ਤਾਲਿਬਾਨ ਨੇ ਅਫਗਾਨ ਸ਼ਾਂਤੀ ਪ੍ਰਕਿਰਿਆ ''ਤੇ ਕੀਤੀ ਚਰਚਾ

Friday, Jan 29, 2021 - 11:03 PM (IST)

ਮਾਸਕੋ-ਤਾਲਿਬਾਨ ਦੇ ਰਾਜਨੀਤਿਕ ਮੁਖੀ ਸ਼ੇਰ ਮੁਹੰਮਦ ਅੱਬਾਸ ਸਟਾਨੀਕਜਾਈ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਮਾਸਕੋ ਦਾ ਦੌਰਾ ਕਰ ਰਹੇ ਉਨ੍ਹਾਂ ਦੇ ਪ੍ਰਤੀਨਿਧੀਮੰਡਲ ਨੇ ਹਾਲ ਹੀ 'ਚ ਅਮਰੀਕਾ ਨਾਲ ਗੱਲਬਾਤ ਅਤੇ ਅਫਗਾਨ ਸ਼ਾਂਤੀ ਪ੍ਰਕਿਰਿਆ 'ਤੇ ਚਰਚਾ ਕੀਤੀ ਹੈ। ਸਟਾਨੀਕਜਾਈ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਸੰਮੇਲਨ 'ਚ ਕਿਹਾ ਕਿ ਅਸੀਂ ਅਫਗਾਨਿਸਤਾਨ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਲਈ ਇਥੇ ਆਏ ਹਾਂ, ਜਿਨ੍ਹਾਂ 'ਚ ਅਮਰੀਕੀ ਅਤੇ ਕਾਬੁਲ ਪ੍ਰਸ਼ਾਸਨ ਨਾਲ ਸਾਡੀ ਗੱਲਬਾਤ, ਮੌਜੂਦਾ ਸਮੇਂ 'ਚ ਜਾਰੀ ਸ਼ਾਂਤੀ ਪ੍ਰਕਿਰਿਆ ਅਤੇ ਹੋਰ ਵੱਖ-ਵੱਖ ਮੁੱਦੇ ਸ਼ਾਮਲ ਹਨ।

ਇਹ ਵੀ ਪੜ੍ਹੋ -ਅਗਸਤ ਤੋਂ ਬਾਅਦ ਪਹਿਲੀ ਵਾਰ ਨੇਪਾਲ 'ਚ ਕੋਵਿਡ-19 ਨਾਲ ਕੋਈ ਮੌਤ ਨਹੀਂ ਹੋਈ : ਸਿਹਤ ਮੰਤਰਾਲਾ

ਕੱਲ ਅਸੀਂ ਵਿਦੇਸ਼ ਮੰਤਰਾਲਾ 'ਚ ਅਫਗਾਨਿਸਤਾਨ ਦੇ ਰੂਸੀ ਰਾਸ਼ਟਰਪਤੀ ਪ੍ਰਤੀਨਿਧੀ ਜਮੀਰ ਕਾਬੁਲੋਵ ਨਾਲ ਇਕ ਮੀਟਿੰਗ ਕੀਤੀ ਜੋ ਸਕਾਰਾਤਮਕ ਰਹੀ। ਇਸ ਦੌਰਾਨ ਅਸੀਂ ਅਫਗਾਨਿਸਤਾਨ 'ਚ ਸ਼ਾਂਤੀ ਪ੍ਰਕਿਰਿਆ ਦੇ ਬਾਰੇ 'ਚ ਆਮ ਟੀਚਿਆਂ ਅਤੇ ਆਮ ਵਿਚਾਰਾਂ ਨੂੰ ਸਾਂਝਾ ਕੀਤਾ। ਕਾਬੁਲੋਵ ਨਾਲ ਇਕ ਨਵੀਂ ਇਸਲਾਮਿਕ ਸਰਕਾਰ ਦੇ ਗਠਨ ਬਾਰੇ 'ਚ ਵੀ ਗੱਲਬਾਤ ਹੋਈ ਜੋ ਅਫਗਾਨਿਸਤਾਨ ਦੇ ਵਧੇਰੇ ਲੋਕਾਂ ਨੂੰ ਸਵੀਕਾਰ ਹੋਵੇਗੀ।

ਇਹ ਵੀ ਪੜ੍ਹੋ -ਜਾਪਾਨ ਏਅਰਲਾਇੰਸ ਦਾ ਜਹਾਜ਼ ਰਨਵੇ 'ਤੇ ਫਿਸਲਿਆ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News