ਤਾਲਿਬਾਨ ਦਾ ਫਰਮਾਨ : ਹੁਣ ਅਫਗਾਨਿਸਤਾਨ ''ਚ ਮੂੰਹ ਢਕ ਕੇ ਐਂਕਰਿੰਗ ਕਰਨਗੀਆਂ ਮਹਿਲਾਵਾਂ
Friday, May 20, 2022 - 02:09 AM (IST)
ਕਾਬੁਲ-ਅਫਗਾਨਿਸਤਾਨ 'ਚ ਤਾਲਿਬਾਨ ਸ਼ਾਸਕਾਂ ਨੇ ਟੀ.ਵੀ. ਚੈਨਲਾਂ 'ਤੇ ਕੰਮ ਕਰਨ ਵਾਲੀਆਂ ਸਾਰੀਆਂ ਮਹਿਲਾ ਐਂਕਰਾਂ ਨੂੰ ਪ੍ਰੋਗਰਾਮ ਦੇ ਪ੍ਰਸਾਰਣ ਦੌਰਾਨ ਆਪਣੇ ਮੂੰਹ ਢਕਣ ਦਾ ਹੁਕਮ ਦਿੱਤਾ ਹੈ। ਦੇਸ਼ ਦੇ ਸਭ ਤੋਂ ਵੱਡੇ ਮੀਡੀਆ ਅਦਾਰੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। 'ਟੋਲੋ ਨਿਊਜ਼' ਚੈਨਲ ਨੇ ਇਕ ਟਵੀਟ 'ਚ ਦੱਸਿਆ ਕਿ ਤਾਲਿਬਾਨ ਦੇ ਆਚਰਣ, ਨੈਤਿਕਤਾ ਮੰਤਰਾਲਾ, ਸੂਚਨਾ ਅਤੇ ਸੱਭਿਆਚਾਰ ਮੰਤਰਾਲਾ ਦੇ ਬਿਨਾਂ 'ਚ ਇਹ ਹੁਕਮ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ :- ਯੂਰਪ 'ਚ ਮੰਕੀਪਾਕਸ ਦਾ ਕਹਿਰ, ਸਪੇਨ 'ਚ 7 ਮਾਮਲੇ ਆਏ ਸਾਹਮਣੇ
ਚੈਨਲ ਮੁਤਾਬਕ, ਇਸ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਹੁਕਮ 'ਅੰਤਿਮ' ਹੈ ਅਤੇ ਇਸ 'ਚ 'ਕੋਈ ਬਦਲਾਅ ਨਹੀਂ ਕੀਤਾ ਜਾ ਸਕਦਾ।' ਇਹ ਬਿਆਨ 'ਟੋਲੋ ਨਿਊਜ਼' ਅਤੇ ਕਈ ਹੋਰ ਟੀ.ਵੀ. ਅਤੇ ਰੇਡੀਓ ਨੈੱਟਵਰਕ ਦੀ ਮਲਕੀਅਤ ਹੱਕ ਵਾਲੇ ਮੋਬੀ ਸਮੂਹ ਨੂੰ ਭੇਜਿਆ ਗਿਆ। ਟਵੀਟ 'ਚ ਕਿਹਾ ਗਿਆ ਹੈ ਕਿ ਇਸ ਹੁਕਮ ਨੂੰ ਅਫਗਾਨਿਸਤਾਨ ਦੇ ਹੋਰ ਮੀਡੀਆ ਅਦਾਰਿਆਂ 'ਚ ਵੀ ਲਾਗੂ ਕੀਤਾ ਜਾ ਰਿਹਾ ਹੈ। ਅਫਗਾਨਿਸਤਾਨ ਦੇ ਇਕ ਸਥਾਈ ਮੀਡੀਆ ਅਧਿਕਾਰੀ ਨੇ ਆਪਣੇ ਅਤੇ ਆਪਣੇ ਸਟੇਸ਼ਨ ਦੀ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੇ ਸਟੇਸ਼ਨ ਨੂੰ ਵੀ ਅਜਿਹਾ ਹੀ ਹੁਕਮ ਮਿਲਿਆ ਹੈ ਅਤੇ ਇਸ 'ਤੇ ਚਰਚਾ ਦੀ ਕੋਈ ਗੁੰਜ਼ਾਇਸ ਨਹੀਂ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਸਟੇਸ਼ਨ ਕੋਲ ਹੋਰ ਕੋਈ ਬਦਲ ਨਹੀਂ ਹੈ।
ਇਹ ਵੀ ਪੜ੍ਹੋ :- ਮੁੱਖ ਮੰਤਰੀ ਮਾਨ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਕੀਤੀ ਮਹੱਤਵਪੂਰਨ ਮੀਟਿੰਗ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ