਤੁੱਲਾਹ ਜਮਾਲ, ਸੁਪਰੀਮ ਆਡਿਟ ਆਫਿਸ ਹੈੱਡ।
  • ਮੌਲਵੀ ਏਜਾਤੁੱਲਾਹ, ਸੁਪਰੀਮ ਆਡਿਟ ਆਫਿਸ ਦੇ ਉਪ ਪ੍ਰਮੁੱਖ।
  • ਜੇਲਾਂ ਦੇ ਕਾਰਜਵਾਹਕ ਨਿਰਦੇਸ਼ਕ ਮੌਲਵੀ ਮੁਹੰਮਦ ਯੂਸੇਫ ਮਸਤਰੀ।
  • ਜੇਲਾਂ ਦੇ ਉਪ ਨਿਰਦੇਸ਼ਕ ਮੁੱਲਾ ਹਬੀਬੁਲੱਹਾ ਫਾਜ਼ਲੀ।
  • ਮੌਲਵੀ ਕੇਰਾਮਾਤੁੱਲਾਹ ਅਖੁੰਦਜਾਦਾ, ਪ੍ਰਸ਼ਾਸਨਿਕ ਸੁਧਾਰ ਅਤੇ ਸਿਵਲ ਸੇਵਾ ਕਮਿਸ਼ਨ ਦੇ ਪ੍ਰਮੁੱਖ।
  • ਮੌਲਵੀ ਅਹਿਮਦ ਤਾਹਾ, ਸਰਹੱਦ ਅਤੇ ਆਦੀਵਾਸੀ ਮਾਮਲਿਆਂ ਦੇ ਉਪ ਮੰਤਰੀ।
  • ਮੌਲਵੀ ਗੁੱਲ ਜ਼ਰੀਨ, ਸਰਹੱਦ ਅਤੇ ਜਨਜਾਤੀ ਮਾਮਲਿਆਂ ਦੇ ਮੰਤਰਾਲਾ ਵਿਚ ਕੋਚੀ ਮਾਮਲਿਆਂ ਦੇ ਪ੍ਰਮੁੱਖ।
  • ਸ਼ਹੀਦ ਅਤੇ ਵਿਕਲਾਂਗ ਮਾਮਲਿਆਂ ਦੇ ਉਪ ਮੰਤਰੀ ਸ਼ੇਖ ਮੌਲਵੀ ਅਬਦੁੱਲ ਹਕੀਮ।
  • ਮੌਲਵੀ ਸਈਦ ਅਹਿਮਦ ਸ਼ਾਹਿਦਖੇਲ, ਉਪ ਸਿੱਖਿਆ ਮੰਤਰੀ।
  • ਮੌਲਵੀ ਅਬਦੁੱਲ ਰਹਿਮਾਨ ਹਲੀਮ, ਗ੍ਰਾਮੀਣ ਮੁੜ ਵਸੇਂਬਾ ਅਤੇ ਵਿਕਾਸ ਉਪ ਮੰਤਰੀ।
  • ਮੌਲਵੀ ਅਤੀਕੁੱਲਾਹ ਅਜੀਜੀ, ਸੂਚਨਾ ਅਤੇ ਸੰਸਕ੍ਰਿਤੀ ਮੰਤਰਾਲਾ ਵਿਚ ਵਿੱਤ ਅਤੇ ਪ੍ਰਸ਼ਾਸਨ ਦੇ ਉਪ ਮੰਤਰੀ।
  • ਸੂਚਨਾ ਅਤੇ ਸੰਸਕ੍ਰਿਤੀ ਮੰਤਰਾਲਾ ਵਿਚ ਯੁਵਾ ਮਾਮਲਿਆਂ ਦੇ ਉਪ ਮੰਤਰੀ ਮੁੱਲਾ ਫੈਜੁਲਾਹ ਅਖੁੰਦ।
  • ਕੰਧਾਰ ਹਵਾਈ ਅਡੇ ਦੇ ਪ੍ਰਮੁੱਖ ਮੌਲਵੀ ਫਤੁਲਾਹ ਮਨਸੂਰ।
  • ਫੌਜੀ ਅਦਾਲਤ ਦੇ ਕਾਰਜਕਾਰੀ ਕਮਾਂਡਰ ਮੁਹੰਮਦ ਇਸਮਾਈਲ।
  • ਕੰਧਾਰ ਵਿਚ ਅਲ-ਬਦਰ ਕੋਰ ਦੇ ਡਿਪਟੀ ਕਮਾਂਡਰ ਮੌਲਵੀ ਰਹੀਮੁੱਲਾ ਮਹਿਮੂਦ।
  • ਹੇਲਮੰਦ ਵਿਚ ਆਜਮ ਕੋਰ ਦੇ ਡਿਪਟੀ ਕਮਾਂਡਰ ਮੌਲਵੀ ਅਬਦੁੱਲ ਸਮਦ।
  • ਮੁੱਲਾ ਨਾਸਿਰ ਅਖੁੰਦ, ਉਪ ਵਿੱਤ ਮੰਤਰੀ।

ਵਿਦੇਸ਼ਾਂ ’ਚ ਨਵੇਂ ਰਾਜਦੂਤ ਨਿਯੁਕਤ ਕਰੇਗਾ ਤਾਲਿਬਾਨ
ਤਾਲਿਬਾਨ ਬੁਲਾਰੇ ਨੇ ਕਿਹਾ ਕਿ ਵਿਦੇਸ਼ਾਂ ਵਿਚ ਅਫ਼ਗਾਨਿਸਤਾਨ ਦੇ ਡਿਪਲੋਮੈਟ ਮਿਸ਼ਨ ’ਤੇ ਨਵੇਂ ਦੂਤਾਂ ਅਤੇ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਜਾਏਗਾ। ਇਸਲਾਮਿਕ ਅਮੀਰਾਤ ਦੇ ਉਪ ਬੁਲਾਰੇ ਇਨਾਮੁੱਲਾ ਸਾਮੰਗਨਾਈ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਵਿਦੇਸ਼ਾਂ ਵਿਚ ਅਫ਼ਗਾਨਿਸਤਾਨ ਦੇ ਜ਼ਿਆਦਾਤਰ ਡਿਪਲੋਮੈਟ ਮਿਸ਼ਨ ਪਿਛਲੀ ਸਰਕਾਰ ਵਲੋਂ ਨਿਯੁਕਤ ਦੂਤਾਂ ਵਲੋਂ ਚਲਾਏ ਜਾ ਰਹੇ ਹਨ। ਉਸਨੇ ਕਿਹਾ ਕਿ ਇਸਲਾਮੀ ਅਮੀਰਾਤ ਵਿਦੇਸ਼ਾਂ ਵਿਚ ਅਫ਼ਗਾਨਿਸਤਾਨ ਦੂਤਘਰਾਂ ਦੇ ਸੰਘਰਸ਼ ਵਿਚ ਹੈ।

ਇਹ ਵੀ ਪੜ੍ਹੋ : ਬੁਲਗਾਰੀਆ ’ਚ ਵਾਪਰਿਆ ਭਿਆਨਕ ਬੱਸ ਹਾਦਸਾ, 45 ਲੋਕਾਂ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News